ਜਲੰਧਰ: ਦਾਜ ਦੇ ਲਾਲਚੀ ਸਹੁਰਿਆਂ ਨੇ ਮਾਰ 'ਤੀ ਮਾਪਿਆਂ ਦੀ ਸੋਹਣੀ-ਸੁਨੱਖੀ ਧੀ! ਸਾਲ ਪਹਿਲਾਂ ਹੋਇਆ ਸੀ ਵਿਆਹ
Wednesday, Feb 18, 2026 - 11:46 AM (IST)
ਜਲੰਧਰ (ਮਹੇਸ਼)-ਜੋਗਿੰਦਰ ਨਗਰ ਰਾਮਾ ਮੰਡੀ ਵਿਚ 30 ਸਾਲਾ ਨਵ-ਵਿਆਹੁਤਾ ਦੀ ਉਸ ਦੇ ਸਹੁਰੇ ਘਰ ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਲਾਕੇ ਵਿਚ ਤਣਾਅਪੂਰਨ ਸਥਿਤੀ ਪੈਦਾ ਹੋ ਗਈ। ਮ੍ਰਿਤਕਾ ਦੀ ਪਛਾਣ ਮੀਸ਼ੂ ਪਤਨੀ ਅਵਿਨਾਸ਼ ਵਜੋਂ ਹੋਈ ਹੈ।
ਅਰਜੁਨ ਨਗਰ ਲਾਡੋਵਾਲੀ ਰੋਡ ਦੀ ਰਹਿਣ ਵਾਲੀ ਮ੍ਰਿਤਕਾ ਮੀਸ਼ੂ ਦੇ ਭਰਾ ਅਤੁਲ ਨੇ ਦੋਸ਼ ਲਗਾਇਆ ਕਿ ਉਸ ਦੀ ਭੈਣ ਦੇ ਸਹੁਰਿਆਂ ਨੇ ਗਲਾ ਘੁੱਟ ਕੇ ਉਸ ਦਾ ਕਤਲ ਕੀਤਾ ਹੈ ਕਿਉਂਕਿ ਉਸ ਦੇ ਗਲੇ ’ਤੇ ਨਿਸ਼ਾਨ ਵੀ ਵਿਖਾਈ ਦੇ ਰਹੇ ਹਨ। ਇਸ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਮਨਜਿੰਦਰ ਸਿੰਘ ਅਤੇ ਏ. ਐੱਸ. ਆਈ. ਬਲਕਰਨ ਸਿੰਘ ਮੌਕੇ ’ਤੇ ਪਹੁੰਚੇ ਅਤੇ ਕਮਰੇ ਵਿਚ ਬੈੱਡ ’ਤੇ ਪਈ ਮ੍ਰਿਤਕਾ ਮੀਸ਼ੂ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਜਵਾਕੜੀ ਨੂੰ ਮਿਲੀ ਰੂਹ ਕੰਬਾਊ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ

ਅਤੁਲ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਮੀਸ਼ੂ ਦਾ ਵਿਆਹ ਇਕ ਸਾਲ ਪਹਿਲਾਂ 7 ਅਕਤੂਬਰ 2024 ਨੂੰ ਜੋਗਿੰਦਰ ਨਗਰ ਵਾਸੀ ਅਵਿਨਾਸ਼ ਨਾਲ ਕੀਤਾ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਮੀਸ਼ੂ ਨੂੰ ਉਸ ਦੇ ਸਹੁਰਿਆਂ ਨੇ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਵਿਵਾਦ ਨੂੰ ਲੈ ਕੇ ਲਗਭਗ 5 ਮਹੀਨੇ ਪਹਿਲਾਂ ਦੋਵਾਂ ਧਿਰਾਂ ਵਿਚ ਪਤਵੰਤਿਆਂ ਦੀ ਹਾਜ਼ਰੀ ਵਿਚ ਰਾਜ਼ੀਨਾਮਾ ਵੀ ਹੋਇਆ ਸੀ ਪਰ ਇਸ ਦੇ ਬਾਵਜੂਦ ਮੀਸ਼ੂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ ਗਿਆ। ਭਰਾ ਨੇ ਦੱਸਿਆ ਕਿ 7 ਅਕਤੂਬਰ 2025 ਨੂੰ ਉਸ ਦਾ ਵੀ ਵਿਆਹ ਸੀ ਅਤੇ ਭੈਣ ਦੇ ਸਹੁਰਿਆਂ ਨੇ ਉਸ ਦੀ ਭੈਣ ਨੂੰ ਵਿਆਹ ਵਿਚ ਵੀ ਨਹੀਂ ਆਉਣ ਦਿੱਤਾ ਸੀ। ਭੈਣ ਦੇ ਸਹੁਰਿਆਂ ਵੱਲੋਂ ਲਗਾਤਾਰ ਕਦੇ ਦਾਜ ਵਿਚ ਕਾਰ, ਮੋਟਰਸਾਈਕਲ ਅਤੇ ਗਹਿਣਿਆਂ ਦੀ ਮੰਗ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: Punjab:ਪਿਓ ਸਾਹਮਣੇ 3 ਮੁੰਡਿਆਂ ਨੇ ਕੁੜੀ ਨਾਲ ਟੱਪੀਆਂ ਹੱਦਾਂ! ਇਤਰਾਜ਼ ਜਤਾਉਣ 'ਤੇ ਕਰ 'ਤਾ ਵੱਡਾ ਕਾਂਡ
