ਮਈ ਦੇ ਪਹਿਲੇ ਹਫ਼ਤੇ ਹੀ ਗਰਮੀ ਨੇ ਕਢਾਏ 'ਵੱਟ', ਅਸਮਾਨੀ ਚੜ੍ਹਿਆ ਪਾਰਾ, ਜਨਤਾ ਹੋਈ ਹਾਲੋ-ਬੇਹਾਲ
Wednesday, May 08, 2024 - 04:27 AM (IST)
ਜਲੰਧਰ (ਪੁਨੀਤ)– ਭਿਆਨਕ ਗਰਮੀ ਦਾ ਕਹਿਰ ਸ਼ੁਰੂ ਹੋ ਚੁੱਕਾ ਹੈ, ਜਿਸ ਨਾਲ ਜਨਤਾ ਹਾਲੋ-ਬੇਹਾਲ ਹੈ। ਦੁਪਹਿਰ ਸਮੇਂ ਚੱਲਣ ਵਾਲੀਆਂ ਗਰਮ ਹਵਾਵਾਂ ਨਾਲ ਹਾਲਾਤ ਜ਼ਿਆਦਾ ਖਰਾਬ ਹੋ ਰਹੇ ਹਨ, ਜਿਸ ਕਾਰਨ ਸਾਵਧਾਨੀ ਵਰਤਣ ਦੀ ਲੋੜ ਹੈ। ਇਸੇ ਸਿਲਸਿਲੇ ਵਿਚ 10-11 ਮਈ ਨੂੰ ਮੌਸਮ ਬਦਲਣ ਦੀ ਸੰਭਾਵਨਾ ਹੈ।
ਮਈ ਦੇ ਪਹਿਲੇ ਹਫਤੇ ਵਿਚ ਹੀ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਦੇ ਪਾਰ ਚੁੱਕਾ ਹੈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਵਾਰ ਗਰਮੀ ਆਪਣਾ ਪੂਰਾ ਰੰਗ ਦਿਖਾਏਗੀ। ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ ਵਿਚ ਪੰਜਾਬ ਦੇ ਮੁਕਾਬਲੇ ਗਰਮੀ ਜ਼ਿਆਦਾ ਪੈ ਰਹੀ ਹੈ ਅਤੇ ਤਾਪਮਾਨ 43 ਡਿਗਰੀ ਨੂੰ ਛੂਹ ਚੁੱਕਾ ਹੈ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੌਰਾਨ 'ਕੈਪਟਨ ਸਾਹਿਬ' ਪੂਰੀ ਤਰ੍ਹਾਂ ਗਾਇਬ, ਪੁੱਤਰ ਨੇ ਸੰਭਾਲੀ ਭਾਜਪਾ ਦੇ ਪ੍ਰਚਾਰ ਦੀ ਕਮਾਨ
9 ਮਈ ਨੂੰ ਇਕ ਤਾਜ਼ਾ ਪੱਛਮੀ ਗੜਬੜੀ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਕਾਰਨ 10 ਅਤੇ 11 ਮਈ ਨੂੰ ਪੰਜਾਬ ਤੇ ਗੁਆਂਢੀ ਸੂਬਿਆਂ ਦੇ ਮੌਸਮ ਵਿਚ ਬਦਲਾਅ ਹੋਵੇਗਾ। ਇਸ ਸਿਲਸਿਲੇ ਵਿਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ਹੈ। ਇਸ ਅਨੁਸਾਰ 11 ਅਤੇ 12 ਤਰੀਕ ਨੂੰ ਕੁਝ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਅਤੇ 12 ਤਰੀਕ ਨੂੰ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਭਾਰੀ ਮੀਂਹ ਅਤੇ ਤੂਫਾਨ ਦਾ ਵੀ ਅਲਰਟ ਹੈ।
ਵਧ ਰਹੇ ਤਾਪਮਾਨ ਵਿਚਕਾਰ ਸਰਹੱਦੀ ਇਲਾਕੇ ਅੰਮ੍ਰਿਤਸਰ (ਅਟਾਰੀ) ਵਿਚ ਪਾਰਾ 42 ਡਿਗਰੀ ਤੋਂ ਉਪਰ ਪਹੁੰਚ ਗਿਆ, ਜਦਕਿ ਫ਼ਿਰੋਜ਼ਪੁਰ ਵਿਚ ਵੀ ਤਾਪਮਾਨ 42 ਡਿਗਰੀ ਨੂੰ ਛੂਹ ਚੁੱਕਾ ਹੈ। ਇਸੇ ਤਰ੍ਹਾਂ ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ 41.2 ਅਤੇ ਪਟਿਆਲਾ ਵਿਚ 40.9 ਡਿਗਰੀ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- SAD ਲੀਗਲ ਵਿੰਗ ਦੇ ਪ੍ਰਧਾਨ ਦਾ ਬਿਆਨ- 'ਲਿਖੀ-ਲਿਖਾਈ ਸਕ੍ਰਿਪਟ ਬੋਲ ਕੇ ਬੁਟੇਰਲਾ ਨੇ ਕੀਤੀ ਸਿਆਸੀ ਖ਼ੁਦਕੁਸ਼ੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e