ਮਾਲਦੀਵ ’ਚ ਜਲਦ ਸ਼ੁਰੂ ਹੋਵੇਗਾ ਭਾਰਤ ਦਾ ਰੂਪੇ ਕਾਰਡ

05/24/2024 10:18:25 AM

ਮਾਲੇ (ਭਾਸ਼ਾ) - ਮਾਲਦੀਵ ’ਚ ਜਲਦ ਹੀ ਭਾਰਤ ਦਾ ਰੂਪੇ ਕਾਰਡ ਸ਼ੁਰੂ ਹੋਵੇਗਾ। ਇਸ ਨਾਲ ਮਾਲਦੀਵ ਦੀ ਕਰੰਸੀ ਨੂੰ ਹੁਲਾਰਾ ਮਿਲਣ ਦੀ ਆਸ ਹੈ। ਇਹ ਕਦਮ ਅਜਿਹੇ ਸਮੇਂ ’ਚ ਚੁੱਕਿਆ ਜਾ ਰਿਹਾ ਹੈ ਜਦੋਂ ਮਾਲਦੀਵ ਅਤੇ ਭਾਰਤ ਦਰਮਿਆਨ ਦੋਪੱਖੀ ਸਬੰਧ ਥੋੜ੍ਹਾ ਅਸਹਿਜ ਹੈ।

ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਦਾ ਰੂਪੇ ਭਾਰਤ ’ਚ ਵਿਸ਼ਵ ਪੱਧਰ ਕਾਰਡ ਭੁਗਤਾਨ ਨੈੱਟਵਰਕ ’ਚ ਸ਼ਾਮਲ ਪਹਿਲਾ ਕਾਰਡ ਹੈ। ਇਸ ਨੂੰ ਭਾਰਤ ’ਚ ਏ. ਟੀ. ਐੱਮ., ਸਾਮਾਨ ਦੀ ਖਰੀਦ-ਵਿਕਰੀ ’ਚ ਭੁਗਤਾਨ ਕਰਨ ਅਤੇ ਈ-ਕਾਮਰਸ ਵੈੱਬਸਾਈਟ ’ਤੇ ਵਿਆਪਕ ਪ੍ਰਵਾਨਗੀ ਪ੍ਰਾਪਤ ਹੈ। ਆਰਥਿਕ ਵਿਕਾਸ ਅਤੇ ਵਪਾਰ ਮੰਤਰੀ ਮੁਹੰਮਦ ਸਈਦ ਨੇ ਭਾਰਤ ਦੀ ਰੂਪੇ ਸੇਵਾ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਦੋਪੱਖੀ ਵਪਾਰ ’ਚ ਸਥਾਨਕ ਕਰੰਸੀ ਦੀ ਵਰਤੋਂ ਕਰਨ ’ਤੇ ਸਹਿਮਤ ਹੋਏ ਹਨ। ਸਈਦ ਨੇ ਬੁੱਧਵਾਰ ਨੂੰ ਸਰਕਾਰੀ ਨਿਊਜ਼ ਚੈਨਲ ‘ਪੀ. ਐੱਸ. ਐੱਸ. ਨਿਊਜ਼’ ਤੋਂ ਕਿਹਾ,‘‘ਭਾਰਤ ਦੀ ਰੂਪੇ ਸੇਵਾ ਦੀ ਸ਼ੁਰੂਆਤ ਨਾਲ ਮਾਲਦੀਪ ਦੀ ਰੂਫੀਆ (ਐੱਮ. ਵੀ. ਆਰ.) ਨੂੰ ਹੋਰ ਹੁਲਾਰਾ ਮਿਲਣ ਦੀ ਆਸ ਹੈ।’’ ਉਨ੍ਹਾਂ ਨੇ ਇਹ ਵੀ ਕਿਹਾ ਕਿ ਡਾਲਰ ਦੇ ਮੁੱਦੇ ਦਾ ਨਿਪਟਾਰਾ ਕਰਨਾ ਅਤੇ ਸਥਾਨਕ ਕਰੰਸੀ ਨੂੰ ਮਜ਼ਬੂਤ ਕਰਨਾ ਮੌਜੂਦਾ ਸਰਕਾਰ ਲਈ ਸਰਵਉੱਚ ਪਹਿਲ ਹੈ।


Harinder Kaur

Content Editor

Related News