ਜਲੰਧਰ ਦੇ ਦਰਜਨਾਂ ਇਲਾਕਿਆਂ 'ਚ Blackout! ਗਰਮੀ ਕਾਰਨ ਹਾਲੋਂ-ਬੇਹਾਲ ਹੋਏ ਲੋਕ

05/07/2024 9:47:03 AM

ਜਲੰਧਰ (ਪੁਨੀਤ) : ਨੈਸ਼ਨਲ ਹਾਈਵੇਅ ’ਤੇ ਚੌਗਿੱਟੀ ਫਲਾਈਓਵਰ ਵਾਲੀ ਥਾਂ ’ਤੇ ਇਕ ਟਰੱਕ ਨੇ ਹਾਈ ਵੋਲਟੇਜ ਤਾਰਾਂ ਤੋੜ ਦਿੱਤੀਆਂ। ਇਸ ਕਾਰਨ ਦਰਜਨਾਂ ਇਲਾਕਿਆਂ ’ਚ ‘ਬਲੈਕਆਊਟ’ ਹੋ ਗਿਆ। ਪਾਵਰਕਾਮ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪ੍ਰਬੰਧਾਂ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਕਾਫ਼ੀ ਦੇਰ ਤੱਕ ਸਪਲਾਈ ਮੁੜ ਚਾਲੂ ਕਰਨ ਦਾ ਕੰਮ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਬੇਸ਼ਰਮੀ ਦੀਆਂ ਹੱਦਾਂ ਪਾਰ, ਨਾਬਾਲਗ ਕੁੜੀ ਨਾਲ Gangrape, ਘਰ 'ਚ ਹੀ ਲੁੱਟੀ ਇੱਜ਼ਤ

ਲੰਬੇ ਜਾਮ ਦੀ ਸੂਚਨਾ ਮਿਲਣ ’ਤੇ ਪੁਲਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਸਥਿਤੀ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਕਾਫੀ ਉੱਚਾ ਹੋਣ ਕਾਰਨ ਤਾਰਾਂ ਨਾਲ ਟਕਰਾ ਗਿਆ। ਇਸ ਕਾਰਨ ਤਾਰਾਂ ’ਚੋਂ ਚੰਗਿਆੜੇ ਨਿਕਲਣੇ ਸ਼ੁਰੂ ਹੋ ਗਏ ਤੇ ਆਸ-ਪਾਸ ਦੇ ਲੋਕ ਡਰ ਗਏ।

ਇਹ ਵੀ ਪੜ੍ਹੋ : Heat Wave ਨੂੰ ਲੈ ਕੇ ਜਾਰੀ ਹੋ ਗਈ ਐਡਵਾਈਜ਼ਰੀ, ਪਸੀਨੇ ਛੁਡਾਉਣ ਵਾਲੀ ਗਰਮੀ ਕੱਢੇਗੀ ਪੂਰੇ ਵੱਟ

ਸ਼ੁਕਰ ਹੈ ਕਿ ਟਰੱਕ ਡਰਾਈਵਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਪੁਲਸ ਨੂੰ ਆਵਾਜਾਈ ਸੁਚਾਰੂ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ। ਇਸ ਕਾਰਨ ਦਰਜਨਾਂ ਇਲਾਕਿਆਂ ਦੇ ਹਜ਼ਾਰਾਂ ਬਿਜਲੀ ਖ਼ਪਤਕਾਰਾਂ, ਰਾਹਗੀਰਾਂ ਸਮੇਤ ਕਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਗਰਮੀ ਨੇ ਉਨ੍ਹਾਂ ਨੂੰ ਹਾਲੋਂ-ਬੇਹਾਲ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News