Health Care : ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਬਣਾਓ ਖ਼ਾਸ, ਇਨ੍ਹਾਂ ਟ੍ਰਿਕਸ ਨਾਲ ਵਧਾਓ Creativity

04/16/2024 1:56:26 PM

ਜਲੰਧਰ (ਬਿਊਰੋ) - ਵਧਦੀ ਗਰਮੀ ਦੇ ਕਾਰਨ ਹਰ ਸਾਲ ਸਕੂਲ ਦੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਪੈ ਜਾਂਦੀਆਂ ਹਨ। ਬੱਚਿਆਂ ਦੀਆਂ ਛੁੱਟੀਆਂ ਪੈ ਜਾਣ 'ਤੇ ਸਾਰੇ ਮਾਤਾ-ਪਿਤਾ ਇਸ ਸੋਚ ਵਿੱਚ ਪੈ ਜਾਂਦੇ ਹਨ ਕਿ ਛੁੱਟੀਆਂ ਵਿੱਚ ਉਹ ਆਪਣੇ ਬੱਚਿਆਂ ਨੂੰ ਕੀ ਸਿਖਾਉਣ। ਦੱਸ ਦੇਈਏ ਕਿ ਗਰਮੀਆਂ ਦੀਆਂ ਛੁੱਟੀਆਂ ਬੱਚਿਆਂ ਲਈ ਖੇਡਣ-ਕੁੱਦਣ ਦਾ ਵਧੀਆ ਮੌਕਾ ਹੁੰਦੀਆਂ ਹਨ, ਜਦਕਿ ਮਾਪਿਆਂ ਲਈ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਦੀ ਊਰਜਾ ਨੂੰ ਸਹੀ ਥਾਂ 'ਤੇ ਕਿਵੇਂ ਲਗਾਉਣ। ਗਰਮੀ ਕਾਰਨ ਬੱਚਿਆਂ ਨੂੰ ਘਰ ਦੇ ਬਾਹਰ ਭੇਜਣ ਵਿੱਚ ਮੁਸ਼ਕਿਲ ਹੁੰਦੀ ਹੈ। ਇਸੇ ਲਈ ਮਾਤਾ-ਪਿਤਾ ਘਰ ਵਿੱਚ ਬੱਚਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾ ਸਕਦੇ ਹਨ, ਜੋ ਉਹਨਾਂ ਲਈ ਚੰਗੀਆਂ ਹੋਣਗੀਆਂ। ਛੁੱਟੀਆਂ ਦੌਰਾਨ ਬੱਚੇ ਨੂੰ ਹੋਰ ਰਚਨਾਤਮਕ ਕਿਵੇਂ ਬਣਾ ਸਕਦੇ ਹੋ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ...

ਬੱਚਿਆਂ ਦੇ ਸ਼ੌਕ ਵੱਲ ਦਿਓ ਧਿਆਨ
ਸਕੂਲ ਹੋਣ ਕਾਰਨ ਬੱਚੇ ਆਪਣੇ ਸ਼ੌਕ ਵੱਲ ਧਿਆਨ ਨਹੀਂ ਦਿੰਦੇ। ਗਰਮੀਆਂ ਦੀਆਂ ਛੁੱਟੀਆਂ ਵਿੱਚ ਤੁਸੀਂ ਬੱਚਿਆਂ ਨੂੰ ਉਨ੍ਹਾਂ ਦੇ ਪਸੰਦੀਦਾ ਸ਼ੌਕ ਨਾਲ ਜਾਣੂ ਕਰਵਾ ਸਕਦੇ ਹੋ। ਬੱਚੇ ਨੂੰ ਜਿਸ ਚੀਜ਼ ਦੀ ਦਿਲਚਸਪੀ ਹੈ, ਤੁਸੀਂ ਉਸ ਨੂੰ ਉਸੇ ਅਨੁਸਾਰ ਤਿਆਰ ਕਰ ਸਕਦੇ ਹੋ। ਤੁਸੀਂ ਉਹਨਾਂ ਨੂੰ ਡਾਂਸ, ਆਰਟ, ਗਿਟਾਰ, ਸਿੰਗਰ, ਸਕੇਟਿੰਗ ਜਾਂ ਕਿਸੇ ਹੋਰ ਗਤੀਵਿਧੀ ਵਿੱਚ ਪਾ ਸਕਦੇ ਹੋ। ਇਸ ਨਾਲ ਉਨ੍ਹਾਂ ਨੂੰ ਆਪਣੀ ਪਸੰਦ ਅਤੇ ਨਾ ਪਸੰਦ ਦਾ ਪਤਾ ਲੱਗ ਜਾਵੇਗਾ।

ਤੈਰਾਕੀ ਸਿਖਾਓ
ਗਰਮੀਆਂ ਦੀਆਂ ਛੁੱਟੀਆਂ ਵਿੱਚ ਤੁਸੀਂ ਬੱਚਿਆਂ ਨੂੰ ਤੈਰਾਕੀ ਸਿਖਾ ਸਕਦੇ ਹੋ। ਗਰਮੀਆਂ ਦਾ ਮੌਸਮ ਤੈਰਾਕੀ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਤੁਸੀਂ ਬੱਚੇ ਨੂੰ ਤੈਰਾਕੀ ਸਿਖਾਉਣ ਲਈ ਕਿਸੇ ਕੋਚ ਕੋਲ ਵੀ ਭੇਜ ਸਕਦੇ ਹੋ। ਇਸ ਨਾਲ ਉਨ੍ਹਾਂ ਦੀ ਕਸਰਤ ਵੀ ਹੋ ਜਾਵੇਗੀ ਅਤੇ ਉਹ ਤੈਰਾਕੀ ਵੀ ਸਿੱਖ ਲੈਣਗੇ।

