ਇਨ੍ਹਾਂ ਹਵਾਈ ਰੂਟਾਂ ''ਤੇ ਟਿਕਟ ਦੀਆਂ ਕੀਮਤਾਂ ''ਚ ਹੋਇਆ ਭਾਰੀ ਵਾਧਾ, ਬੁਕਿੰਗ ਤੋਂ ਪਹਿਲਾਂ ਜਾਣੋ ਡਿਟੇਲ

04/04/2024 4:42:35 PM

ਨਵੀਂ ਦਿੱਲੀ - ਜੇਕਰ ਤੁਸੀਂ ਫਲਾਈਟ ਜ਼ਰੀਏ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਬੁਕਿੰਗ ਤੋਂ ਪਹਿਲਾਂ ਟਿਕਟ ਦੀ ਕੀਮਤ ਇਕ ਵਾਰ ਦੁਬਾਰਾ ਜ਼ਰੂਰ ਚੈੱਕ ਕਰ ਲਓ ਕਿਉਂਕਿ ਪ੍ਰਮੁੱਖ ਹਵਾਈ ਮਾਰਗਾਂ 'ਤੇ ਸਪਾਟ ਕਿਰਾਏ 'ਚ 38 ਫੀਸਦੀ ਦਾ ਵਾਧਾ ਹੋਇਆ ਹੈ। ਕਲੀਅਰਟ੍ਰਿਪ ਦੇ ਅੰਕੜਿਆਂ ਅਨੁਸਾਰ, ਜਿਨ੍ਹਾਂ ਰੂਟਾਂ 'ਤੇ ਏਅਰਲਾਈਨ ਵਿਸਤਾਰਾ ਨੇ ਕੱਲ੍ਹ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ, ਉਨ੍ਹਾਂ ਰੂਟਾਂ 'ਤੇ ਕਿਰਾਏ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :    'ਅਸੀਂ ਬਿਨਾਂ ਸ਼ਰਤ ਮੁਆਫ਼ੀ ਮੰਗਦੇ ਹਾਂ...' ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਬੋਲੇ ਬਾਬਾ ਰਾਮਦੇਵ

ਵਿਸਤਾਰਾ ਦੇ ਕਈ ਪਾਇਲਟਾਂ ਨੇ ਬੀਮਾਰੀ ਦਾ ਹਵਾਲਾ ਦਿੰਦੇ ਹੋਏ ਸਮੂਹਿਕ ਛੁੱਟੀ ਲੈ ਲਈ ਹੈ, ਜਿਸ ਕਾਰਨ ਕੰਪਨੀ ਨੂੰ ਕੱਲ੍ਹ ਦਿੱਲੀ-ਇੰਦੌਰ, ਦਿੱਲੀ-ਸ਼੍ਰੀਨਗਰ, ਮੁੰਬਈ-ਕੋਚੀ ਅਤੇ ਬੈਂਗਲੁਰੂ-ਉਦੈਪੁਰ ਵਰਗੇ ਰੂਟਾਂ 'ਤੇ 52 ਉਡਾਣਾਂ ਰੱਦ ਕਰਨੀਆਂ ਪਈਆਂ। ਕਿਆਸ ਲਗਾਏ ਜਾ ਰਹੇ ਹਨ ਕਿ ਏਅਰ ਇੰਡੀਆ ਨਾਲ ਵਿਸਤਾਰਾ ਦੇ ਪ੍ਰਸਤਾਵਿਤ ਰਲੇਵੇਂ ਦੇ ਤਹਿਤ ਪੇਸ਼ ਕੀਤੇ ਗਏ ਨਵੇਂ ਤਨਖਾਹ ਢਾਂਚੇ ਦੇ ਵਿਰੋਧ ਵਿਚ ਇਹ ਪਾਇਲਟ ਛੁੱਟੀ 'ਤੇ ਚਲੇ ਗਏ ਹਨ।

ਕਲੀਅਰਟ੍ਰਿਪ ਦੇ ਅੰਕੜਿਆਂ ਅਨੁਸਾਰ, ਬੈਂਗਲੁਰੂ-ਉਦੈਪੁਰ ਮਾਰਗ 'ਤੇ ਔਸਤ ਸਪਾਟ ਕਿਰਾਇਆ 2 ਅਪ੍ਰੈਲ ਨੂੰ ਲਗਭਗ 38 ਫੀਸਦੀ ਵਧ ਕੇ 6,049 ਰੁਪਏ ਹੋ ਗਿਆ, ਜੋ ਕਿ 5 ਮਾਰਚ ਨੂੰ 4,368 ਰੁਪਏ ਸੀ। 2 ਅਪ੍ਰੈਲ ਨੂੰ ਦਿੱਲੀ-ਸ਼੍ਰੀਨਗਰ ਰੂਟ 'ਤੇ ਹਵਾਈ ਕਿਰਾਇਆ 5 ਮਾਰਚ ਦੇ ਕਿਰਾਏ ਦੇ ਮੁਕਾਬਲੇ ਲਗਭਗ 30 ਫੀਸਦੀ ਵਧ ਗਿਆ ਸੀ।

