ਨਹਿਰ ''ਚੋਂ ਮਿਲੀ ਮਾਸੂਮ ਬੱਚੀ ਦੀ ਲਾਸ਼, ਮੂੰਹ ਤੇ ਹੱਥਾਂ ਨੂੰ ਕੁੱਤਿਆਂ ਨੇ ਨੋਚਿਆ

Wednesday, May 01, 2024 - 05:01 PM (IST)

ਨਹਿਰ ''ਚੋਂ ਮਿਲੀ ਮਾਸੂਮ ਬੱਚੀ ਦੀ ਲਾਸ਼, ਮੂੰਹ ਤੇ ਹੱਥਾਂ ਨੂੰ ਕੁੱਤਿਆਂ ਨੇ ਨੋਚਿਆ

ਕੁਰੂਕਸ਼ੇਤਰ- ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿੰਡ ਕਿਰਮਿਚ 'ਚ SYL ਨਹਿਰ 'ਚੋਂ ਦੇਰ ਸ਼ਾਮ 5 ਸਾਲਾ ਬੱਚੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਲਾਸ਼ ਨੂੰ ਕੁੱਤਿਆਂ ਨੇ ਨੋਚਿਆ ਹੋਇਆ ਸੀ। ਸੂਚਨਾ ਮਿਲਣ 'ਤੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ। ਲਾਸ਼ ਕਰੀਬ 2 ਹਫ਼ਤੇ ਪੁਰਾਣੀ ਲੱਗ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ LNJP ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਗੋਤਾਖੋਰਾਂ ਨੂੰ ਨਹਿਰ 'ਚ ਕਬਾੜ ਵਿਚਕਾਰ ਇਕ ਬੱਚੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਤੋਂ ਬਾਅਦ ਗੋਤਾਖੋਰ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਬਾਹਰ ਕੱਢ ਕੇ ਪੁਲਸ ਹਵਾਲੇ ਕਰ ਦਿੱਤਾ। ਕੁੱਤਿਆਂ ਨੇ ਬੱਚੀ ਦੇ ਮੂੰਹ, ਗਰਦਨ ਅਤੇ ਬਾਹਾਂ ਨੂੰ ਨੋਚਿਆ। ਮੁੱਢਲੀ ਜਾਂਚ ਮੁਤਾਬਕ ਲਾਸ਼ 10-15 ਦਿਨ ਪੁਰਾਣੀ ਲੱਗ ਰਹੀ ਹੈ। ਇਸ ਬੱਚੀ ਨੇ ਕਾਲੇ ਰੰਗ ਦੀ ਲੋਅਰ ਅਤੇ ਸਕਾਈ ਬਲੂ ਟੀ-ਸ਼ਰਟ ਪਹਿਨੀ ਹੋਈ ਸੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਪਰਮਜੀਤ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ LNJP  ਹਸਪਤਾਲ ਦੇ ਮੁਰਦਾ ਘਰ 'ਚ ਰਖਵਾਇਆ ਗਿਆ ਹੈ। ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਤਿੰਨ ਦਿਨਾਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਦੌਰਾਨ ਪੁਲਸ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰੇਗੀ।

ਲਾਸ਼ ਕਬਾੜ ਵਿਚ ਫਸ ਗਈ ਸੀ

ਜਾਣਕਾਰੀ ਅਨੁਸਾਰ ਗੋਤਾਖੋਰ ਨਹਿਰ 'ਚ ਕਬਾੜ ਵਿਚਕਾਰ ਇਕ ਮਾਸੂਮ ਬੱਚੀ ਲੜਕੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਤੋਂ ਬਾਅਦ ਗੋਤਾਖੋਰ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਬਾਹਰ ਕੱਢ ਕੇ ਪੁਲਸ ਹਵਾਲੇ ਕਰ ਦਿੱਤਾ। ਬੱਚੀ ਦਾ ਮੂੰਹ, ਗਰਦਨ ਅਤੇ ਬਾਹਾਂ ਕੁੱਤਿਆਂ ਨੇ ਨੋਚ ਦਿੱਤੀਆਂ ਸਨ।


author

Tanu

Content Editor

Related News