ਸਿਡਨੀ ‘ਚ ਪੰਜਾਬੀ ਪਰਿਵਾਰ ‘ਤੇ ਦੋ ਵਾਰ ਹਮਲਾ, ਘਰ ਛੱਡਣ ਲਈ ਹੋਏ ਮਜ਼ਬੂਰ

Thursday, May 02, 2024 - 12:38 PM (IST)

ਸਿਡਨੀ ‘ਚ ਪੰਜਾਬੀ ਪਰਿਵਾਰ ‘ਤੇ ਦੋ ਵਾਰ ਹਮਲਾ, ਘਰ ਛੱਡਣ ਲਈ ਹੋਏ ਮਜ਼ਬੂਰ

ਸਿਡਨੀ : ਆਸਟ੍ਰੇਲੀਆ ਵਿਖੇ ਸਿਡਨੀ ਸ਼ਹਿਰ ਵਿਚ ਪੰਜਾਬੀ ਪਰਿਵਾਰ 'ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਰਦੀਪ ਕੌਰ ਨਾਂਅ ਦੀ ਮਹਿਲਾ ਸ਼ਨੀਵਾਰ  ਸ਼ਾਮ ਨੂੰ ਆਪਣੇ ਦੋ ਬੱਚਿਆਂ, ਪਤੀ ਅਤੇ ਇੱਕ ਹੋਰ ਰਿਸ਼ਤੇਦਾਰ ਨਾਲ ਬੈਠੀ ਟੀਵੀ ਵੇਖ ਰਹੀ ਸੀ, ਜਦੋਂ ਅਚਾਨਕ ਘਰ ਦੀ ਖਿੜਕੀ 'ਤੇ ਕਿਸੇ ਨੇ ਗੋਲੀ ਚਲਾ ਦਿੱਤੀ। ਜਾਨ ਬਚਾਉਣ ਲਈ ਸਾਰੇ ਹੇਠਾਂ ਝੁਕ ਗਏ।

PunjabKesari

ਇਸ ਦੌਰਾਨ ਤੁਰੰਤ ‘ਚ ਹਰਦੀਪ ਨੇ ਪੁਲਸ ਨੂੰ ਸੂਚਿਤ ਕੀਤਾ ਪਰ ਇਹ ਪਹਿਲੀ ਵਾਰ ਨਹੀਂ ਸੀ ਹੋਇਆ। ਇਸ ਤੋਂ ਦੋ ਹਫ਼ਤੇ ਪਹਿਲਾਂ ਵੀ ਇਸੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਪੁਲਸ ਮੁਤਾਬਕ ਹਮਲਾਵਰ ਗ਼ਲਤੀ ਨਾਲ ਕਿਸੇ ਹੋਰ ਦਾ ਘਰ ਸਮਝ ਕੇ ਇਸ ਘਰ ਨੂੰ ਨਿਸ਼ਾਨਾ ਬਣਾ ਰਹੇ ਹਨ। ਹਾਲਾਂਕਿ ਅਦਾਰੇ ABC ਦੀ ਖ਼ਬਰ ਮੁਤਾਬਕ ਪੁਲਸ ਕੋਲ ਅਜੇ ਹਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਮਲਾ ਇਸ ਪੰਜਾਬੀ ਪਰਿਵਾਰ ਦੇ ਬਲੈਕਟਾਊਨ ਦੀ ਵਰਜੀਨੀਆ ਸਟ੍ਰੀਟ ਸਥਿਤ ਘਰ ‘ਤੇ ਕੀਤਾ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਸਰਫਰ ਦੀ ਚਾਕੂ ਮਾਰ ਕੇ ਹੱਤਿਆ

ਬੇਸ਼ੱਕ ਪੁਲਸ ਨੇ ਇੱਥੋਂ ਅੱਠ ਕਿੱਲੋਮੀਟਰ ਦੂਰ ਈਸਟਰਨ ਕ੍ਰੀਕ ਦੇ ਸਬਅਰਬ ਤੋਂ ਇੱਕ ਫੋਰਡ ਰੇਂਜਰ ਬਰਾਮਦ ਕੀਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਇਸੇ ਹਮਲੇ ਲਈ ਵਰਤੀ ਗਈ ਸੀ। ਇੱਧਰ ਹਰਦੀਪ ਦਾ ਪੂਰਾ ਪਰਿਵਾਰ ਦਹਿਸ਼ਤ 'ਚ ਹੈ। ਖ਼ਾਸਕਰ ਉਨ੍ਹਾਂ ਦਾ ਪੰਜ ਸਾਲ ਦਾ ਛੋਟਾ ਬੇਟਾ ਸਹਿਮ ਗਿਆ ਹੈ। ਪਰਿਵਾਰ ਇਸ ਘਰ ਨੂੰ ਛੱਡ ਕਿਤੇ ਹੋਰ ਜਾਣ ਲਈ ਮਜ਼ਬੂਰ ਹੋ ਗਿਆ ਹੈ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News