ਅਮਰੀਕਾ : ਲਾਸ ਏਂਜਲਸ 'ਚ ਮੈਟਰੋ ਟਰੇਨ-ਬੱਸ ਦੀ ਜ਼ਬਰਦਸਤ ਟੱਕਰ, 55 ਲੋਕ ਜ਼ਖਮੀ
Wednesday, May 01, 2024 - 10:11 AM (IST)

ਲਾਸ ਏਂਜਲਸ (ਯੂ. ਐੱਨ. ਆਈ.): ਅਮਰੀਕਾ ਦੇ ਲਾਸ ਏਂਜਲਸ 'ਚ ਮੰਗਲਵਾਰ ਨੂੰ ਮੈਟਰੋ ਟਰੇਨ ਅਤੇ ਬੱਸ ਵਿਚਾਲੇ ਟੱਕਰ ਹੋ ਗਈ। ਇਸ ਟੱਕਰ 'ਚ ਘੱਟੋ-ਘੱਟ 55 ਲੋਕ ਜ਼ਖਮੀ ਹੋ ਗਏ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਦੁਪਹਿਰ ਦੇ ਕਰੀਬ ਸ਼ਹਿਰ ਦੇ ਐਕਸਪੋਜ਼ੀਸ਼ਨ ਪਾਰਕ ਖੇਤਰ ਵਿੱਚ ਇੱਕ ਲਾਸ ਏਂਜਲਸ ਮੈਟਰੋ ਟਰੇਨ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੀ ਬੱਸ ਨਾਲ ਟਕਰਾ ਗਈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ 'ਚ 24 ਪ੍ਰਵਾਸੀ ਗ੍ਰਿਫ਼ਤਾਰ
ਵਿਭਾਗ ਨੇ ਦੱਸਿਆ ਕਿ ਬੱਸ 'ਚ ਸਵਾਰ ਦੋ ਗੰਭੀਰ ਜ਼ਖ਼ਮੀ ਲੋਕਾਂ ਤੋਂ ਇਲਾਵਾ 16 ਲੋਕਾਂ ਨੂੰ ਨੇੜਲੇ ਹਸਪਤਾਲਾਂ 'ਚ ਲਿਜਾਇਆ ਗਿਆ ਅਤੇ ਘੱਟੋ-ਘੱਟ 37 ਦਾ ਘਟਨਾ ਸਥਾਨ 'ਤੇ ਇਲਾਜ ਕੀਤਾ ਗਿਆ। ਸਥਾਨਕ ਮੀਡੀਆ ਨੇ ਦੱਸਿਆ ਕਿ ਟੱਕਰ ਦੇ ਸਮੇਂ ਟਰੇਨ 'ਚ ਕਰੀਬ 150 ਯਾਤਰੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਨੂੰ ਹਟਾ ਕੇ ਰੇਲ ਯਾਰਡ 'ਚ ਵਾਪਸ ਲਿਜਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।