ਕੈਨੇਡਾ ਭੇਜਣ ਦੇ ਨਾਂ ’ਤੇ ਹਨੀ ਟ੍ਰੈਪ: PR ਦਾ ਝਾਂਸਾ ਦੇ ਕੇ ਫਸਾਇਆ ਨੌਜਵਾਨ, ਲੜਕੀ ਤੇ ਉਸਦੇ ਮਾਪਿਆਂ ’ਤੇ ਕੇਸ ਦਰਜ

Thursday, Feb 26, 2026 - 09:00 AM (IST)

ਕੈਨੇਡਾ ਭੇਜਣ ਦੇ ਨਾਂ ’ਤੇ ਹਨੀ ਟ੍ਰੈਪ: PR ਦਾ ਝਾਂਸਾ ਦੇ ਕੇ ਫਸਾਇਆ ਨੌਜਵਾਨ, ਲੜਕੀ ਤੇ ਉਸਦੇ ਮਾਪਿਆਂ ’ਤੇ ਕੇਸ ਦਰਜ

ਲੁਧਿਆਣਾ (ਰਾਜ) : ਪੀ. ਆਰ. ਦੇ ਲਾਲਚ ਵਿਚ ਵਿਦੇਸ਼ ਜਾਣ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਠੱਗਣ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਪੁਲਸ ਨੇ ਇਕ ਅਜਿਹੀ ਹੀ ਧੋਖਾਦੇਹੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਕੇਸ ਦਰਜ ਕੀਤਾ ਹੈ ਜਿਸ ਵਿਚ ਲੜਕੀ ਪੱਖ ’ਤੇ ਵਿਆਹ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਅਤੇ ਬਲੈਕਮੇਲਿੰਗ ਦੇ ਗੰਭੀਰ ਦੋਸ਼ ਲੱਗੇ ਹਨ। ਇਹ ਮਾਮਲਾ ਰਮੇਸ਼ ਸ਼ਰਮਾ ਦੀ ਸ਼ਿਕਾਇਤ ’ਤੇ ਹੋਈ ਲੰਬੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ। ਮੁਲਜ਼ਮ ਸਾਕਸ਼ੀ ਭਾਰਦਵਾਜ, ਉਸ ਦੀ ਮਾਂ ਸ਼ਿਖਾ ਭਾਰਦਵਾਜ ਅਤੇ ਪਿਤਾ ਰਮਨ ਭਾਰਦਵਾਜ ਹਨ। ਪੁਲਸ ਫ਼ਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਵੱਡੀ ਖੁਸ਼ਖਬਰੀ! ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਟੈਸਟ ਉਡਾਣ ਸਫਲ

ਪੁਲਸ ਸ਼ਿਕਾਇਤ ਵਿਚ ਪੀੜਤ ਰਮੇਸ਼ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਜਾਲ ਵਿਚ ਫਸਾਇਆ। ਮੁੱਖ ਮੁਲਜ਼ਮ ਰਮਨ ਭਾਰਦਵਾਜ ਨੇ ਆਪਣੀ ਬੇਟੀ ਸਾਕਸ਼ੀ ਭਾਰਦਵਾਜ ਨੂੰ ਵਿਦੇਸ਼ ਵਿਚ ਪੀ.ਆਰ. ਕਰਵਾਉਣ ਦੇ ਬਹਾਨੇ ਰਮੇਸ਼ ਸ਼ਰਮਾ ਦੇ ਬੇਟੇ ਪ੍ਰਜਵਲ ਸ਼ਰਮਾ ਨਾਲ ਵਿਆਹ ਕਰਵਾਇਆ ਸੀ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਮੁਲਜ਼ਮਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ। ਉਨ੍ਹਾਂ ਨੇ ਨਾ ਸਿਰਫ ਪ੍ਰਜਵਲ ਨਾਲ ਧੋਖਾਦੇਹੀ ਕੀਤੀ, ਸਗੋਂ ਹੁਣ ਪਰਿਵਾਰ ਤੋਂ 60 ਲੱਖ ਰੁਪਏ ਦੀ ਮੋਟੀ ਰਕਮੀ ਦੀ ਮੰਗ ਕਰ ਰਹੇ ਹਨ ਕਿ ਜਦੋਂ ਪੀੜਤ ਪਰਿਵਾਰ ਨੇ ਇੰਨੀ ਵੱਡੀ ਰਕਮ ਦੇਣ ਤੋਂ ਇਨਕਾਰ ਕੀਤਾ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਸ਼ਰੇਆਮ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਨ੍ਹਾਂ ਦੇ ਬੇਟੇ ਅਤੇ ਪਰਿਵਾਰ ਨੂੰ ਝੂਠੇ ਪੁਲਸ ਕੇਸਾਂ ਵਿਚ ਫਸਾ ਦੇਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਗੁਹਾਰ ਲਗਾਈ। ਹੁਣ ਜਾਂਚ ਤੋਂ ਬਾਅਦ ਮੁਲਜ਼ਮਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News