ਬਾਗਬਾਨੀ
ਗਰਮੀਆਂ ਦੀਆਂ ਛੁੱਟੀਆਂ ਵਿੱਚ ਤੁਸੀਂ ਬੱਚੇ ਨੂੰ ਬਾਗਬਾਨੀ ਕਰਨਾ ਵੀ ਸਿਖਾ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਕਿਚਨ ਗਾਰਡਨਿੰਗ ਸਿਖਾ ਸਕਦੇ ਹੋ। ਇਸ ਨਾਲ ਉਨ੍ਹਾਂ ਨੂੰ ਭੋਜਨ ਦੀ ਮਹੱਤਤਾ ਦਾ ਵੀ ਪਤਾ ਲੱਗੇਗਾ। ਤੁਸੀਂ ਬੱਚਿਆਂ ਨੂੰ ਹਰੀ ਮਿਰਚ, ਧਨੀਆ, ਟਮਾਟਰ ਵਰਗੀਆਂ ਛੋਟੀਆਂ-ਛੋਟੀਆਂ ਚੀਜ਼ਾਂ ਉਗਾਉਣਾ ਸਿਖਾ ਸਕਦੇ ਹੋ।

ਖਾਣਾ ਬਣਾਉਣਾ ਸਿਖਾਓ
ਜੇਕਰ ਤੁਹਾਡਾ ਬੱਚਾ ਥੋੜ੍ਹਾ ਵੱਡਾ ਹੈ ਤਾਂ ਤੁਸੀਂ ਉਸ ਨੂੰ ਖਾਣਾ ਬਣਾਉਣਾ ਵੀ ਸਿਖਾ ਸਕਦੇ ਹੋ। ਗਰਮੀਆਂ ਦੀਆਂ ਛੁੱਟੀਆਂ ਵਿੱਚ ਸਮਾਂ ਹੋਣ 'ਤੇ ਤੁਸੀਂ ਆਪਣੇ ਬੱਚੇ ਨੂੰ ਕੁਝ ਸੌਖੇ ਤਰੀਕੇ ਨਾਲ ਬਣਾਈਆਂ ਜਾਣ ਵਾਲੀਆਂ ਚੀਜ਼ਾਂ ਸਿੱਖਾ ਸਕਦੇ ਹੋ, ਜੋ ਉਸ ਨੂੰ ਚੰਗੀਆਂ ਲੱਗਣ। 

ਸਮਰ ਕੈਂਪ
ਗਰਮੀਆਂ ਦੀਆਂ ਛੁੱਟੀਆਂ ਹੋਣ 'ਤੇ ਤੁਸੀਂ ਆਪਣੇ ਬੱਚਿਆਂ ਨੂੰ ਸਮਰ ਕੈਂਪਾਂ ਵਿੱਚ ਵੀ ਭੇਜ ਸਕਦੇ ਹੋ। ਇਸ ਵਿੱਚ ਉਹ ਕਈ ਮਜ਼ੇਦਾਰ ਗਤੀਵਿਧੀਆਂ ਅਤੇ ਨਵੀਆਂ ਚੀਜ਼ਾਂ ਸਿੱਖ ਸਕਦੇ ਹਨ। 

ਰਿਸ਼ਤੇਦਾਰਾਂ ਦੇ ਘਰ 
ਤੁਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਪਰਿਵਾਰ ਬਾਰੇ ਜਾਣਕਾਰੀ ਦਿਓ ਅਤੇ ਉਹਨਾਂ ਨਾਲ ਬੈਠ ਕੇ ਗਲਾਂ ਕਰਨ ਲਈ ਕਰੋ। ਤੁਸੀਂ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਵੀ ਭੇਜ ਸਕਦੇ ਹੋ। ਇਸ ਨਾਲ ਉਨ੍ਹਾਂ ਦੀ ਸਾਂਝ ਵਧਦੀ ਹੈ।  

ਆਪਣਾ ਕੰਮ ਆਪ ਕਰਨ ਦੀ ਆਦਤ ਪਾਓ
ਗਰਮੀਆਂ ਦੀਆਂ ਛੁੱਟੀਆਂ ਵਿੱਚ ਤੁਸੀਂ ਆਪਣੇ ਬੱਚੇ ਨੂੰ ਖੁਦ ਕੰਮ ਕਰਨ ਦੀ ਆਦਤ ਸਿਖਾਓ ਤਾਂ ਹੀ ਉਹ ਭਵਿੱਖ ਵਿੱਚ ਆਤਮ ਨਿਰਭਰ ਬਣ ਸਕਣ। ਬੱਚਿਆਂ ਨੂੰ ਤੁਸੀਂ ਕੱਪੜਿਆਂ ਦੀ ਸੰਭਾਲ, ਪਾਣੀ ਦੀ ਬੋਤਲ ਭਰਨਾ, ਆਪਣੀਆਂ ਚੀਜ਼ਾਂ ਨੂੰ ਇਕ ਥਾਂ 'ਤੇ ਰੱਖਣਾ, ਕਿਤਾਬਾਂ ਸਹੀ ਰੱਖਣਾ, ਬੈੱਡ ਸਾਫ਼ ਰੱਖਣਾ ਆਦਿ ਛੋਟੀਆਂ ਆਦਤਾਂ ਸਿਖਾ ਸਕਦੇ ਹੋ।  


sunita

Content Editor

Related News