...ਤਾਂ ਇਨ੍ਹਾਂ ਕਾਰਨਾਂ ਕਰਕੇ ਚਲਾਈਆਂ ਗਈਆਂ ਸਲਮਾਨ ਖ਼ਾਨ ਦੇ ਘਰ ਬਾਹਰ ਗੋਲੀਆਂ! ਜਾਣ ਲੱਗੇਗਾ ਝਟਕਾ
Monday, Apr 15, 2024 - 11:04 AM (IST)

ਮੁੰਬਈ (ਬਿਊਰੋ) : ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਦੇ ਘਰ 'ਗਲੈਕਸੀ ਅਪਾਰਟਮੈਂਟ' ਦੇ ਬਾਹਰ ਬੀਤੇ ਦਿਨੀਂ (14 ਅਪ੍ਰੈਲ) ਤੜਕਸਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕੀਤੀ। ਇਸ ਮਗਰੋਂ ਹਮਲਾਵਰ ਕੁਝ ਹੀ ਪਲਾਂ 'ਚ ਫਰਾਰ ਗਏ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਸਲਮਾਨ ਦੇ ਫੈਨਜ਼ ਪਰੇਸ਼ਾਨ ਹੋ ਗਏ। ਹੁਣ ਲੋਕਾਂ ਦੇ ਮਨਾਂ 'ਚ ਇਕ ਹੀ ਸਵਾਲ ਵਾਰ-ਵਾਰ ਉੱਠ ਰਿਹਾ ਹੈ ਕਿ ਆਖਿਰ ਸਲਮਾਨ ਖ਼ਾਨ ਦੇ ਘਰ 'ਤੇ ਗੋਲੀਬਾਰੀ ਕਿਉਂ ਕੀਤੀ ਗਈ? ਇਸ ਦਾ ਕੀ ਕਾਰਨ ਹੋ ਸਕਦਾ ਹੈ? ਉਥੇ ਹੀ ਏਜੰਸੀਆਂ ਨਾਲ ਜੁੜੇ ਸੂਤਰਾਂ ਮੁਤਾਬਕ, ਸਲਮਾਨ ਖ਼ਾਨ ਦੇ ਘਰ ਗੋਲੀਬਾਰੀ ਦੇ ਦੋ ਸਭ ਤੋਂ ਵੱਡੇ ਕਾਰਨ ਹੋ ਸਕਦੇ ਹਨ। ਸਭ ਤੋਂ ਪਹਿਲਾਂ ਸਲਮਾਨ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦੀ ਪਹੁੰਚ ਤੋਂ ਦੂਰ ਨਹੀਂ ਹੈ। ਦੂਜੀ ਅਤੇ ਸਭ ਤੋਂ ਵੱਡੀ ਵਜ੍ਹਾ ਮੁੰਬਈ ਦੇ ਅਮੀਰਾਂ ਤੋਂ ਭਾਰੀ ਜਬਰੀ ਵਸੂਲ ਕਰਨਾ ਵੀ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦਾ ਅਧੂਰਾ ਸੁਫ਼ਨਾ ਪੂਰਾ ਕਰਨਗੇ ਬਾਪੂ ਬਲਕੌਰ ਸਿੰਘ (ਵੀਡੀਓ)
ਮੁੰਬਈ ਨੂੰ ਫਿਰੌਤੀ ਦਾ ਵੱਡਾ ਬਾਜ਼ਾਰ ਮੰਨ ਰਿਹੈ ਲਾਰੈਂਸ ਬਿਸ਼ਨੋਈ ਗੈਂਗ
ਸੁਰੱਖਿਆ ਏਜੰਸੀਆਂ ਦੇ ਸੂਤਰਾਂ ਦੀ ਮੰਨੀਏ ਤਾਂ ਇਹੀ ਕਾਰਨ ਹੈ ਕਿ ਸਲਮਾਨ ਖ਼ਾਨ ਦੇ ਘਰ ਗੋਲੀਬਾਰੀ ਮਗਰੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਇਕਬਾਲੀਆ ਬਿਆਨ ਦੀ ਫੇਸਬੁੱਕ ਪੋਸਟ 'ਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਨਾਂ ਵੀ ਲਿਖਿਆ ਗਿਆ ਸੀ। ਸੁਰੱਖਿਆ ਏਜੰਸੀਆਂ ਨੂੰ ਲੱਗਦਾ ਹੈ ਕਿ ਦਾਊਦ ਦਾ ਨਾਂ ਲਿਖਣ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਦਰਸਾਉਣਾ ਹੈ ਕਿ ਹੁਣ ਮੁੰਬਈ 'ਚ ਦਾਊਦ ਦਾ ਕੋਈ ਰੁਤਬਾ ਨਹੀਂ ਹੈ। ਸਲਮਾਨ ਦੇ ਘਰ ਗੋਲੀਬਾਰੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਮੁੰਬਈ ਨੂੰ ਫਿਰੌਤੀ ਦਾ ਵੱਡਾ ਬਾਜ਼ਾਰ ਮੰਨ ਰਿਹਾ ਹੈ।
