ਸਿਡਨੀ ''ਚ ਸ਼ੁਰੂ ਹੋਈ ਪਹਿਲੀ ਡਰਾਈਵਰਲੈੱਸ ਟਰੇਨ, ਪਹਿਲੇ ਦਿਨ ਹੀ ਲੋਕ ਹੋਏ ਪ੍ਰੇਸ਼ਾਨ

05/26/2019 2:53:18 PM

ਸਿਡਨੀ—ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਰੇਲ ਯਾਤਰਾ ਕਰਨ ਵਾਲੇ ਲੋਕਾਂ ਲਈ ਐਤਵਾਰ ਨੂੰ ਪਹਿਲੀ ਡਰਾਈਵਰਲੈੱਸ ਟਰੇਨ ਸਮਰਪਿਤ ਕੀਤੀ ਗਈ ਤਾਂ ਕਿ ਲੋਕ ਇਸ ਦਾ ਫਾਇਦਾ ਚੁੱਕ ਸਕਣ। ਇਸ ਪ੍ਰਜੈਕਟ ਲਈ 7.3 ਬਿਲੀਅਨ ਡਾਲਰ ਖਰਚੇ ਗਏ ਹਨ ਅਤੇ ਲਗਭਗ 5 ਸਾਲਾਂ ਦੀ ਮੁਸ਼ੱਕਤ ਮਗਰੋਂ ਇਹ ਸੁਪਨਾ ਸੱਚ ਹੋ ਸਕਿਆ ਹੈ। ਡਰਾਈਵਰਲੈੱਸ ਟਰੇਨ ਨੂੰ ਦੇਖ ਕੇ ਲੋਕ ਕਾਫੀ ਉਤਸੁਕ ਸਨ। ਹਾਲਾਂਕਿ ਇਸ ਦੇ ਦਰਵਾਜ਼ੇ ਨਾ ਖੁੱਲ੍ਹਣ ਕਾਰਨ ਲੋਕਾਂ ਨੂੰ ਕੁੱਝ ਸਮਾਂ ਪ੍ਰੇਸ਼ਾਨੀ ਵੀ ਝੱਲਣੀ ਪਈ।

PunjabKesari

ਰੇਲ ਚੀਫ ਨੇ ਕਿਹਾ ਕਿ ਟਰੇਨ ਦਾ ਡਰਾਈਵਰਲੈੱਸ ਹੋਣਾ ਹੀ ਖਾਸ ਗੱਲ ਨਹੀਂ ਹੈ ਸਗੋਂ ਇਸ ਦੇ ਨਾਲ ਲੋਕਾਂ ਨੂੰ ਹੋਰ ਵੀ ਕਈ ਸਹੂਲਤਾਂ ਮਿਲ ਰਹੀਆਂ ਹਨ। ਵ੍ਹੀਲਚੇਅਰ ਦੀ ਵਰਤੋਂ ਕਰਨ ਵਾਲੇ ਯਾਤਰੀ ਆਸਾਨੀ ਨਾਲ ਇਸ 'ਚ ਸਫਰ ਕਰ ਸਕਦੇ ਹਨ।

ਨਿਊ ਸਾਊਥ ਵੇਲਜ਼ ਦੀ ਮੁੱਖ ਮੰਤਰੀ ਗਲਾਡੀਜ਼ ਬੇਰੈਂਕ ਨੇ ਤਲਾਂਵੋਂਗ ਸਟੇਸ਼ਨ ਤੋਂ ਮੈਟਰੋ ਟ੍ਰੇਨ ਨੂੰ ਹਰੀ ਝੰਡੀ ਦਿੱਤੀ। ਬੇਰੈਂਕ ਸਮੇਤ ਹੋਰ 300 ਮਹਿਮਾਨਾਂ ਤੇ ਲੋਕਾਂ ਨੂੰ ਲੈ ਕੇ ਇਹ ਟਰੇਨ ਚਾਟਸਵੁੱਡ ਸਟੇਸ਼ਨ 'ਤੇ ਪੁੱਜੀ। ਪਹਿਲੇ ਦਿਨ ਸਾਰੇ ਲੋਕਾਂ ਨੂੰ ਮੁਫਤ 'ਚ ਸਫਰ ਕਰਨ ਦਾ ਮੌਕਾ ਦਿੱਤਾ ਗਿਆ। ਲੋਕਾਂ ਨੇ ਦੱਸਿਆ ਕਿ ਉਹ ਬਹੁਤ ਖੁਸ਼ ਸਨ ਪਰ ਜਦ ਦੁਪਹਿਰ ਦੇ ਇਕ ਵਜੇ ਟ੍ਰੇਨ ਦਾ ਇਕ ਦਰਵਾਜ਼ਾ ਨਾ ਖੁੱਲ੍ਹਾ ਤਾਂ ਉਹ ਪ੍ਰੇਸ਼ਾਨ ਹੋ ਗਏ। ਲਗਭਗ 3 ਵਜੇ ਇਸ ਨੂੰ ਠੀਕ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਟਰੇਨ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਦੀ ਹੈ ਤੇ ਲਗਭਗ 4 ਮਿੰਟਾਂ ਲਈ ਹਰ ਸਟੇਸ਼ਨ 'ਤੇ ਰੁਕਦੀ ਹੈ।


Related News