ਸਕੂਲੀ ਬੱਚਿਆਂ ਦੀ ਲੜਾਈ ਨੇ ਧਾਰਿਆ ਖ਼ੂਨੀ ਰੂਪ; ਥਾਣੇ ਦੇ ਗੇਟ ''ਤੇ ਨੌਜਵਾਨ ਦੀ ਗਰਦਨ ''ਤੇ ਕੀਤਾ ਹਮਲਾ
Saturday, Feb 28, 2026 - 09:45 PM (IST)
ਜਲੰਧਰ (ਕੁੰਦਨ/ਪੰਕਜ): ਜਲੰਧਰ ਕੈਂਟ ਇਲਾਕੇ ਵਿੱਚ ਬੀਤੇ ਦਿਨ ਸਕੂਲੀ ਬੱਚਿਆਂ ਦੀ ਆਪਸੀ ਲੜਾਈ ਹੋਈ ਸੀ। ਅੱਜ ਪੁਲਸ ਜਾਂਚ ਲਈ ਪਹੁੰਚੀਆਂ ਦੋਵੇਂ ਧਿਰਾਂ ਥਾਣੇ ਦੇ ਬਾਹਰ ਹੀ ਆਪਸ ਵਿੱਚ ਭਿੜ ਗਈਆਂ। ਇਸ ਹਿੰਸਕ ਝੜਪ ਵਿੱਚ ਇੱਕ ਨੌਜਵਾਨ ਦੀ ਗਰਦਨ 'ਤੇ ਤਿੱਖੀ ਚੀਜ਼ ਨਾਲ ਹਮਲਾ ਕਰ ਕੇ ਉਸਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ । ਇਸ ਸਬੰਧੀ ਕਮਿਸ਼ਨਰੇਟ ਦੇ ਏ.ਡੀ.ਸੀ.ਪੀ. ਸਰਵਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਫਰਵਰੀ 2026 ਨੂੰ ਕੈਂਟ ਖੇਤਰ ਦੇ NC ਮਾਡਲ ਸਕੂਲ ਦੇ ਬਾਹਰ ਬੱਚਿਆਂ ਦੀ ਆਪਸ ਵਿੱਚ ਲੜਾਈ ਹੋਈ ਸੀ। ਇਸ ਸਬੰਧੀ ਇੱਕ ਐਮ.ਐਲ.ਆਰ. (MLR) ਥਾਣੇ ਵਿੱਚ ਦਰਜ ਕਰਵਾਈ ਗਈ ਸੀ।
ਪੁਲਸ ਨੇ ਕਾਰਵਾਈ ਕਰਦਿਆਂ ਦੋਵਾਂ ਧਿਰਾਂ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ। ਜਦੋਂ ਦੋਵੇਂ ਪਾਰਟੀਆਂ ਥਾਣੇ ਪਹੁੰਚੀਆਂ ਤਾਂ ਥਾਣੇ ਦੇ ਬਾਹਰਲੇ ਗੇਟ ਨੇੜੇ ਹੀ ਉਨ੍ਹਾਂ ਦੀ ਆਪਸ ਵਿੱਚ ਮੁੜ ਬਹਿਸ ਹੋ ਗਈ। ਬਹਿਸ ਇੰਨੀ ਵਧ ਗਈ ਕਿ ਇੱਕ ਧਿਰ ਨੇ ਦੂਜੀ ਧਿਰ ਦੇ ਲੜਕੇ ਦੀ ਗਰਦਨ 'ਤੇ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਨੌਜਵਾਨ ਨੂੰ ਤੁਰੰਤ ਉਸਦੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕੀਤੀ ਹੈ। ਥਾਣਾ ਕੈਂਟ ਵਿੱਚ ਮਿਤੀ 28 ਫਰਵਰੀ 2026 ਨੂੰ ਮੁਕੱਦਮਾ ਨੰਬਰ 38, ਬੀ.ਐੱਨ.ਐੱਸ. (BNS) ਦੀਆਂ ਧਾਰਾਵਾਂ 118(1) ਅਤੇ 3(5) ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
