ਲੋਕ ਸਭਾ ਚੋਣਾਂ : ਪਹਿਲੀ ਵਾਰ ਚੰਡੀਗੜ੍ਹ ਤੋਂ ਇਕੱਲਿਆਂ ਲੋਕ ਸਭਾ ਚੋਣ ਲੜੇਗਾ ਅਕਾਲੀ ਦਲ

04/23/2024 9:46:59 AM

ਚੰਡੀਗੜ੍ਹ (ਰਾਏ) : ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਜਾ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਉਹ ਚੰਡੀਗੜ੍ਹ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਉਸ ਨੂੰ ਹੀ ਵੋਟ ਦੇਣ ਜੋ ਇੱਥੋਂ ਦੇ ਮੁੱਦੇ ਚੁੱਕ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਪਰਿਵਾਰਕ ਵਿਰਸੇ ਵਜੋਂ ਮਿਲੀ ਹੈ। ਪਿਤਾ ਗੁਰਨਾਮ ਸਿੰਘ 2006 ਤੇ ਵੱਡੇ ਭਰਾ ਮਲਕੀਅਤ ਸਿੰਘ 2011 ’ਚ ਕੌਂਸਲਰ ਚੁਣੇ ਗਏ ਸਨ ਪਰ ਦੋਵਾਂ ਦੀ ਆਪੋ-ਆਪਣੇ ਕਾਰਜਕਾਲ ਦੌਰਾਨ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : NDA ਦੀ ਪ੍ਰੀਖਿਆ ਨੂੰ ਲੈ ਕੇ ਅਹਿਮ ਖ਼ਬਰ, ਰਜਿਸਟ੍ਰੇਸ਼ਨ ਦੇ ਬਾਵਜੂਦ 40 ਫ਼ੀਸਦੀ ਉਮੀਦਵਾਰਾਂ ਨੇ ਨਹੀਂ ਦਿੱਤੀ ਪ੍ਰੀਖਿਆ

ਪਰਿਵਾਰ ਨੇ ਮਹਿਸੂਸ ਕੀਤਾ ਕਿ ਰਾਜਨੀਤੀ ਉਨ੍ਹਾਂ ਦੇ ਅਨੁਕੂਲ ਨਹੀਂ ਹੈ ਪਰ ਸਮਾਜ ਸੇਵਾ ਨੇ ਤਾਕਤ ਪ੍ਰਦਾਨ ਕੀਤੀ ਤੇ ਹੁਣ ਰਾਜਨੀਤੀ ’ਚ ਪ੍ਰਵੇਸ਼ ਕੀਤਾ। 2015, 2016 ਤੇ 2021 ਵਿਚ ਲਗਾਤਾਰ ਨਗਰ ਨਿਗਮ ਚੋਣਾਂ ਜਿੱਤੀਆਂ ਤੇ ਕੌਂਸਲਰ, ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਵੀ ਬਣੇ। ਬੁਟੇਰਲਾ ਪਰਿਵਾਰ ਦੀਆਂ ਸੇਵਾਵਾਂ ਦੇ ਮੱਦੇਨਜ਼ਰ 2018 ’ਚ ਹਰਦੀਪ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ : PGI ਚੰਡੀਗੜ੍ਹ ਆਉਣ ਵਾਲੇ ਮਰੀਜ਼ਾਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਣਾ ਪਵੇਗਾ ਖੱਜਲ-ਖੁਆਰ

ਕੌਂਸਲਰ ਬੁਟੇਰਲਾ 10 ਸਾਲਾਂ ਦੀ ਸੇਵਾ ਦੌਰਾਨ 27 ਵਾਰ ਖ਼ੂਨਦਾਨ ਕੈਂਪ ਲਗਾ ਚੁੱਕੇ ਹਨ। ਹਰ ਖੁਸ਼ੀ ਦੇ ਮੌਕੇ ’ਤੇ ਰੁੱਖ ਲਗਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁੰਦਰ ਅਤੇ ਸਾਫ਼-ਸੁਥਰਾ ਵਾਤਾਵਰਨ ਦੇਣ ਲਈ ਵਚਨਬੱਧ ਹਨ। ਕਰੋਨਾ ਦੌਰਾਨ ਵੀ ਬੁਟੇਰਲਾ ਪਰਿਵਾਰ ਹਰ ਰੋਜ਼ ਪੂਰੇ ਇਲਾਕੇ ’ਚ ਲੰਗਰ ਤੇ ਹੋਰ ਜ਼ਰੂਰੀ ਸਮਾਨ ਵੰਡਦਾ ਰਿਹਾ। ਹਰਦੀਪ ਨੇ ਦੱਸਿਆ ਕਿ ਉਹ ਰੋਜ਼ ਸਵੇਰੇ ਦੋ ਘੰਟੇ ਲੋਕਾਂ ਵਿਚਕਾਰ ਰਹਿੰਦੇ ਹਨ। ਇਮਾਨਦਾਰ ਅਕਾਲੀ ਵਰਕਰਾਂ ਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ’ਚ ਪਹਿਲੀ ਵਾਰ ਐੱਮ. ਪੀ. ਉਮੀਦਵਾਰ ਵਜੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਦਿਨ-ਰਾਤ ਕੰਮ ਕਰਨਗੇ। ਇਸ ਸੀਟ ਨੂੰ ਅਕਾਲੀ ਦਲ ਦੇ ਹੱਥਾਂ ’ਚ ਪਾਉਣ ਦੀ ਕੋਸ਼ਿਸ਼ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News