ਬ੍ਰਿਟਿਸ਼ ਕੋਲੰਬੀਆ : ਕੋਰੋਨਾ ਦੌਰਾਨ ਬੱਚਿਆਂ ਨੂੰ ਸਕੂਲ ਭੇਜਣ ਦਾ ਮਾਪਿਆਂ ਨੇ ਕੀਤਾ ਵਿਰੋਧ

10/18/2020 3:53:31 PM

ਵੈਨਕੁਵਰ- ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਲਗਭਗ 800 ਮਾਪਿਆਂ ਨੇ ਸਕੂਲ ਦੇ ਪ੍ਰੋਟੋਕੋਲ ਦਾ ਵਿਰੋਧ ਕੀਤਾ ਤੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਮੰਗਲਵਾਰ ਨੂੰ ਸਕੂਲ ਨਹੀਂ ਭੇਜਣਗੇ। ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਸਕੂਲਾਂ ਵਿਚ ਵੱਧਦੇ ਜਾ ਰਹੇ ਹਨ, ਜਿਸ ਕਾਰਨ ਰੋਜ਼ਾਨਾ ਕੋਈ ਨਾ ਕੋਈ ਸਕੂਲ ਬੱਚਿਆਂ ਨੂੰ ਇਕਾਂਤਵਾਸ ਕਰਨ ਦੀ ਸਲਾਹ ਦੇ ਦਿੰਦਾ ਹੈ।

ਅਜਿਹੇ ਵਿਚ ਮਾਪਿਆਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜ ਕੇ ਮੁਸੀਬਤ ਨਹੀਂ ਵਧਾਉਣਾ ਚਾਹੁੰਦੇ। ਹਾਲਾਂਕਿ ਸਕੂਲਾਂ ਵਲੋਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਕਿ ਸਕੂਲ ਵਿਚ ਕੋਰੋਨਾ ਪਾਬੰਦੀਆਂ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ ਤੇ ਹਰ ਬੱਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਮਾਜਕ ਦੂਰੀ ਵਿਚ ਵੀ ਰੱਖਿਆ ਜਾਂਦਾ ਹੈ ਪਰ ਬਹੁਤ ਸਾਰੇ ਮਾਪਿਆਂ ਨੇ ਵਿਰੋਧ ਕਰਦਿਆਂ ਕਿਹਾ ਕਿ ਉਹ 20 ਅਕਤੂਬਰ ਨੂੰ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਗੇ ਤੇ ਖਾਲੀ ਸੀਟਾਂ ਹੀ ਇਸ ਦਾ ਜਵਾਬ ਹੋਣਗੀਆਂ ਕਿ ਮਾਪੇ ਪ੍ਰਬੰਧਾਂ ਤੋਂ ਖੁਸ਼ ਨਹੀਂ ਹਨ। ਮਾਪਿਆਂ ਕਿਹਾ ਕਿ ਕੋਰੋਨਾ ਤੋਂ ਸੁਰੱਖਿਆ ਲਈ ਸਕੂਲਾਂ ਵਿਚ ਜੋ ਲਿਖਤੀ ਹੁਕਮ ਭੇਜੇ ਗਏ ਸਨ, ਉਸ ਮੁਤਾਬਕ ਕੰਮ ਨਹੀਂ ਹੋ ਰਿਹਾ। 


Lalita Mam

Content Editor

Related News