ਨੌਜਵਾਨ ਲੜਕਿਆਂ ਨੂੰ ਲਾਲਚ ਦੇ ਕੇ ਕਰਾਉਂਦੈ ਵੱਡੀਆਂ ਵਾਰਦਾਤਾਂ
ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਇੰਨਾ ਵੱਡਾ ਜੁਰਮ ਕਰਨ ਤੋਂ ਬਾਅਦ ਕਬੂਲ ਕਰਨ ਦਾ ਕਾਰਨ ਮੁਲਜ਼ਮਾਂ ਦਾ ਵਿਦੇਸ਼ ਬੈਠੇ ਹੋਣਾ ਹੈ। ਕਿਉਂਕਿ ਇਹ ਗੈਂਗਸਟਰ ਜਾਣਦੇ ਹਨ ਕਿ ਕਾਨੂੰਨ ਦੀ ਲੰਮੀ ਬਾਂਹ ਉਨ੍ਹਾਂ ਤੱਕ ਆਸਾਨੀ ਨਾਲ ਨਹੀਂ ਪਹੁੰਚ ਸਕਦੀ ਅਤੇ ਉਹ ਅਕਸਰ ਛੋਟੇ-ਮੋਟੇ ਅਪਰਾਧਾਂ 'ਚ ਸ਼ਾਮਲ ਲੜਕਿਆਂ ਨੂੰ ਆਪਣੇ ਗੈਂਗ 'ਚ ਭਰਤੀ ਕਰ ਲੈਂਦੇ ਹਨ ਅਤੇ ਆਪਣੇ ਦੁਸ਼ਮਣਾਂ ਨੂੰ ਮਾਰ ਦਿੰਦੇ ਹਨ। ਵਾਰਦਾਤ ਨੂੰ ਅੰਜਾਮ ਦੇਣ ਦੇ ਲਾਲਚ 'ਚ ਸ਼ੂਟਰਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਿਦੇਸ਼ ਵੀ ਬੁਲਾ ਲਿਆ ਜਾਵੇਗਾ ਅਤੇ ਸਿਰਫ਼ ਇਸੇ ਲਾਲਚ ਕਾਰਨ ਅੱਜ ਦੇ ਨੌਜਵਾਨ ਕੋਈ ਵੀ ਵੱਡੀ ਵਾਰਦਾਤ ਕਰਨ ਤੋਂ ਗੁਰੇਜ਼ ਨਹੀਂ ਕਰਦੇ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੇ 'ਵਿਸਾਖੀ' ਮੌਕੇ ਗੁਰੂ ਘਰ ਟੇਕਿਆ ਮੱਥਾ, ਲਿਖਿਆ- ਓਦੋਂ ਅਸਲ ਵਿਸਾਖੀ ਚੜ੍ਹਦੀ ਏ...
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੇ ਲਈ ਜ਼ਿੰਮੇਵਾਰੀ- 'ਇਹ ਤਾਂ ਸਿਰਫ਼ ਟ੍ਰੇਲਰ ਸੀ'
ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਲਾਰੈਂਸ ਦਾ ਭਰਾ ਅਨਮੋਲ ਅਮਰੀਕਾ 'ਚ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ। ਨਾਲ ਹੀ ਕਿਹਾ ਕਿ ਸਲਮਾਨ, ਅਸੀਂ ਇਹ ਹਮਲਾ ਤੁਹਾਨੂੰ ਸਿਰਫ਼ ਟ੍ਰੇਲਰ ਦਿਖਾਉਣ ਲਈ ਕੀਤਾ ਹੈ। ਇਹ ਸਾਡੀ ਪਹਿਲੀ ਅਤੇ ਆਖ਼ਰੀ ਚਿਤਾਵਨੀ ਹੈ। ਹਾਲਾਂਕਿ ਅਮਨੋਲ ਬਿਸ਼ਨੋਈ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਪੋਸਟ ਦੀ 'ਜਗ ਬਾਣੀ' ਕੋਈ ਪੁਸ਼ਟੀ ਨਹੀਂ ਕਰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।