ਅਤੁਲ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਉਨ੍ਹਾਂ ਨੂੰ ਮੀਸ਼ੂ ਦੇ ਪਤੀ ਦਾ ਫ਼ੋਨ ਆਇਆ ਕਿ ਮੀਸ਼ੂ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਤੁਰੰਤ ਬਾਅਦ ਉਹ ਜੋਗਿੰਦਰ ਨਗਰ ਪਹੁੰਚ ਗਏ। ਉਸ ਨੇ ਕਿਹਾ ਕਿ ਮੀਸ਼ੂ ਦੇ ਗਲੇ ’ਤੇ ਪਏ ਡੂੰਘੇ ਨਿਸ਼ਾਨ ਸਾਫ਼ ਦੱਸ ਰਹੇ ਹਨ ਕਿ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਅਤੁਲ ਅਨੁਸਾਰ ਮੀਸ਼ੂ ਦੀ ਸੱਸ ਪਹਿਲਾਂ ਹੀ ਘਰੋਂ ਫ਼ਰਾਰ ਹੋ ਚੁੱਕੀ ਸੀ ਪਰ ਉਸ ਦਾ ਪਤੀ ਅਵਿਨਾਸ਼ ਘਰ ਵਿਚ ਹੀ ਮੌਜੂਦ ਸੀ, ਜਿਸ ਨੂੰ ਉਨ੍ਹਾਂ ਨੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ।

ਇਹ ਵੀ ਪੜ੍ਹੋ: Punjab 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਮੁੰਡੇ-ਕੁੜੀਆਂ ਫੜੇ, ਬੈੱਡਾਂ ਹੇਠ ਇਤਰਾਜ਼ਯੋਗ ਸਾਮਾਨ ਵੇਖ ਪੁਲਸ ਦੇ ਉੱਡੇ ਹੋਸ਼
ਮ੍ਰਿਤਕਾ ਦੇ ਭਰਾ ਅਨੁਸਾਰ ਉਸ ਦੀ ਭੈਣ ਦੇ ਕਾਤਲਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਏ. ਐੱਸ. ਆਈ. ਮਨਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ’ਤੇ ਉਸ ਦੇ ਪਤੀ ਅਵਿਨਾਸ਼ ਅਤੇ ਸੱਸ ਸਮੇਤ ਹੋਰਨਾਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਬਣਦੀਆਂ ਧਾਰਾਵਾਂ ਤਹਿਤ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਹੈ। ਫ਼ਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਜਦਕਿ ਮ੍ਰਿਤਕਾ ਦੇ ਪਤੀ ਅਵਿਨਾਸ਼ ਨੂੰ ਕਾਬੂ ਕਰ ਲਿਆ ਗਿਆ ਹੈ। ਮ੍ਰਿਤਕਾ ਮੀਸ਼ੂ ਦੀ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ ਅਤੇ ਬੁੱਧਵਾਰ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਸ ਅਨੁਸਾਰ ਮੀਸ਼ੂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੀ CM ਮਾਨ ਨੂੰ ਚੁਣੌਤੀ, ਕਿਹਾ-ਜੇ ਸ਼ਰਾਬ ਨਹੀਂ ਪੀਂਦੇ ਤਾਂ ਜਨਤਕ ਤੌਰ 'ਤੇ ਕਰੋ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
