ਵਾਸਤੂ ਮੁਤਾਬਕ ਇਸ ਦਿਸ਼ਾ ''ਚ ਸਿਰ ਕਰਕੇ ਸੌਣ ਨਾਲ ਆਉਂਦੀ ਹੈ ਚੰਗੀ ਨੀਂਦ
4/20/2024 9:32:53 PM
ਨਵੀਂ ਦਿੱਲੀ- ਵਾਸਤੂ ਸ਼ਾਸਤਰ ਵਿੱਚ ਬੈੱਡਰੂਮ ਨਾਲ ਜੁੜੇ ਖ਼ਾਸ ਵਾਸਤੂ ਟਿਪਸ ਦੇ ਬਾਰੇ 'ਚ ਦੱਸਿਆ ਗਿਆ ਹੈ। ਵਾਸਤੂ ਸ਼ਾਸਤਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਬੈੱਡਰੂਮ ਦਾ ਵਾਸਤੂ ਸਹੀ ਹੈ ਤਾਂ ਨੀਂਦ ਨਾਲ ਜੁੜੀ ਕੋਈ ਸਮੱਸਿਆ ਨਹੀਂ ਹੁੰਦੀ। ਮਤਲਬ ਚੰਗੀ ਨੀਂਦ ਆਉਂਦੀ ਹੈ। ਇਸ ਦੇ ਨਾਲ ਹੀ ਜੇਕਰ ਵਾਸਤੂ ਸ਼ਾਸਤਰ ਦੇ ਮੁਤਾਬਕ ਘਰ ਨੂੰ ਠੀਕ ਰੱਖਿਆ ਜਾਵੇ ਤਾਂ ਸਕਾਰਾਤਮਕ ਊਰਜਾ ਦਾ ਪ੍ਰਵਾਹ ਬਣਿਆ ਰਹਿੰਦਾ ਹੈ। ਇਸ ਦੇ ਨਾਲ-ਨਾਲ ਮਨ ਖੁਸ਼ ਅਤੇ ਸ਼ਾਂਤ ਰਹਿੰਦਾ ਹੈ। ਆਓ ਜਾਣਦੇ ਹਾਂ ਬੈੱਡਰੂਮ ਨਾਲ ਜੁੜੇ ਕੁਝ ਖ਼ਾਸ ਵਾਸਤੂ ਟਿਪਸ ਬਾਰੇ।
-ਵਾਸਤੂ ਸ਼ਾਸਤਰ ਦੇ ਅਨੁਸਾਰ ਬੈੱਡਰੂਮ 'ਚ ਮੇਨ ਗੇਟ ਦੇ ਵੱਲ ਪੈਰ ਕਰਕੇ ਨਹੀਂ ਸੌਣਾ ਚਾਹੀਦਾ। ਵਾਸਤੂ ਟਿਪਸ ਦੇ ਅਨੁਸਾਰ ਪੂਰਬ ਦਿਸ਼ਾ 'ਚ ਸਿਰ ਅਤੇ ਪੱਛਮ ਦਿਸ਼ਾ ਵੱਲ ਪੈਰ ਰੱਖ ਕੇ ਸੌਣ ਨਾਲ ਚੰਗੀ ਨੀਂਦ ਆਉਂਦੀ ਹੈ। ਇਸ ਦੇ ਨਾਲ ਹੀ ਅਧਿਆਤਮਿਕਤਾ ਵਿੱਚ ਵਾਧਾ ਹੁੰਦਾ ਹੈ।
-ਵਾਸਤੂ ਸ਼ਾਸਤਰ ਦੇ ਮਾਹਰ ਦੱਸਦੇ ਹਨ ਕਿ ਕਦੇ ਵੀ ਦੱਖਣ ਦਿਸ਼ਾ ਵੱਲ ਪੈਰ ਕਰਕੇ ਨਹੀਂ ਸੌਣਾ ਚਾਹੀਦਾ। ਦਰਅਸਲ ਇਸ ਕਾਰਨ ਮਨ ਅਸ਼ਾਂਤ, ਬੇਚੈਨੀ, ਘਬਰਾਹਟ ਵਰਗੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਅਜਿਹੇ 'ਚ ਸੌਂਦੇ ਸਮੇਂ ਇਨ੍ਹਾਂ ਵਾਸਤੂ ਟਿਪਸ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
-ਵਾਸਤੂ ਸ਼ਾਸਤਰ ਅਨੁਸਾਰ ਘਰ 'ਚ ਕਦੇ ਵੀ ਅੱਗ ਨਾਲ ਜੁੜੀਆਂ ਚੀਜ਼ਾਂ ਨੂੰ ਪੂਰਬ-ਦੱਖਣ ਦਿਸ਼ਾ 'ਚ ਨਹੀਂ ਰੱਖਣਾ ਚਾਹੀਦਾ। ਅਜਿਹਾ ਕਰਨ ਨਾਲ ਘਰ ਵਿੱਚ ਅਸ਼ਾਂਤੀ ਅਤੇ ਕਲੇਸ਼ ਪੈਦਾ ਹੁੰਦਾ ਹੈ।
-ਘਰ ਦੀ ਉੱਤਰ-ਪੂਰਬ ਦਿਸ਼ਾ ਨੂੰ ਈਸ਼ਾਨ ਕਿਹਾ ਜਾਂਦਾ ਹੈ। ਅਜਿਹੇ 'ਚ ਈਸ਼ਾਨ ਕੋਨ 'ਚ ਹਮੇਸ਼ਾ ਹਲਕੀਆਂ ਵਸਤੂਆਂ ਰੱਖਣੀਆਂ ਚਾਹੀਦੀਆਂ ਹਨ। ਇਸ ਦਿਸ਼ਾ 'ਚ ਭਾਰੀ ਵਸਤੂਆਂ ਨੂੰ ਰੱਖਣ ਨਾਲ ਵਾਸਤੂ ਦੋਸ਼ ਪੈਦਾ ਹੁੰਦੇ ਹਨ।
-ਵਾਸਤੂ ਅਨੁਸਾਰ ਬੈੱਡਰੂਮ ਵਿੱਚ ਕਦੇ ਵੀ ਕੰਢੇਦਾਰ ਗੁਲਦਸਤੇ ਨਹੀਂ ਰੱਖਣੇ ਚਾਹੀਦੇ। ਅਜਿਹਾ ਕਰਨ ਨਾਲ ਘਰ ਦਾ ਵਾਸਤੂ ਦੋਸ਼ ਵਿਗੜ ਜਾਂਦਾ ਹੈ।
-ਜੇਕਰ ਘਰ 'ਚ ਤੁਲਸੀ ਵਰਗੇ ਸ਼ੁੱਭ ਪੌਦੇ ਹਨ ਤਾਂ ਉਸ 'ਚ ਨਿਯਮਿਤ ਰੂਪ ਨਾਲ ਪਾਣੀ ਦੇਣਾ ਚਾਹੀਦਾ ਹੈ। ਇਸ ਨਾਲ ਘਰ ਦਾ ਵਾਸਤੂ ਦੋਸ਼ ਠੀਕ ਰਹਿੰਦਾ ਹੈ।
-ਘਰ ਦੀ ਦੱਖਣ-ਪੱਛਮ ਦਿਸ਼ਾ ਵਿੱਚ ਪਾਣੀ ਦੀ ਟੈਂਕੀ ਦਾ ਪ੍ਰਬੰਧ ਕਰਨਾ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਘਰ 'ਚ ਖੁਸ਼ੀ ਦਾ ਮਾਹੌਲ ਬਣਿਆ ਰਹਿੰਦਾ ਹੈ।