ਲੋਕ ਸਭਾ ਚੋਣਾ : ਪਹਿਲੇ ਪੜਾਅ ਦੀ ਵੋਟਿੰਗ ਖ਼ਤਮ, ਜਾਣੋ ਕਿੱਥੇ ਕਿੰਨੀ ਹੋਈ ਵੋਟਿੰਗ

Friday, Apr 19, 2024 - 07:10 PM (IST)

ਲੋਕ ਸਭਾ ਚੋਣਾ : ਪਹਿਲੇ ਪੜਾਅ ਦੀ ਵੋਟਿੰਗ ਖ਼ਤਮ, ਜਾਣੋ ਕਿੱਥੇ ਕਿੰਨੀ ਹੋਈ ਵੋਟਿੰਗ

ਨਵੀਂ ਦਿੱਲੀ- ਅੱਜ ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਦੀ ਵੋਟਿੰਗ ਹੋਈ। ਇਸ ਪੜਾਅ 'ਚ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾ ਦੀਆਂ 102 ਸੀਟਾਂ 'ਤੇ ਵੋਟਾਂ ਪਾਈਆਂ ਗੀਆਂ। ਪਹਿਲੇ ਪੜਾਅ 'ਚ 1600 ਤੋਂ ਵੱਧ ਉਮੀਦਵਾਰ ਮੈਦਾਨ 'ਚ ਹਨ। ਇਸ ਪੜਾਅ 'ਚ 9 ਕੇਂਦਰੀ ਮੰਤਰੀ, ਦੋ ਸਾਬਕਾ ਮੁੱਖ ਮੰਤਰੀ ਅਤੇ ਇਕ ਸਾਬਕਾ ਰਾਜਪਾਲ ਦੀ ਕਿਸਮ ਵੀ ਦਾਅ 'ਤੇ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਜੋ ਕਿ ਸ਼ਾਮ ਦੇ 6 ਵਜੇ ਤਕ ਜਾਰੀ ਰਹੀ। ਅੱਜ ਅਰੁਣਾਚਲ ਪ੍ਰਦੇਸ਼ ਅਤੇ ਸਿਕਮ ਦੀਆਂ 92 ਵਿਧਾਨ ਸਭਾ ਸੀਟਾਂ 'ਤੇ ਵੀ ਵੋਟਿੰਗ ਵੀ ਹੋਈ।

ਚੋਣ ਕਮਿਸ਼ਨ ਮੁਤਾਬਕ ਪਹਿਲੇ ਪੜਾਅ ਵਿੱਚ 16.63 ਕਰੋੜ ਤੋਂ ਵੱਧ ਵੋਟਰ ਹਨ। ਇਨ੍ਹਾਂ ਵਿੱਚ 8.4 ਕਰੋੜ ਪੁਰਸ਼ ਅਤੇ 8.23 ​​ਕਰੋੜ ਮਹਿਲਾ ਵੋਟਰ ਹਨ। ਇਨ੍ਹਾਂ ਵਿੱਚੋਂ 35.67 ਲੱਖ ਵੋਟਰ ਅਜਿਹੇ ਹਨ ਜੋ ਪਹਿਲੀ ਵਾਰ ਵੋਟ ਪਾਉਣਗੇ। ਜਦਕਿ 20 ਤੋਂ 29 ਸਾਲ ਦੀ ਉਮਰ ਦੇ ਵੋਟਰਾਂ ਦੀ ਗਿਣਤੀ 3.51 ਕਰੋੜ ਹੈ। ਇਨ੍ਹਾਂ ਲਈ 1.87 ਲੱਖ ਪੋਲਿੰਗ ਬੂਥ ਬਣਾਏ ਗਏ ਹਨ।

