ਲੋਕ ਸਭਾ ਚੋਣਾਂ 2024 : ਪੰਜਾਬ ’ਚ 5.28 ਲੱਖ ਵੋਟਰ ਪਹਿਲੀ ਵਾਰ ਪਾਉਣਗੇ ਵੋਟ

Wednesday, May 08, 2024 - 06:56 PM (IST)

ਚੰਡੀਗੜ੍ਹ/ਜਲੰਧਰ (ਮਨਜੋਤ, ਧਵਨ) : ਲੋਕ ਸਭਾ ਚੋਣਾਂ ਲਈ ਪੰਜਾਬ ’ਚ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ, ਜੋ 14 ਮਈ ਤੱਕ ਜਾਰੀ ਰਹੇਗਾ। 11 ਤੇ 12 ਮਈ ਨੂੰ ਛੁੱਟੀਆਂ ਹੋਣ ਕਰਕੇ ਕਾਗਜ਼ ਜਮ੍ਹਾਂ ਨਹੀਂ ਹੋਣਗੇ। 15 ਮਈ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 17 ਮਈ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਤਰੀਕ ਹੈ। ਪਹਿਲੀ ਜੂਨ ਨੂੰ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਜ਼ਿਆਦਾ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਦੱਸਿਆ ਕਿ 4 ਮਈ ਪੰਜਾਬ ’ਚ ਨਵੀਆਂ ਵੋਟਾਂ ਬਣਾਉਣ ਦੀ ਆਖਰੀ ਤਰੀਕ ਸੀ ਤੇ 6 ਮਈ ਨੂੰ ਜਾਰੀ ਕੀਤੀ ਗਈ ਵੋਟਰ ਸੂਚੀ ਅਨੁਸਾਰ ਪੰਜਾਬ ’ਚ ਕੁੱਲ ਵੋਟਰਾਂ ਦੀ ਗਿਣਤੀ 2,14,21,555 ਹੈ। ਇਸ ’ਚ 1,12,67,019 ਮਰਦ ਵੋਟਰ, 1,01,53,767 ਮਹਿਲਾ ਵੋਟਰ ਤੇ 769 ਹੋਰ ਵੋਟਰ ਹਨ। 4 ਮਈ ਤਕ ਨਵੀਆਂ ਵੋਟਾਂ ਬਣਨ ਲਈ ਜਮ੍ਹਾਂ ਕਰਵਾਏ ਗਏ ਫਾਰਮਾਂ ਦਾ ਨਿਪਟਾਰਾ 14 ਮਈ ਤੱਕ ਕੀਤਾ ਜਾਣਾ ਹੈ, ਇਸ ਲਈ ਕੁੱਲ ਵੋਟਰਾਂ ਦੀ ਅੰਤਿਮ ਪ੍ਰਕਾਸ਼ਨਾ ਇਸ ਮਿਤੀ ਤੋਂ ਬਾਅਦ ਸਾਹਮਣੇ ਆਵੇਗੀ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 5,28,864 ਵੋਟਰ 18-19 ਸਾਲ ਗਰੁੱਪ ਨਾਲ ਸਬੰਧ ਰੱਖਦੇ ਹਨ, ਜੋ ਕਿ ਪਹਿਲੀ ਵਾਰ ਵੋਟ ਪਾਉਣਗੇ। ਇਨ੍ਹਾਂ ’ਚ 3,16,670 ਮੁੰਡੇ, 2, 12, 178 ਕੁੜੀਆਂ ਤੇ 16 ਹੋਰ ਵੋਟਰ ਹਨ। ਇਸੇ ਤਰ੍ਹਾਂ 1, 89, 832 ਵੋਟਰ 85 ਸਾਲ ਤੋਂ ਜ਼ਿਆਦਾ ਉਮਰ ਦੇ ਹਨ, ਜਿਨ੍ਹਾਂ ’ਚ 88,169 ਮਰਦ, 1,01,661 ਔਰਤਾਂ ਅਤੇ 2 ਹੋਰ ਵੋਟਰ ਹਨ। 13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਹੋਣਗੇ, ਜਿਨ੍ਹਾਂ ’ਚੋਂ 16,517 ਪਿੰਡਾਂ ’ਚ ਤੇ 7,934 ਸ਼ਹਿਰਾਂ ’ਚ ਬਣਾਏ ਗਏ ਹਨ। ਪੰਜਾਬ ’ਚ 100 ਫ਼ੀਸਦੀ ਫੋਟੋ ਪਹਿਚਾਣ ਪੱਤਰ ਬਣਾਏ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਚੋਣ ਕਮਿਸ਼ਨ ਸਖ਼ਤ, ਸੋਸ਼ਲ ਮੀਡੀਆ ਤੇ ਪੇਡ ਨਿਊਜ਼ ’ਤੇ ਬਾਜ਼ ਨਜ਼ਰ ਦੇ ਹੁਕਮ 

► ਲੋਕ ਸਭਾ ਹਲਕਾ ਗੁਰਦਾਸਪੁਰ ’ਚ ਕੁੱਲ 16,03,628 ਵੋਟਰ ਹਨ, ਜਿਨ੍ਹਾਂ ’ਚ 8,48,196 ਮਰਦ ਵੋਟਰ, 7,55,396 ਮਹਿਲਾ ਵੋਟਰ ਤੇ 36 ਟਰਾਂਸਜੈਂਡਰ ਵੋਟਰ ਹਨ। ਅੰਮ੍ਰਿਤਸਰ ’ਚ 16,08,391 ਕੁੱਲ ਵੋਟਰ ਹਨ, ਜਿਨ੍ਹਾਂ ’ਚ 8,43,985 ਮਰਦ ਵੋਟਰ, 7,64, 343 ਮਹਿਲਾ ਵੋਟਰ ਅਤੇ 63 ਟਰਾਂਸਜੈਂਡਰ ਵੋਟਰ ਹਨ।

