ਹਵਾ ਪ੍ਰਦੂਸ਼ਣ ਨਾਲ ਕੈਂਸਰ ਰੋਗੀਆਂ ਲਈ ਵੱਧ ਜਾਂਦੈ ਮੌਤ ਦਾ ਖ਼ਤਰਾ: ਸ਼ੋਧ
Wednesday, Jun 19, 2024 - 04:58 PM (IST)
ਨਵੀਂ ਦਿੱਲੀ- ਇਕ ਨਵੇਂ ਸ਼ੋਧ 'ਚ ਦਾਅਵਾ ਕੀਤਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਨਾਲ ਕੈਂਸਰ ਦੇ ਮਰੀਜ਼ਾਂ 'ਚ ਦਿਲ ਸਬੰਧੀ ਬੀਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਸਿਹਤ ਅਸਮਾਨਤਾਵਾਂ ਵਧ ਸਕਦੀਆਂ ਹਨ ਅਤੇ ਮੌਤ ਦਾ ਕਾਰਨ ਬਣ ਸਕਦੀਆਂ ਹਨ। ਸ਼ੋਧ ਵਿਚ 2000 ਤੋਂ 2023 ਦਰਮਿਆਨ ਪ੍ਰਕਾਸ਼ਿਤ 8 ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਗਈ, ਜਿਸ ਵਿਚ ਦਿਲ ਦੇ ਰੋਗ ਜਿਵੇਂ ਕਿ ਦਿਲ ਦਾ ਦੌਰਾ, ਸਟ੍ਰੋਕ ਅਤੇ ਹਵਾ ਪ੍ਰਦੂਸ਼ਣ ਦਾ ਕੈਂਸਰ 'ਤੇ ਸਿੱਧੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ। ਇਹ ਖੋਜ 1.1 ਕਰੋੜ ਤੋਂ ਵੱਧ ਲੋਕਾਂ 'ਤੇ ਕੀਤੀ ਗਈ ਸੀ। ਖੋਜਕਰਤਾਵਾਂ ਨੇ ਪਾਇਆ ਕਿ ਸੂਖਮ ਕਣ ((ਪੀ. ਐੱਮ. 2.5) ਪ੍ਰਦੂਸ਼ਣ ਦੇ ਸੰਪਰਕ ਵਿਚ ਆਉਣ ਨਾਲ ਸਰੀਰ ਦੀ 'ਡਿਟੌਕਸੀਫਿਕੇਸ਼ਨ' ਯਾਨੀ ਕਿ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਅਤੇ ਸੂਜਣ ਖਿਲਾਫ਼ ਇਸ ਦੀ ਸੁਰੱਖਿਆ ਕਮਜ਼ੋਰ ਹੋ ਜਾਂਦੀ ਹੈ, ਜੋ ਕੈਂਸਰ ਅਤੇ ਦਿਲ ਦੇ ਰੋਗ ਦੋਹਾਂ ਲਈ ਜ਼ੋਖ਼ਮ ਭਰੇ ਕਾਰਕ ਹਨ।
ਇਹ ਵੀ ਪੜ੍ਹੋ- ਭਿਆਨਕ ਗਰਮੀ ਦਾ ਕਹਿਰ, ਦਿੱਲੀ 'ਚ 12 ਸਾਲ ਬਾਅਦ ਤਾਪਮਾਨ 'ਚ ਰਿਕਾਰਡ ਤੋੜ ਵਾਧਾ
ਸ਼ੋਧ ਲੇਖਕਾਂ ਨੇ ਲਿਖਿਆ ਕਿ ਹਵਾ ਪ੍ਰਦੂਸ਼ਣ ਕਾਰਡੀਓ-ਆਨਕੋਲੋਜੀ ਦੇ ਮਾਮਲੇ ਵਿਚ ਜ਼ੋਖ਼ਮਪੂਰਨ ਭੂਮਿਕਾ ਨਿਭਾਉਂਦਾ ਹੈ। ਚੀਨ ਦੇ ਹੁਆਜ਼ੋਂਗ ਯੂਨੀਵਰਸਿਟੀ ਆਫ਼ ਸਾਇੰਸ ਐਂਡ ਤਕਨਾਲੋਜੀ ਦੇ ਖੋਜਕਰਤਾਵਾਂ ਮੁਤਾਬਕ ਹਵਾ ਪ੍ਰਦੂਸ਼ਣ ਦੇ ਗੈਰ-ਸਿਹਤਮੰਦ ਪੱਧਰਾਂ ਦੇ ਥੋੜ੍ਹੇ ਸਮੇਂ ਲਈ ਸੰਪਰਕ ਨਾਲ ਵੀ ਕੈਂਸਰ ਦੇ ਮਰੀਜ਼ਾਂ ਦੇ ਦਿਲ 'ਤੇ ਤੇਜ਼ੀ ਨਾਲ ਪ੍ਰਭਾਵ ਪਾ ਸਕਦਾ ਹੈ। ਜ਼ਿਆਓਕੁਆਨ ਰੀਓ, ਐਮਡੀ, ਟੋਂਗਜੀ ਹਸਪਤਾਲ, ਹੁਆਜ਼ੋਂਗ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਦੇ ਇੱਕ ਕਾਰਡੀਓਲੋਜਿਸਟ ਨੇ ਕਿਹਾ ਕਿ ਕਾਰਡੀਓ-ਆਨਕੋਲੋਜੀ ਦੇ ਮਰੀਜ਼ਾਂ 'ਤੇ ਤੁਰੰਤ ਮਾੜਾ ਪ੍ਰਭਾਵ ਪੈ ਸਕਦਾ ਹੈ। ਖੋਜ ਦੇ ਨਤੀਜੇ ‘ਜਰਨਲ ਆਫ਼ ਦਿ ਅਮੈਰੀਕਨ ਕਾਲਜ ਆਫ਼ ਕਾਰਡੀਓਲਾਜੀ (JACC): ਕਾਰਡੀਓ-ਆਨਕੋਲੋਜੀ’ ਵਿਚ ਪ੍ਰਕਾਸ਼ਿਤ ਕੀਤੇ ਗਏ ਹਨ।
ਇਹ ਵੀ ਪੜ੍ਹੋ- PM ਮੋਦੀ ਨੇ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਕੀਤਾ ਉਦਘਾਟਨ, ਜਾਣੋ ਕੀ-ਕੀ ਹੋਣਗੀਆਂ ਸਹੂਲਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e