ਵੱਡੀ ਲਾਪਰਵਾਹੀ: ਪੰਜਾਬ ''ਚ ਚੱਲਦੀ ਟਰੇਨ ਨਾਲੋਂ ਵੱਖ ਹੋਇਆ ਇੰਜਣ, ਹਜ਼ਾਰਾਂ ਯਾਤਰੀਆਂ ਦੀ ਜਾਨ ਦਾਅ ''ਤੇ ਲੱਗੀ
Sunday, May 05, 2024 - 06:46 PM (IST)
ਖੰਨਾ (ਵੈੱਬ ਡੈਸਕ)- ਖੰਨਾ 'ਚ ਚੱਲਦੀ ਟਰੇਨ ਨਾਲੋਂ ਇੰਜਣ ਵੱਖ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਇੰਜਣ ਇਕੱਲਾ ਹੀ ਕਰੀਬ 3 ਕਿਲੋਮੀਟਰ ਤੱਕ ਪੱਟੜੀ 'ਤੇ ਦੌੜਦਾ ਰਿਹਾ। ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਹੈ ਅਤੇ ਇਸ ਦੌਰਾਨ ਕਰੀਬ ਹਜ਼ਾਰਾਂ ਯਾਤਰੀਆਂ ਦੀ ਜਾਨ ਵਾਲ-ਵਾਲ ਬਚ ਗਈ। ਜਿਵੇਂ ਹੀ ਇਕੱਲੇ ਇੰਜਣ ਦੇ ਟਰੈਕ ਉਤੇ ਦੌੜਨ ਦਾ ਪਤਾ ਲੱਗਾ ਤਾਂ ਇਸ ਤੋਂ ਬਾਅਦ ਟਰੈਕ 'ਤੇ ਕੰਮ ਕਰ ਰਹੇ ਕੀ-ਮੈਨ ਨੇ ਰੌਲਾ ਪਾਇਆ ਅਤੇ ਡਰਾਈਵਰ ਨੂੰ ਇਸ ਦੀ ਸੂਚਨਾ ਦਿੱਤੀ। ਡਰਾਈਵਰ ਨੇ ਫਿਰ ਇੰਜਣ ਨੂੰ ਬੰਦ ਕੀਤਾ ਅਤੇ ਇੰਜਣ ਨੂੰ ਗੱਡੀ ਨਾਲ ਜੋੜ ਦਿੱਤਾ।
ਇਹ ਹਾਦਸਾ ਪਟਨਾ ਤੋਂ ਜੰਮੂ ਤਵੀ ਜਾ ਰਹੀ ਅਰਚਨਾ ਐਕਸਪ੍ਰੈਸ ਟਰੇਨ ਵਿੱਚ ਵਾਪਰਿਆ। ਗਨੀਮਤ ਇਹ ਰਹੀ ਕਿ ਇਸ ਦੌਰਾਨ ਕੋਈ ਦੂਜੀ ਰੇਲਗੱਡੀ ਨਹੀਂ ਆਈ, ਜਿਸ ਨਾਲ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ। ਉਥੇ ਹੀ ਇਸ ਬਾਰੇ ਰੇਲ ਗਾਰਡ ਨੇ ਦੱਸਿਆ ਕਿ ਅਚਾਨਕ ਹੀ ਰੇਲ ਗੱਡੀ ਨਾਲੋਂ ਇੰਜਣ ਵੱਖ ਹੋ ਗਿਆ ਸੀ।
ਉਨ੍ਹਾਂ ਜਦੋਂ ਵੇਖਿਆ ਤਾਂ ਵਾਇਰਲੈੱਸ ਤੋਂ ਮੈਸੇਜ ਦਿੱਤਾ। ਕੀ-ਮੈਨ ਨੇ ਦੱਸਿਆ ਕਿ ਉਹ ਰੇਲ ਪਟੜੀ 'ਤੇ ਕੰਮ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਵੇਖਿਆ ਕਿ ਇਕ ਇੰਜਣ ਇਕੱਲਾ ਹੀ ਆ ਰਿਹਾ ਹੈ ਅਤੇ ਪਿੱਛੇ ਕਰੀਬ 3 ਕਿਲੋਮੀਟਰ ਰੇਲਗੱਡੀ ਖੜ੍ਹੀ ਹੈ।