► ਖਡੂਰ ਸਾਹਿਬ ’ਚ 16,64,199 ਕੁੱਲ ਵੋਟਰ ਹਨ, ਜਿਨ੍ਹਾਂ ’ਚ 8,74,470 ਮਰਦ ਵੋਟਰ, 7, 89, 662 ਮਹਿਲਾ ਵੋਟਰ ਤੇ 67 ਟਰਾਂਸਜੈਂਡਰ ਵੋਟਰ ਹਨ। ਜਲੰਧਰ ’ਚ 16,50, 849 ਕੁੱਲ ਵੋਟਰ ਹਨ, ਜਿਨ੍ਹਾਂ ’ਚ 8,58,239 ਮਰਦ ਵੋਟਰ, 7,92,566 ਮਹਿਲਾ ਵੋਟਰ ਤੇ 44 ਟਰਾਂਸਜੈਂਡਰ ਵੋਟਰ ਹਨ।

► ਇਸੇ ਤਰ੍ਹਾਂ ਹੁਸ਼ਿਆਰਪੁਰ ’ਚ 16,43,000 ਕੁੱਲ ਵੋਟਰ ਹਨ, ਜਿਨ੍ਹਾਂ ’ਚ 8,30,054 ਮਰਦ ਵੋਟਰ, 7, 69, 946 ਮਹਿਲਾ ਵੋਟਰ ਹਨ ਤੇ 43 ਟਰਾਂਸਜੈਂਡਰ ਵੋਟਰ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ 17, 27,844 ਕੁੱਲ ਵੋਟਰ ਹਨ, ਜਿਨ੍ਹਾਂ ’ਚ 9,01,917 ਮਰਦ ਵੋਟਰ, 8, 25, 864 ਮਹਿਲਾ ਵੋਟਰ ਤੇ 63 ਟਰਾਂਸਜੈਂਡਰ ਵੋਟਰ ਹਨ।

► ਲੁਧਿਆਣਾ ’ਚ 17,54,011 ਕੁੱਲ ਵੋਟਰ ਹਨ, ਜਿਨ੍ਹਾਂ ’ਚ 9,34,744 ਮਰਦ ਵੋਟਰ, 8,19,135 ਮਹਿਲਾ ਵੋਟਰ ਹਨ ਤੇ 132 ਟਰਾਂਸਜੈਂਡਰ ਵੋਟਰ ਹਨ। ਫ਼ਤਹਿਗੜ੍ਹ ਸਾਹਿਬ ’ਚ 15,50,734 ਕੁੱਲ ਵੋਟਰ ਹਨ, ਜਿਨ੍ਹਾਂ ’ਚ 8, 22,493 ਮਰਦ ਵੋਟਰ, 7,28,209 ਮਹਿਲਾ ਵੋਟਰ ਤੇ 32 ਟਰਾਂਸਜੈਂਡਰ ਵੋਟਰ ਹਨ।

► ਫ਼ਰੀਦਕੋਟ ’ਚ 15, 87,461 ਕੁੱਲ ਵੋਟਰ ਹਨ, ਜਿਨ੍ਹਾਂ ’ਚ 8,38,605 ਮਰਦ ਵੋਟਰ, 7,48,775 ਮਹਿਲਾ ਵੋਟਰ ਤੇ 81 ਟਰਾਂਸਜੈਂਡਰ ਵੋਟਰ ਹਨ। ਫ਼ਿਰੋਜ਼ਪੁਰ ’ਚ 16,68,113 ਕੁੱਲ ਵੋਟਰ ਹਨ, ਜਿਨ੍ਹਾਂ ’ਚ 8,79,704 ਮਰਦ ਵੋਟਰ, 7,88,361 ਮਹਿਲਾ ਵੋਟਰ ਤੇ 48 ਟਰਾਂਸਜੈਂਡਰ ਵੋਟਰ ਹਨ। ਬਠਿੰਡਾ ’ਚ 16,48,866 ਕੁੱਲ ਵੋਟਰ ਹਨ, ਜਿਨ੍ਹਾਂ ’ਚ 8,68,959 ਮਰਦ ਵੋਟਰ, 7, 79,873 ਮਹਿਲਾ ਵੋਟਰ ਤੇ 34 ਟਰਾਂਸਜੈਂਡਰ ਵੋਟਰ ਹਨ।

► ਸੰਗਰੂਰ ’ਚ 15,55,370 ਕੁੱਲ ਵੋਟਰ ਹਨ, ਜਿਨ੍ਹਾਂ ’ਚ 8, 23,448 ਮਰਦ ਵੋਟਰ, 7, 31, 876 ਮਹਿਲਾ ਵੋਟਰ ਤੇ 46 ਟਰਾਂਸਜੈਂਡਰ ਵੋਟਰ ਹਨ। ਇਸੇ ਤਰ੍ਹਾਂ ਪਟਿਆਲਾ ’ਚ ਕੁੱਲ 18,02,046 ਵੋਟਰ ਹਨ, ਜਿਨ੍ਹਾਂ ’ਚ 9,42, 205 ਮਰਦ ਵੋਟਰ, 8,59,761 ਮਹਿਲਾ ਵੋਟਰ ਤੇ 80 ਟਰਾਂਸਜੈਂਡਰ ਵੋਟਰ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਜਾਰੀ ਹੋਇਆ ਲੋਕ ਸਭਾ ਚੋਣਾਂ ਦਾ ਨੋਟੀਫ਼ਿਕੇਸ਼ਨ, ਜਾਣੋ ਇਕ-ਇਕ ਡਿਟੇਲ 

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News