''ਮੇਰੀ ਨਾ ਨਾ ਨਾ, ਮੈਨੂੰ ਛੇੜੀ ਨਾ'' (ਵੀਡੀਓ)

05/25/2017 4:18:48 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ, ਜਿਸ ਤਰ੍ਹਾਂ ਵਾਰ-ਵਾਰ ਜਨਤਕ ਤੌਰ ''ਤੇ ਉਸ ਦਾ ਹੱਥ ਫੜਨ ਤੋਂ ਇਨਕਾਰ ਕਰ ਰਹੀ ਹੈ, ਉਸ ਤੋਂ ਤਾਂ ਇਹੀ ਲੱਗਦਾ ਹੈ ਕਿ ਉਹ ਕਹਿ ਰਹੀ ਹੋਵੇ— ''ਮੇਰੀ ਨਾ ਨਾ ਨਾ, ਮੈਨੂੰ ਛੇੜੀ ਨਾ''। ਇਹ ਅਸੀਂ ਨਹੀਂ ਕਹਿ ਰਹੇ, ਇਹ ਕਹਿ ਰਹੇ ਨੇ ਸੋਸ਼ਲ ਮੀਡੀਆ ਦੇ ਖੁਰਾਫਾਤੀ। ਅਸਲ ਵਿਚ ਇਜ਼ਰਾਇਲ ਦੌਰੇ ''ਤੇ ਗਏ ਟਰੰਪ ਜਦੋਂ ਪਤਨੀ ਮੇਲਾਨੀਆ ਨਾਲ ਰੈੱਡ ਕਾਰਪੇਟ ''ਤੇ ਚੱਲ ਰਹੇ ਸਨ ਤਾਂ ਉਨ੍ਹਾਂ ਨੇ ਮੇਲਾਨੀਆ ਦਾ ਹੱਥ ਫੜਨ ਲਈ ਆਪਣਾ ਹੱਥ ਅੱਗੇ ਵਧਾਇਆ ਪਰ ਕੈਮਰਿਆਂ ਦੀ ਪਰਵਾਹ ਕਿਤੇ ਬਿਨਾਂ ਮੇਲਾਨੀਆ ਨੇ ਉਸ ਦਾ ਹੱਥ ਗੁੱਸੇ ਨਾਲ ਝਟਕ ਕੇ ਪਰ੍ਹੇ ਕਰ ਦਿੱਤਾ। ਇਸ ਤੋਂ ਬਾਅਦ ਇਕ ਵਾਰ ਫਿਰ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ। ਟਰੰਪ ਅਤੇ ਮੇਲਾਨੀਆ ਦਾ ਜਹਾਜ਼ ਜਿਵੇਂ ਰੋਮ ਵਿਚ ਲੈਂਡ ਕੀਤਾ ਤਾਂ ਉਨ੍ਹਾਂ ਵਿਚਕਾਰ ਦੂਰੀਆਂ ਇਕ ਵਾਰ ਫਿਰ ਦੇਖਣ ਨੂੰ ਮਿਲੀਆਂ। ਇਸ ਦੌਰਾਨ ਟਰੰਪ ਨੇ ਜਦੋਂ ਮੇਲਾਨੀਆ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੈਡਮ ਨੇ ਉਨ੍ਹਾਂ ਨੂੰ ਹੱਥ ਫੜਾਉਣ ਦੀ ਥਾਂ ''ਤੇ ਆਪਣੇ ਵਾਲਾਂ ਨੂੰ ਸੰਵਾਰਨਾ ਸ਼ੁਰੂ ਕਰ ਦਿੱਤਾ। ਵਿਚਾਰੇ ਟਰੰਪ ਨੇ ਮੌਕਾ ਸੰਭਾਲਦੇ ਹੋਏ ਆਪਣਾ ਹੱਥ ਪਰ੍ਹੇ ਕੀਤਾ। ਇਨ੍ਹਾਂ ਦੋਹਾਂ ਘਟਨਾਚੱਕਰਾਂ ਦੀਆਂ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਘੱਟੋ-ਘੱਟ ਲੋਕ ਇਹ ਤਾਂ ਸਮਝ ਹੀ ਗਏ ਹਨ ਕਿ ਦੋਹਾਂ ਵਿਚਕਾਰ ਕੁਝ ਤਾਂ ਗੜਬੜ ਜ਼ਰੂਰ ਚੱਲ ਰਹੀ ਹੈ। ਫਿਲਹਾਲ ਸੋਸ਼ਲ ਮੀਡੀਆ ''ਤੇ ਲੋਕ ਇਨ੍ਹਾਂ ਪਲਾਂ ਦਾ ਮਜ਼ਾਕ ਉਡਾ ਕੇ ਕਾਫੀ ਮਜ਼ੇ ਲੈ ਰਹੇ ਹਨ। 

Kulvinder Mahi

News Editor

Related News