ਪੰਜਾਬ: ਬੋਰਡ ਦਾ ਪੇਪਰ ਦੇਣ ਗਿਆ Student ਸਕੂਲ ਦੇ ਬਾਹਰੋਂ Kidnap, ਮਾਮਲੇ ਨੇ ਲਿਆ ਨਵਾਂ ਮੋੜ

Saturday, Feb 28, 2026 - 05:25 PM (IST)

ਪੰਜਾਬ: ਬੋਰਡ ਦਾ ਪੇਪਰ ਦੇਣ ਗਿਆ Student ਸਕੂਲ ਦੇ ਬਾਹਰੋਂ Kidnap, ਮਾਮਲੇ ਨੇ ਲਿਆ ਨਵਾਂ ਮੋੜ

ਫ਼ਤਹਿਗੜ੍ਹ ਸਾਹਿਬ (ਵਿਪਨ): ਪਿੰਡ ਬਲਾੜੀ ਕਲਾਂ ਵਿਖੇ ਸਰਕਾਰੀ ਸਕੂਲ ਦੇ ਬਾਹਰੋਂ 8ਵੀਂ ਜਮਾਤ ਦੇ ਵਿਦਿਆਰਥੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਵਾ ਕੀਤਾ ਵਿਦਿਆਰਥੀ ਵੀ ਬਰਾਮਦ ਕਰ ਲਿਆ ਗਿਆ। ਇਸ ਬਾਰੇ ਡੀ.ਐੱਸ.ਪੀ. ਬਸੀ ਪਠਾਣਾ ਰਾਜ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਕੱਲ੍ਹ ਦੁਪਹਿਰ ਸਮੇਂ ਸੂਚਨਾ ਮਿਲੀ ਸੀ ਕਿ ਭੈਰੋਪੁਰ ਦਾ ਰਹਿਣ ਵਾਲਾ ਬੱਚਾ ਬਲਾੜੀ ਕਲਾਂ ਵਿਖੇ 8ਵੀਂ ਜਮਾਤ ਦਾ ਪੇਪਰ ਦੇਣ ਆਇਆ ਸੀ ਤਾਂ ਪੇਪਰ ਖਤਮ ਹੋਣ ਮਗਰੋਂ ਸਕੂਲ ਦੇ ਗੇਟ ਬਾਹਰੋਂ ਕੁਝ ਵਿਅਕਤੀ ਗੱਡੀ ਅਤੇ ਮੋਟਰਸਾਈਕਲ ਤੇ ਆਏ ਤੇ ਇਸ ਬੱਚੇ ਨੂੰ ਅਗਵਾ ਕਰਕੇ ਲੈ ਗਏ। 

ਡੀ. ਐੱਸ.ਪੀ. ਨੇ ਦੱਸਿਆ ਕਿ ਥਾਣਾ ਬਡਾਲੀ ਆਲਾ ਸਿੰਘ ਪੁਲਸ ਨੇ ਤੁਰੰਤ ਕੇਸ ਦਰਜ ਕਰਕੇ ਕੁੱਝ ਹੀ ਘੰਟਿਆਂ ਚ ਬੱਚੇ ਨੂੰ ਬਰਾਮਦ ਕੀਤਾ ਤੇ ਨਾਲ ਹੀ ਛੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ 6 ਮੁਲਜ਼ਮਾਂ 'ਚੋਂ 2 ਨਾਬਾਲਗ ਦੱਸੇ ਜਾ ਰਹੇ ਹਨ। ਡੀ.ਐੱਸ.ਪੀ. ਨੇ ਦੱਸਿਆ ਕਿ ਪੁਲਸ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਗਵਾ ਕਰਨ ਵਾਲੇ ਮੁਲਜ਼ਮਾਂ ਤੋਂ ਇਕ ਕਾਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਜੋ ਕਿ ਵਾਰਦਾਤ ਸਮੇਂ ਵਰਤਿਆ ਗਿਆ ਸੀ।


author

Anmol Tagra

Content Editor

Related News