30 ਜੂਨ ਨੂੰ PM Modi ਕਰਨਗੇ 'ਮਨ ਕੀ ਬਾਤ', ਦੇਸ਼ ਵਾਸੀਆਂ ਤੋਂ ਮੰਗਣਗੇ ਸੁਝਾਅ

06/18/2024 6:25:39 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਵਿੱਚ ਲਗਾਤਾਰ ਤੀਜੀ ਵਾਰ ਪੀਐੱਮ ਚੁਣੇ ਜਾਣ ਤੋਂ ਬਾਅਦ 30 ਜੂਨ ਨੂੰ ਆਲ ਇੰਡੀਆ ਰੇਡੀਓ 'ਤੇ ਆਪਣਾ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਸ਼ੁਰੂ ਕਰਨਗੇ। ਇਸ ਪ੍ਰੋਗਰਾਮ ਰਾਹੀਂ ਪੀਐੱਮ ਮੋਦੀ ਇੱਕ ਵਾਰ ਫਿਰ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਉਹਨਾਂ ਤੋਂ ਸੁਝਾਅ ਮੰਗਣਗੇ। ਇਸ ਗੱਲ ਦੀ ਜਾਣਕਾਰੀ ਪੀਐੱਮ ਮੋਦੀ ਨੇ ਖੁਦ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਦਿੱਤੀ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ: ਦਿੱਲੀ ਏਅਰਪੋਰਟ ਤੋਂ ਦੁਬਈ ਜਾਣ ਵਾਲੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਉਹਨਾਂ ਨੇ ਕਿਹਾ ਕਿ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਚੋਣਾਂ ਕਾਰਨ ਕੁਝ ਮਹੀਨਿਆਂ ਦੇ ਵਕਫੇ ਤੋਂ ਬਾਅਦ 'ਮਨ ਕੀ ਬਾਤ' ਦੀ ਇਕ ਵਾਰ ਫਿਰ ਵਾਪਸੀ ਹੋ ਰਹੀ ਹੈ। ਇਸ ਮਹੀਨੇ ਦਾ ਪ੍ਰੋਗਰਾਮ 30 ਜੂਨ ਨੂੰ ਹੋਵੇਗਾ। ਤੁਸੀਂ ਸਾਰੇ ਇਸ ਪ੍ਰੋਗਰਾਮ ਲਈ 'MyGov ਓਪਨ ਫੋਰਮ' ਜਾਂ 'ਨਮੋ ਐਪ' 'ਤੇ ਆਪਣੇ ਵਿਚਾਰ ਸਾਂਝਾ ਕਰ ਸਕਦੇ ਹੋ। ਤੁਸੀਂ 1800117800 'ਤੇ ਵੀ ਆਪਣਾ ਸੁਨੇਹਾ ਰਿਕਾਰਡ ਕਰ ਸਕਦੇ ਹੋ। 

ਇਹ ਵੀ ਪੜ੍ਹੋ - ਰੀਲ ਬਣਾਉਣ ਦੇ ਚੱਕਰ 'ਚ 300 ਫੁੱਟ ਡੂੰਘੀ ਖਾਈ 'ਚ ਡਿੱਗੀ ਕਾਰ, 23 ਸਾਲਾਂ ਕੁੜੀ ਦੀ ਦਰਦਨਾਕ ਮੌਤ

ਵਰਣਨਯੋਗ ਹੈ ਕਿ ਸ਼੍ਰੀ ਮੋਦੀ ਨੇ 2014 ਵਿਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨ ਲਈ ਆਲ ਇੰਡੀਆ ਰੇਡੀਓ 'ਤੇ ਮਹੀਨਾਵਾਰ ਪ੍ਰੋਗਰਾਮ 'ਮਨ ਕੀ ਬਾਤ' ਸ਼ੁਰੂ ਕੀਤਾ ਸੀ। ਇਹ ਪ੍ਰੋਗਰਾਮ ਉਨ੍ਹਾਂ ਦੇ ਦੂਜੇ ਕਾਰਜਕਾਲ ਦੌਰਾਨ ਵੀ ਹਰ ਮਹੀਨੇ ਪ੍ਰਸਾਰਿਤ ਹੁੰਦਾ ਸੀ। ਉਨ੍ਹਾਂ ਦਾ ਦੂਜਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਇਹ ਪ੍ਰੋਗਰਾਮ ਉਦੋਂ ਬੰਦ ਕਰ ਦਿੱਤਾ ਗਿਆ ਸੀ, ਜਦੋਂ ਪਿਛਲੇ ਮਾਰਚ ਵਿੱਚ ਆਮ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ। ਸ਼੍ਰੀ ਮੋਦੀ ਨੇ ਇਸ ਮਹੀਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ ਅਤੇ ਇਸ ਮਹੀਨੇ ਤੋਂ ਹੀ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ਦਾ ਪ੍ਰਸਾਰਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਮਨ ਕੀ ਬਾਤ ਦਾ 111ਵਾਂ ਐਪੀਸੋਡ ਹੋਵੇਗਾ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News