ਸਿਡਨੀ ਪੁਲਸ ਨੇ ਸ਼ਾਪਿੰਗ ਸੈਂਟਰ 'ਚ 6 ਵਿਅਕਤੀਆਂ ਦਾ ਕਤਲ ਕਰਨ ਵਾਲੇ ਹਮਲਾਵਰ ਦੀ ਕੀਤੀ ਪਛਾਣ

Monday, Apr 15, 2024 - 02:57 PM (IST)

ਸਿਡਨੀ ਪੁਲਸ ਨੇ ਸ਼ਾਪਿੰਗ ਸੈਂਟਰ 'ਚ 6 ਵਿਅਕਤੀਆਂ ਦਾ ਕਤਲ ਕਰਨ ਵਾਲੇ ਹਮਲਾਵਰ ਦੀ ਕੀਤੀ ਪਛਾਣ

ਸਿਡਨੀ (ਭਾਸ਼ਾ)- ਸਿਡਨੀ ਦੇ ਇੱਕ ਭੀੜ-ਭੜੱਕੇ ਵਾਲੇ ਸ਼ਾਪਿੰਗ ਸੈਂਟਰ ਵਿਚ ਚਾਕੂ ਨਾਲ 6 ਵਿਅਕਤੀਆਂ ਦਾ ਕਤਲ ਕਰਨ ਵਾਲੇ ਹਮਲਾਵਰ ਦੀ ਪੁਲਸ ਨੇ ਪਛਾਣ ਕਰ ਲਈ ਹੈ। ਨਿਊ ਸਾਊਥ ਵੇਲਜ਼ ਪੁਲਸ ਨੇ ਐਤਵਾਰ ਨੂੰ ਕਿਹਾ ਕਿ ਸ਼ਹਿਰ ਦੇ ਬੌਂਡੀ ਜੰਕਸ਼ਨ ’ਚ ਵੈਸਟਫੀਲਡ ਸ਼ਾਪਿੰਗ ਸੈਂਟਰ ’ਚ ਸ਼ਨੀਵਾਰ ਦੁਪਹਿਰ ਨੂੰ ਹੋਏ ਹਮਲੇ ਲਈ 40 ਸਾਲਾ ਜੋਏਲ ਕਾਉਚੀ ਜ਼ਿੰਮੇਵਾਰ ਸੀ, ਜਿਸ ਨੂੰ ਹਮਲੇ ਤੋਂ ਬਾਅਦ ਇਕ ਪੁਲਸ ਅਧਿਕਾਰੀ ਨੇ ਗੋਲੀ ਮਾਰ ਕੇ ਢੇਰ ਕਰ ਦਿੱਤਾ ਸੀ। 

ਇਹ ਵੀ ਪੜ੍ਹੋ: ਪੁਲਾੜ ਦੀ ਸੈਰ ਕਰਨ ਵਾਲੇ ਪਹਿਲੇ ਭਾਰਤੀ ਸੈਲਾਨੀ ਬਣਨਗੇ ਗੋਪੀ ਥੋਟਾਕੁਰਾ

ਐੱਨ.ਐਸ.ਡਬਲਯੂ. ਦੇ ਸਹਾਇਕ ਪੁਲਸ ਕਮਿਸ਼ਨਰ ਐਂਥਨੀ ਕੁੱਕ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਕਾਉਚੀ ਮਾਨਸਿਕ ਤੌਰ ’ਤੇ ਬਿਮਾਰ ਸੀ ਅਤੇ ਪੁਲਸ ਜਾਂਚਕਰਤਾ ਇਸ ਦੀ ਅੱਤਵਾਦੀ ਘਟਨਾ ਵਜੋਂ ਜਾਂਚ ਨਹੀਂ ਕਰ ਰਹੇ ਹਨ। ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਉਚੀ ਨੂੰ ਕਿਸ ਕਿਸਮ ਦੀ ਮਾਨਸਿਕ ਬਿਮਾਰੀ ਸੀ। ਸ਼ਨੀਵਾਰ ਨੂੰ ਹੋਏ ਇਸ ਹਮਲੇ 'ਚ ਘਟਨਾ ਸਥਾਨ 'ਤੇ ਇਕੱਲੀ ਮੌਜੂਦ ਇਕ ਇਕ ਮਹਿਲਾ ਪੁਲਸ ਅਧਿਕਾਰੀ ਐਮੀ ਸਕਾਟ ਨੇ ਕਾਉਚੀ ਨੂੰ ਮਾਰ ਦਿੱਤਾ ਸੀ।

ਇਹ ਵੀ ਪੜ੍ਹੋ: ਪਰਿਵਾਰਕ ਸਮਾਗਮ ਦੌਰਾਨ ਜ਼ਮੀਨ ਖਿਸਕਣ ਕਾਰਨ 18 ਲੋਕਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News