ਉਨ੍ਹਾਂ ਰੌਲਾ ਪਾਇਆ ਅਤੇ ਇੰਜਣ ਨੂੰ ਰੁਕਵਾਇਆ। ਇਸ ਦੇ ਨਾਲ ਹੀ ਰੇਲ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇੰਜਣ ਨੂੰ ਰੋਕਣ ਮਗਰੋਂ ਡਰਾਈਵਰ ਇੰਜਣ ਨੂੰ ਲੈ ਕੇ ਆਇਆ ਅਤੇ ਰੇਲ ਗੱਡੀ ਨਾਲ ਜੋੜ ਕੇ ਫਿਰ ਰਵਾਨਾ ਕੀਤਾ ਗਿਆ।
ਰੇਲ ਗੱਡੀ ਕੋਚ ਅਟੈਂਡੈਂਟ ਨੇ ਦੱਸਿਆ ਕਿ ਗੱਡੀ ਨੰਬਰ 12355/56 ਅਰਚਨਾ ਐਕਸਪ੍ਰੈੱਸ ਪਟਨਾ ਤੋਂ ਜੰਮੂ ਤਵੀ ਜਾ ਰਹੀ ਸੀ। ਸਰਹਿੰਦ ਜੰਕਸ਼ਨ 'ਤੇ ਗੱਡੀ ਦਾ ਇੰਜਣ ਬਦਲਿਆ ਗਿਆ। ਇਸ ਦੇ ਬਾਅਦ ਖੰਨਾ ਵਿਚ ਇੰਜਣ ਖੁੱਲ੍ਹ ਗਿਆ ਅਤੇ ਕਾਫ਼ੀ ਅੱਗੇ ਤੱਕ ਚਲਾ ਗਿਆ। ਟਰੇਨ ਵਿਚ 2 ਤੋਂ ਢਾਈ ਹਜ਼ਾਰ ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ- ਸੁਰਖੀਆਂ 'ਚ ਕਪੂਰਥਲਾ ਦੀ ਮਾਡਰਨ ਜੇਲ੍ਹ, ਸਰਚ ਦੌਰਾਨ ਮਿਲੇ ਪਾਬੰਦੀਸ਼ੁਦਾ ਸਾਮਾਨ ਨੂੰ ਵੇਖ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਉਥੇ ਹੀ ਚਸ਼ਮਦੀਦ ਨੇ ਦੱਸਿਆ ਕਿ ਰੇਲ ਦਾ ਇੰਜਣ ਵੱਖ ਹੋ ਕੇ ਕਾਫ਼ੀ ਦੂਰ ਤੱਕ ਚਲਾ ਗਿਆ। ਕਈ ਸਾਲ ਪਹਿਲਾਂ ਇਸ ਜਗ੍ਹਾ ਤੋਂ ਥੋੜ੍ਹੀ ਕੌੜੀ ਪਿੰਡ ਵਿਚ ਰੇਲ ਹਾਦਸਾ ਹੋਇਆ ਸੀ, ਜਿਸ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਇਹ ਰੇਲਵੇ ਦੀ ਲਾਪਰਵਾਹੀ ਹੈ, ਇਸ ਨੂੰ ਸੁਧਾਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਸਾਵਧਾਨ! ਜਲੰਧਰ 'ਚ ਬਾਬੇ ਦਾ ਰੂਪ ਧਾਰਨ ਕਰ ਘੁੰਮ ਰਹੇ ਨੌਸਰਬਾਜ਼, ਪਤੀ-ਪਤਨੀ ਨਾਲ ਵਾਪਰੀ ਘਟਨਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8