ਸਿਡਨੀ ਮਾਲ ਹਮਲੇ ਦੌਰਾਨ ਹੀਰੋ ਬਣ ਕੇ ਉਭਰੇ ਫਰਾਂਸੀਸੀ ਨਾਗਰਿਕ ਨੂੰ ਮਿਲੀ ਆਸਟ੍ਰੇਲੀਆ ਦੀ ਨਾਗਰਿਕਤਾ

Saturday, Apr 20, 2024 - 02:02 PM (IST)

ਸਿਡਨੀ ਮਾਲ ਹਮਲੇ ਦੌਰਾਨ ਹੀਰੋ ਬਣ ਕੇ ਉਭਰੇ ਫਰਾਂਸੀਸੀ ਨਾਗਰਿਕ ਨੂੰ ਮਿਲੀ ਆਸਟ੍ਰੇਲੀਆ ਦੀ ਨਾਗਰਿਕਤਾ

ਸਿਡਨੀ (ਭਾਸ਼ਾ)- ਸਿਡਨੀ ਦੇ ਇੱਕ ਮਾਲ ਵਿੱਚ ਚਾਕੂ ਨਾਲ ਕੀਤੇ ਗਏ ਹਮਲੇ ਦੌਰਾਨ ਹਮਲਾਵਰ ਦਾ ਮੁਕਾਬਲਾ ਕਰਨ ਵਾਲੇ ਇੱਕ ਫਰਾਂਸੀਸੀ ਨਿਰਮਾਣ ਕਰਮਚਾਰੀ ਨੂੰ ਸਨਮਾਨਿਤ ਕਰਦੇ ਹੋਏ ਆਸਟਰੇਲੀਆ ਵਿੱਚ ਸਥਾਈ ਰੂਪ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ 12 ਹੋਰ ਜ਼ਖ਼ਮੀ ਹੋ ਗਏ ਸਨ। ਆਸਟ੍ਰੇਲੀਆਈ ਸਰਕਾਰ ਨੇ ਫਰਾਂਸੀਸੀ ਨਿਰਮਾਣ ਕਰਮਚਾਰੀ ਡੈਮੀਅਨ ਗੁਏਰੋਟ ਨੂੰ ਉਸ ਦੀ ਬਹਾਦਰੀ ਲਈ ਸਨਮਾਨਿਤ ਕੀਤਾ ਹੈ ਅਤੇ ਉਸ ਨੂੰ ਦੇਸ਼ ਦਾ ਸਥਾਈ ਨਿਵਾਸੀ ਬਣਾਉਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਰਾਜਪਾਲ ਬਾਠ ਨਿਊਜਰਸੀ ਇੰਡੀਆ ਕਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਨਿਯੁਕਤ

ਗੁਏਰੋਟ ਨੂੰ ਸੋਸ਼ਲ ਮੀਡੀਆ 'ਤੇ "ਬੋਲਾਰਡ ਮੈਨ" ਉਪਨਾਮ ਦਿੱਤਾ ਗਿਆ। ਵੈਸਟਫੀਲਡ ਬੌਂਡੀ ਜੰਕਸ਼ਨ ਮਾਲ ਵਿੱਚ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵਿੱਚ 31 ਸਾਲਾ ਗੁਏਰੋਟ ਇੱਕ ਐਸਕੇਲੇਟਰ ਉੱਤੇ ਖੜੇ ਹੋ ਕੇ ਚਾਕੂ ਨਾਲ ਲੈਸ ਹਮਲਾਵਰ ਜੋਏਲ ਕਾਉਚੀ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਕਾਉਚੀ ਐਸਕੇਲੇਟਰ ਤੋਂ ਹੇਠਾਂ ਚਲਾ ਗਿਆ ਅਤੇ ਇਸ ਤਰ੍ਹਾਂ ਗੁਏਰੋਟ ਨੇ ਕੁਝ ਲੋਕਾਂ ਦੀ ਜਾਨ ਬਚਾਅ ਲਈ। ਗੁਏਰੋਟ ਦਾ ਅਸਥਾਈ ਆਸਟ੍ਰੇਲੀਆਈ ਵਰਕ ਵੀਜ਼ਾ ਜੁਲਾਈ 'ਚ ਖ਼ਤਮ ਹੋਣ ਵਾਲਾ ਸੀ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਉਸ ਨੂੰ ਆਸਟ੍ਰੇਲੀਆ ਵਿੱਚ ਵਸਣ ਦਾ ਸੱਦਾ ਦਿੱਤਾ ਸੀ।

ਇਹ ਵੀ ਪੜ੍ਹੋ: ਗੁਪਤ ਫੰਡਿੰਗ ਦੇ ਸਬੰਧ 'ਚ ਟਰੰਪ ਖਿਲਾਫ ਕੇਸ ਦੀ ਸੁਣਵਾਈ ਰੋਕਣ ਦੀ ਬੇਨਤੀ ਰੱਦ

ਗੁਏਰੋਟ ਨੇ 'ਨਾਈਨ ਨੈੱਟਵਰਕ ਟੈਲੀਵਿਜ਼ਨ' ਨੂੰ ਦੱਸਿਆ ਕਿ ਉਹ ਆਸਟ੍ਰੇਲੀਆ 'ਚ ਰਹਿਣ ਦਾ ਮੌਕਾ ਮਿਲਣ 'ਤੇ ਖੁਸ਼ ਹੈ। ਉਸ ਨੇ ਇਹ ਵੀ ਕਿਹਾ ਕਿ ਹਮਲੇ ਵਿੱਚ ਕਈ ਲੋਕਾਂ ਅਤੇ ਪਰਿਵਾਰਾਂ ਨੂੰ ਹੋਏ ਨੁਕਸਾਨ ਤੋਂ ਉਹ ਡੂੰਘਾ ਦੁਖੀ ਹੈ। ਅਲਬਾਨੀਜ਼ ਨੇ ਗੁਏਰੋਟ ਨੂੰ ਕਿਹਾ, "ਜਿੰਨਾ ਚਿਰ ਤੁਸੀਂ ਚਾਹੁੰਦੇ ਹੋ ਉਦੋਂ ਤੱਕ ਆਸਟ੍ਰੇਲੀਆ ਵਿੱਚ ਰਹਿਣ ਲਈ ਤੁਹਾਡਾ ਸੁਆਗਤ ਹੈ।" ਆਸਟ੍ਰੇਲੀਆ ਦੇ ਸਿਡਨੀ ਵਿੱਚ ਇੱਕ ਸ਼ਾਪਿੰਗ ਸੈਂਟਰ ਵਿੱਚ ਪਿਛਲੇ ਹਫ਼ਤੇ ਇੱਕ ਵਿਅਕਤੀ ਵੱਲੋਂ ਚਾਕੂ ਨਾਲ ਕੀਤੇ ਗਏ ਹਮਲੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ। ਬਾਅਦ ਵਿੱਚ ਪੁਲਸ ਕਾਰਵਾਈ ਵਿੱਚ ਹਮਲਾਵਰ ਵੀ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ: ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਕਤਲ ਦੀ ਸਾਜ਼ਿਸ਼ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਪੋਲਿਸ਼ ਵਿਅਕਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News