ਹਵਾਬਾਜ਼ੀ ਉਦਯੋਗ ਦੇ ਸੂਤਰਾਂ ਅਨੁਸਾਰ ਬੈਂਗਲੁਰੂ-ਉਦੈਪੁਰ ਰੂਟ 'ਤੇ ਕਿਰਾਏ 'ਚ ਭਾਰੀ ਵਾਧਾ ਇਸ ਲਈ ਵੀ ਹੈ ਕਿਉਂਕਿ ਦੋਵਾਂ ਸ਼ਹਿਰਾਂ ਵਿਚਾਲੇ ਰੋਜ਼ਾਨਾ ਸਿਰਫ ਦੋ ਉਡਾਣਾਂ (ਵਿਸਤਾਰਾ ਅਤੇ ਇੰਡੀਗੋ) ਹਨ।

ਇਹ ਵੀ ਪੜ੍ਹੋ :     ਸੋਨਾ ਇਕ ਸਾਲ 15 ਫ਼ੀਸਦੀ ਤੇ  ਸ਼ੇਅਰ ਬਾਜ਼ਾਰ 25 ਫ਼ੀਸਦੀ ਚੜ੍ਹਿਆ, ਨਿਵੇਸ਼ਕ ਹੋਏ ਮਾਲਾਮਾਲ

ਸਪਾਟ ਹਵਾਈ ਕਿਰਾਇਆ ਕੀ ਹੈ?

ਸੂਤਰਾਂ ਮੁਤਾਬਕ ਵਿਸਤਾਰਾ ਨੇ ਅੱਜ ਵੀ ਕਰੀਬ 25 ਉਡਾਣਾਂ ਰੱਦ ਕਰ ਦਿੱਤੀਆਂ ਹਨ। ਵਿਸਤਾਰਾ ਟਾਟਾ ਗਰੁੱਪ ਅਤੇ ਸਿੰਗਾਪੁਰ ਏਅਰਲਾਈਨਜ਼ ਦਾ ਸਾਂਝਾ ਉੱਦਮ ਹੈ, ਜੋ ਰੋਜ਼ਾਨਾ 350 ਉਡਾਣਾਂ ਚਲਾਉਂਦਾ ਹੈ। ਫਲਾਈਟ ਦੇ ਰਵਾਨਗੀ ਤੋਂ 24 ਘੰਟੇ ਪਹਿਲਾਂ ਖਰੀਦੀ ਗਈ ਟਿਕਟ ਦੀ ਕੀਮਤ ਨੂੰ ਸਪਾਟ ਏਅਰਫੇਅਰ ਕਿਹਾ ਜਾਂਦਾ ਹੈ।

ਸੂਤਰਾਂ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਹਵਾਈ ਕਿਰਾਇਆਂ ਵਿੱਚ ਵਾਧਾ ਘੱਟ ਹੋਣ ਦੀ ਉਮੀਦ ਹੈ ਕਿਉਂਕਿ ਉਡਾਣਾਂ ਰੱਦ ਹੋਣ ਦੇ ਮਾਮਲੇ ਘੱਟ ਜਾਣਗੇ ਅਤੇ ਏਅਰਲਾਈਨਾਂ ਆਪਣੇ ਆਮ ਕਾਰਜਕ੍ਰਮ ਅਨੁਸਾਰ ਉਡਾਣਾਂ ਚਲਾਉਣੀਆਂ ਸ਼ੁਰੂ ਕਰ ਦੇਣਗੀਆਂ। ਨਵੇਂ ਤਨਖਾਹ ਢਾਂਚੇ ਦੇ ਤਹਿਤ, ਵਿਸਤਾਰਾ ਦੇ ਪਾਇਲਟਾਂ ਨੂੰ 40 ਘੰਟੇ ਦੇ ਨਿਰਧਾਰਤ ਉਡਾਣ ਸਮੇਂ ਦੇ ਆਧਾਰ 'ਤੇ ਭੁਗਤਾਨ ਕੀਤਾ ਜਾਵੇਗਾ, ਜਦੋਂ ਕਿ ਮੌਜੂਦਾ ਸਮੇਂ ਵਿੱਚ ਉਨ੍ਹਾਂ ਨੂੰ 70 ਘੰਟਿਆਂ ਦੇ ਆਧਾਰ 'ਤੇ ਭੁਗਤਾਨ ਕੀਤਾ ਜਾਂਦਾ ਹੈ। ਇਸ ਦੇ ਨਾਲ, ਉਨ੍ਹਾਂ ਨੂੰ ਵਾਧੂ ਉਡਾਣ ਦੇ ਘੰਟਿਆਂ ਲਈ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਏਅਰਲਾਈਨ ਵਿੱਚ ਸੇਵਾ ਦੇ ਸਾਲਾਂ ਦੇ ਆਧਾਰ 'ਤੇ ਰਿਵਾਰਡ ਵਜੋਂ ਵਾਧੂ ਰਕਮ ਮਿਲ ਸਕਦੀ ਹੈ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ ਪਹੁੰਚੀਆਂ ਉੱਚ ਪੱਧਰ 'ਤੇ , ਬਾਜ਼ਾਰ 'ਚ ਟੁੱਟ ਸਕਦਾ ਹੈ ਸਪਲਾਈ ਦਾ ਰਿਕਾਰਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Harinder Kaur

Content Editor

Related News