ਭਾਰਤ-ਪਾਕਿ ਸਰਹੱਦ ’ਤੇ ਹੁਣ ਸ਼ਾਮ 6:30 ਵਜੇ ਹੋਵੇਗੀ ਰੀਟਰੀਟ ਸੈਰਾਮਨੀ
Sunday, Jun 16, 2024 - 01:05 AM (IST)
ਫਾਜ਼ਿਲਕਾ,(ਨਾਗਪਾਲ)– ਫਾਜ਼ਿਲਕਾ ਸੈਕਟਰ ’ਚ ਭਾਰਤ-ਪਾਕਿਸਤਾਨ ਸਰਹੱਦ ਦੇ ਸਾਦਕੀ ਬਾਰਡਰ ’ਤੇ ਹੋਣ ਵਾਲੀ ਰੀਟਰੀਟ ਸੈਰਾਮਨੀ ਦਾ ਸਮਾਂ ਬਦਲ ਕੇ ਹੁਣ 6:30 ਵਜੇ ਕਰ ਦਿੱਤਾ ਗਿਆ ਹੈ।
ਬੀ. ਐੱਸ. ਐੱਫ. ਸੂਤਰਾਂ ਤੋਂ ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਡਿਵੈੱਲਪਮੈਂਟ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਮੌਸਮ ’ਚ ਤਬਦੀਲੀ ਕਾਰਨ ਅਜਿਹਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰੀਟਰੀਟ ਦੇਖਣ ਵਾਲੇ ਦਰਸ਼ਕ ਆਪਣੇ ਆਧਾਰ ਕਾਰਡ ਲੈ ਕੇ ਸ਼ਾਮ 6:15 ਵਜੇ ਸਰਹੱਦ ’ਤੇ ਪਹੁੰਚ ਸਕਦੇ ਹਨ। ਇਸ ਪਰੇਡ ਨੂੰ ਦੇਖਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ’ਚ ਲੋਕ ਆਉਂਦੇ ਹਨ।