ਕੀ ਸਿਡਨੀ ਮਾਲ 'ਚ ਹਮਲਾਵਰ ਦਾ ਨਿਸ਼ਾਨਾ ਸਿਰਫ਼ ਔਰਤਾਂ ਸਨ; ਸਾਹਮਣੇ ਆਈ ਇਹ ਰਿਪੋਰਟ

Monday, Apr 15, 2024 - 05:05 PM (IST)

ਕੀ ਸਿਡਨੀ ਮਾਲ 'ਚ ਹਮਲਾਵਰ ਦਾ ਨਿਸ਼ਾਨਾ ਸਿਰਫ਼ ਔਰਤਾਂ ਸਨ; ਸਾਹਮਣੇ ਆਈ ਇਹ ਰਿਪੋਰਟ

ਸਿਡਨੀ - ਆਸਟ੍ਰੇਲੀਆ ਦੇ ਸਿਡਨੀ ਦੇ ਇੱਕ ਮਾਲ ਵਿੱਚ ਚਾਕੂ ਮਾਰਨ ਦੀ ਘਟਨਾ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਦਰਅਸਲ, ਆਸਟ੍ਰੇਲੀਆਈ ਪੁਲਸ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਹਮਲਾਵਰ ਦਾ ਨਿਸ਼ਾਨਾ ਸਿਰਫ਼ ਔਰਤਾਂ ਹੀ ਸਨ। ਪੁਲਸ ਦਾ ਕਹਿਣਾ ਹੈ ਕਿ ਘਟਨਾ ਵਿੱਚ ਮਾਰੇ ਗਏ ਛੇ ਲੋਕਾਂ ਵਿੱਚੋਂ ਪੰਜ ਔਰਤਾਂ ਹਨ। ਇਸ ਤੋਂ ਇਲਾਵਾ ਜ਼ਖਮੀਆਂ ਵਿਚ ਸਿਰਫ 12 ਔਰਤਾਂ ਹੀ ਹਨ।

ਇਹ ਵੀ ਪੜ੍ਹੋ :      ਅਮਰੀਕੀ ਮੇਅਰ ਨੂੰ ਮਾਰਨ ਦੀ ਧਮਕੀ ਦੇਣ ਵਾਲੀ ਗੁਜਰਾਤੀ ਮੂਲ ਦੀ ਭਾਰਤੀ ਲੜਕੀ ਗ੍ਰਿਫ਼ਤਾਰ

ਕੀ ਹਮਲਾਵਰ ਦਾ ਨਿਸ਼ਾਨਾ ਸਿਰਫ਼ ਔਰਤਾਂ ਹੀ ਸਨ?

ਸਿਡਨੀ ਦੇ ਵੈਸਟਫੀਲਡ ਬੌਂਡੀ ਜੰਕਸ਼ਨ ਮਾਲ 'ਚ ਸ਼ਨੀਵਾਰ ਨੂੰ ਇਕ ਹਮਲਾਵਰ ਨੇ ਲੋਕਾਂ 'ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਹਮਲੇ ਵਿੱਚ ਛੇ ਲੋਕ ਮਾਰੇ ਗਏ ਸਨ। ਜ਼ਖਮੀਆਂ 'ਚ 9 ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਪੁਲਸ ਦੀ ਗੋਲੀਬਾਰੀ 'ਚ ਹਮਲਾਵਰ ਮੌਕੇ 'ਤੇ ਹੀ ਮਾਰਿਆ ਗਿਆ। ਹਮਲੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਸ ਦਾ ਕਹਿਣਾ ਹੈ ਕਿ ਹਮਲਾਵਰ ਇਕੱਲਾ ਸੀ। ਫਿਲਹਾਲ ਹਮਲੇ ਨਾਲ ਜੁੜੀ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ :      ਈਰਾਨ ਤੋਂ ਪਾਕਿਸਤਾਨ ਜਾਣ ਵਾਲੀ ਮਾਲ ਗੱਡੀ ਪਟੜੀ ਤੋਂ ਉਤਰੀ, ਰੇਲ ਸੇਵਾ ਠੱਪ

ਨਿਊ ਸਾਊਥ ਵੇਲਜ਼ ਸਟੇਟ ਪੁਲਸ ਕਮਿਸ਼ਨਰ ਕੈਰਨ ਵੈਬ ਨੇ ਮੀਡੀਆ ਨੂੰ ਦੱਸਿਆ ਕਿ ਇਹ ਸੁਭਾਵਿਕ ਸੀ ਕਿਉਂਕਿ ਹਮਲਾਵਰ ਨੇ ਮਰਦਾਂ ਨੂੰ ਛੱਡ ਕੇ ਸਿਰਫ਼ ਔਰਤਾਂ ਨੂੰ ਹੀ ਨਿਸ਼ਾਨਾ ਬਣਾਇਆ। ਸਬੂਤ ਇਹ ਵੀ ਕਹਿੰਦੇ ਹਨ ਕਿ ਹਮਲਾਵਰ ਦਾ ਨਿਸ਼ਾਨਾ ਔਰਤਾਂ ਸਨ। ਅਸੀਂ ਇਸ ਐਂਗਲ ਤੋਂ ਵੀ ਜਾਂਚ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਸਿਡਨੀ ਮਾਲ 'ਚ ਹੋਏ ਹਮਲੇ 'ਚ ਸਿਰਫ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜੋ ਕਿ ਮਾਲ ਦਾ ਸੁਰੱਖਿਆ ਗਾਰਡ ਸੀ।

ਇਹ ਵੀ ਪੜ੍ਹੋ :     ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਧਮਾਕੇ 'ਚ 7 ਦੀ ਮੌਤ, ਪੀੜਤ ਪਰਿਵਾਰਾਂ ਲਈ ਮਦਦ ਰਾਸ਼ੀ ਦਾ ਐਲਾਨ

ਜਾਂਚ ਨੇ ਹਮਲਾਵਰ ਦੀ ਪਛਾਣ ਜੋਏਲ ਕੌਚੀ (40 ਸਾਲ) ਵਜੋਂ ਕੀਤੀ ਹੈ। ਹਮਲੇ ਦੌਰਾਨ ਹੀ ਇੱਕ ਮਹਲਾ ਪੁਲਸ ਮੁਲਾਜ਼ਮ ਨੇ ਹਮਲਾਵਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਕੌਚੀ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਸਨ ਅਤੇ ਹੁਣ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਉਹ ਕਿਸੇ ਵਿਚਾਰਧਾਰਾ ਤੋਂ ਪ੍ਰੇਰਿਤ ਸੀ।

ਇਹ ਵੀ ਪੜ੍ਹੋ :     ਆਸਟ੍ਰੇਲੀਆ : ਚਾਕੂ ਦੇ ਹਮਲੇ 'ਚ ਮਰਨ ਵਾਲੀ ਮਾਂ ਨੇ ਬਚਾਈ ਆਪਣੇ 9 ਮਹੀਨੇ ਦੇ ਬੱਚੇ ਦੀ ਜਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News