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਲਗਭਗ 60 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਸਮੇਂ ਦੌਰਾਨ, ਪੱਛਮੀ ਬੰਗਾਲ ਵਿੱਚ ਹਿੰਸਾ ਦੀਆਂ ਕੁਝ ਛੋਟੀਆਂ ਘਟਨਾਵਾਂ ਸਾਹਮਣੇ ਆਈਆਂ, ਜਦੋਂ ਕਿ ਛੱਤੀਸਗੜ੍ਹ ਵਿੱਚ, ਇੱਕ ਗ੍ਰੇਨੇਡ ਲਾਂਚਰ ਸ਼ੈੱਲ ਦੇ ਅਚਾਨਕ ਵਿਸਫੋਟ ਕਾਰਨ ਇੱਕ ਸੀ.ਆਰ.ਪੀ.ਐੱਫ. ਜਵਾਨ ਦੀ ਮੌਤ ਹੋ ਗਈ। ਓਧਰ ਮਣੀਪੁਰ ਲੋਕ ਸਭਾ ਸੀਟ ਦੇ ਅਧੀਨ ਥੋਂਗਜੂ ਵਿਧਾਨ ਸਭਾ ਹਲਕੇ ਵਿੱਚ ਸਥਾਨਕ ਲੋਕਾਂ ਅਤੇ ਅਣਪਛਾਤੇ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ। ਇਸ ਦੌਰਾਨ ਮਣੀਪੁਰ 'ਚ ਵੋਟਿੰਗ ਦੌਰਾਨ ਗਲੀ ਚੱਲਣ ਦੀਆਂ ਖ਼ਬਰਾਂ ਵੀ ਸੁਣਨ ਨੂੰ ਮਿਲੀਆਂ।

ਸ਼ਾਮ ਦੇ 5 ਵਜੇ ਤਕ ਪੱਛਮੀ ਬੰਗਾਲ 'ਚ ਸਭ ਤੋਂ ਵੱਧ 77.57 ਫੀਸਦੀ ਅਤੇ ਬਿਹਾਰ 'ਚ ਸਭ ਤੋਂ ਘੱਟ 46.32 ਫੀਸਦੀ ਵੋਟਿੰਗ ਦਰਜ ਕੀਤੀ ਗਈ। ਰਾਜਸਥਾਨ ਦੀਆਂ 12 ਲੋਕ ਸਭਾ ਸੀਟਾਂ 'ਤੇ ਸ਼ਾਮ ਦੇ ਪੰਜ ਵਜੇ ਤਕ 50.27 ਫੀਸਦੀ ਵੋਟਿੰਗ ਹੋਈ। ਮਹਾਰਾਸ਼ਟਰ 'ਚ 54.85 ਫੀਸਦੀ, ਮੱਧ ਪ੍ਰਦੇਸ਼ 'ਚ 63.25 ਫੀਸਦੀ, ਅੰਡਮਾਨ ਨਿਕੋਬਾਰ 'ਚ 56.87 ਫੀਸਦੀ, ਅਰੁਣਾਚਲ ਪ੍ਰਦੇਸ਼ 'ਚ 63.92 ਫੀਸਦੀ, ਅਸਾਮ 'ਚ 70.77 ਫੀਸਦੀ, ਬਿਹਾਰ 'ਚ 46.32 ਫੀਸਦੀ, ਛੱਤੀਸਗੜ੍ਹ 'ਚ 63.41 ਫੀਸਦੀ, ਜੰਮੂ-ਕਸ਼ਮੀਰ 'ਚ 65.08 ਫੀਸਦੀ, ਲਕਸ਼ਦੀਪ 'ਚ 59.02 ਫੀਸਦੀ, ਮਹਾਰਾਸ਼ਟਰ 'ਚ 54.85 ਫੀਸਦੀ, ਮਣੀਪੁਰ 'ਚ 68.31 ਫੀਸਦੀ, ਮੇਘਾਲਿਆ 'ਚ 69.91 ਫੀਸਦੀ, ਮਿਜ਼ੋਰਮ 'ਚ 52.91 ਫੀਸਦੀ, ਨਗਾਲੈਂਡ 'ਚ 55.97 ਫੀਸਦੀ ਵੋਟਿੰਗ ਹੋਈ। ਇਸ ਤੋਂ ਇਲਾਵਾ ਪੁਡੂਚੇਰੀ 'ਚ 72.84 ਫੀਸਦੀ, ਸਿੱਕਮ 'ਚ 68.06 ਫੀਸਦੀ, ਤਾਮਿਲਨਾਡੂ 'ਚ 62.08 ਫੀਸਦੀ, ਉੱਤਰ ਪ੍ਰਦੇਸ਼ 'ਚ 57.54 ਫੀਸਦੀ, ਉੱਤਰਾਖੰਡ 'ਚ 53.56 ਫੀਸਦੀ, ਤ੍ਰਿਪੁਰਾ 'ਚ 76.10 ਫੀਸਦੀ ਅਤੇ ਪੱਛਮੀ ਬੰਗਾਲ 'ਚ ਸਭ ਤੋਂ ਵੱਧ 77.57 ਫੀਸਦੀ ਵੋਟਿੰਗ ਹੋਈ ਹੈ।


author

Rakesh

Content Editor

Related News