ਮਨੀ ਚੇਂਜਰ ਦੀ ਦੁਕਾਨ ਤੋਂ 30 ਲੱਖ ਦੀ ਲੁੱਟ ਕਰਨ ਵਾਲਾ ਮਾਸਟਰ ਮਾਈਂਡ 2 ਸਾਥੀਆਂ ਸਣੇ ਗ੍ਰਿਫ਼ਤਾਰ
Sunday, Jun 09, 2024 - 06:43 PM (IST)
ਅੰਮ੍ਰਿਤਸਰ (ਸੰਜੀਵ)-ਮਨੀ ਚੇਂਜਰ ਦੀ ਦੁਕਾਨ ਤੋਂ ਲੱਖਾਂ ਰੁਪਏ ਦੀ ਲੁੱਟ ਕਰਨ ਵਾਲੇ ਮਾਸਟਰ ਮਾਈਂਡ ਦੀਪਕ ਮਹਿਰਾ ਉਰਫ਼ ਗੁਰੂ ਨੂੰ ਉਸ ਦੇ 2 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਸ਼ਿਵਮ ਕੁਮਾਰ ਅਤੇ ਵਿਸ਼ੂ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਲੁੱਟੇ 30 ਲੱਖ ਰੁਪਏ ’ਚੋਂ ਪੁਲਸ ਨੇ 29.50 ਲੱਖ ਰੁਪਏ ਅਤੇ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਇਹ ਖੁਲਾਸਾ ਪ੍ਰੈੱਸ ਕਾਨਫਰੰਸ ਦੌਰਾਨ ਏ. ਡੀ. ਸੀ. ਪੀ. ਡਾ. ਦਰੁਪਨ ਆਹਲੂਵਾਲੀਆ ਨੇ ਕੀਤਾ। ਉਨ੍ਹਾਂ ਦੱਸਿਆ ਕਿ ਘਟਨਾ ਦੇ 24 ਘੰਟਿਆਂ ਦੇ ਅੰਦਰ ਹੀ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਲੁੱਟੀ ਰਕਮ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ- ਪਹਿਲਾਂ ਵਿਅਕਤੀ ਨੂੰ ਕੁੜੀ ਨੇ ਕੀਤੀ ਅਸ਼ਲੀਲ ਵੀਡੀਓ ਕਾਲ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ
ਮੁੱਢਲੀ ਜਾਂਚ ’ਚ ਹੋਏ ਖੁਲਾਸੇ
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੀਤੀ ਮੁੱਢਲੀ ਜਾਂਚ ’ਚ ਪੁਲਸ ਨੇ ਕਈ ਅਹਿਮ ਖੁਲਾਸੇ ਕੀਤੇ ਹਨ, ਜਿਸ ’ਚ ਇਹ ਵੀ ਖੁਲਾਸਾ ਹੋਇਆ ਹੈ ਕਿ ਦੁਕਾਨ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਪਿਛਲੇ ਡੇਢ ਮਹੀਨੇ ਤੋਂ ਬਣਾਈ ਜਾ ਰਹੀ ਸੀ।
- ਇਹ ਘਟਨਾ 6 ਜੂਨ ਨੂੰ ਵਾਪਰੀ ਸੀ, ਜਿਸ ਦਾ ਕਾਰਨ ਇਹ ਸੀ ਕਿ ਉਸੇ ਦਿਨ ਚਾਰ ’ਚੋਂ ਤਿੰਨ ਕਰਮਚਾਰੀ ਦੁਕਾਨ ’ਤੇ ਨਹੀਂ ਆਏ ਸਨ ਅਤੇ ਲੁੱਟ ਦਾ ਮਾਸਟਰਮਾਈਂਡ ਦੀਪਕ ਸੀ, ਜਿਸ ਨੇ ਦੁਕਾਨ ਵਿਚ ਪਈ ਵੱਡੀ ਰਕਮ ਬਾਰੇ ਆਪਣੇ ਸਾਥੀਆਂ ਸ਼ਿਵਮ ਅਤੇ ਵਿਸ਼ੂ ਨੂੰ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਦੀ ਝੀਲ 'ਚੋਂ ਮਿਲੀ ਲਾਸ਼, ਪਿਛਲੇ 3 ਮਹੀਨਿਆਂ ਤੋਂ ਸੀ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
- ਪੁਲਸ ਅਤੇ ਸੀ. ਸੀ. ਟੀ. ਵੀ. ਫੁਟੇਜ ਤੋਂ ਬਚਣ ਲਈ ਲੁਟੇਰੇ ਆਪਣਾ ਮੋਟਰਸਾਈਕਲ ਛੱਡ ਕੇ ਨਵਾਂ ਮੋਟਰਸਾਈਕਲ ਲੈ ਕੇ ਭੱਜਣ ਦੀ ਯੋਜਨਾ ਬਣਾ ਰਹੇ ਸਨ ਪਰ ਇਨਪੁਟ ਦੇ ਆਧਾਰ ’ਤੇ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਲਿਆ।
- ਲੁੱਟ-ਖੋਹ ਦਾ ਗ੍ਰਿਫ਼ਤਾਰ ਮਾਸਟਰਮਾਈਂਡ ਦੀਪਕ ਮਹਿਰਾ ਪਿਛਲੇ 8 ਸਾਲਾਂ ਤੋਂ ਦੁਕਾਨ ਮਾਲਕ ਕੁਲਵੰਤ ਸਿੰਘ ਨਾਲ ਕੰਮ ਕਰਦਾ ਸੀ ਅਤੇ ਇਸ ਦੌਰਾਨ ਉਸ ਨੇ ਆਪਣਾ ਭਰੋਸਾ ਬਣਾ ਲਿਆ ਸੀ।
ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਤਫਤੀਸ਼ ਲਈ ਪੁਲਸ ਰਿਮਾਂਡ ’ਤੇ ਲੈ ਲਿਆ ਹੈ ਅਤੇ ਜਲਦ ਹੀ ਇਨ੍ਹਾਂ ਵੱਲੋਂ ਵਿਉਂਤਬੰਦੀ ਅਤੇ ਅੰਜਾਮ ਦੇਣ ਵਾਲੇ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8