ਅਸਥਮਾ ਤੋਂ ਪੀੜਤ ਮਰੀਜ਼ਾਂ ''ਚ ਅਜਿਹੇ ਦਿਖਦੇ ਹਨ ਸ਼ੁਰੂਆਤੀ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Monday, Apr 08, 2024 - 03:50 PM (IST)
ਨਵੀਂ ਦਿੱਲੀ- ਅਸਥਮਾ ਸਾਹ ਸਬੰਧੀ ਇਕ ਬੀਮਾਰੀ ਹੈ ਜਿਸ 'ਚ ਵਿਅਕਤੀ ਦੀ ਸਾਹ ਦੀ ਨਾਲੀ ਸੁੰਗੜ ਜਾਂਦੀ ਹੈ ਅਤੇ ਬਲਗ਼ਮ ਵੀ ਜ਼ਿਆਦਾ ਬਣਨ ਲੱਗਦੀ ਹੈ, ਜਿਸ ਕਾਰਨ ਸਾਹ ਲੈਣ ਅਤੇ ਛੱਡਣ 'ਚ ਮੁਸ਼ਕਿਲ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਸਾਹ ਲੈਣ ਦੌਰਾਨ ਘਰਘਰਾਹਟ ਵਰਗੀ ਆਵਾਜ਼ ਵੀ ਆਉਂਦੀ ਹੈ। ਵਧਦੇ ਪ੍ਰਦੂਸ਼ਣ ਕਾਰਨ ਇਸ ਬੀਮਾਰੀ ਦਾ ਖਤਰਾ ਹੋਰ ਵੀ ਵੱਧ ਸਕਦਾ ਹੈ। ਕੁਝ ਲੋਕਾਂ 'ਚ ਅਸਥਮਾ ਦੇ ਲੱਛਣ ਆਮ ਹੁੰਦੇ ਹਨ ਜਦਕਿ ਕੁਝ 'ਚ ਇਸ ਦੇ ਲੱਛਣ ਖਤਰਨਾਕ ਵੀ ਹੋ ਸਕਦੇ ਹਨ। ਅਜਿਹੇ 'ਚ ਸ਼ੁਰੂਆਤ 'ਚ ਹੀ ਲੱਛਣਾਂ 'ਤੇ ਗੌਰ ਕਰਕੇ ਤੁਸੀਂ ਅਸਥਮਾ ਵਰਗੀ ਖਤਰਨਾਕ ਬੀਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਸਾਹ ਚੜ੍ਹਨਾ
ਪੌੜੀਆਂ ਚੜ੍ਹਨ ਜਾਂ ਤੇਜ਼ ਦੌੜਦੇ ਸਮੇਂ ਸਾਹ ਚੜ੍ਹਨਾ ਆਮ ਗੱਲ ਹੈ। ਇਸ ਤੋਂ ਇਲਾਵਾ ਨੀਂਦ ਆਉਣ 'ਤੇ ਜਾਂ ਫਿਰ ਸਰੀਰ 'ਚ ਥਕਾਵਟ ਹੋਣ 'ਤੇ ਉਬਾਸੀ ਆਉਣਾ ਵੀ ਇਕ ਆਮ ਗੱਲ ਹੈ ਪਰ ਸਿਹਤ ਮਾਹਿਰਾਂ ਅਨੁਸਾਰ ਅਸਥਮਾ (ਦਮੇ) ਦੇ ਲੱਛਣ ਸਾਹ ਦੀ ਤਕਲੀਫ਼ ਅਤੇ ਉਬਾਸੀ ਵੀ ਹੋ ਸਕਦੇ ਹਨ। ਉਬਾਸੀ ਲੈਣ ਜਾਂ ਡੂੰਘਾ ਸਾਹ ਲੈਣ ਨਾਲ ਸਰੀਰ 'ਚ ਜ਼ਿਆਦਾ ਆਕਸੀਜਨ ਜਾਂਦੀ ਹੈ ਅਤੇ ਆਕਸੀਜਨ ਵੀ ਬਾਹਰ ਨਿਕਲਦੀ ਹੈ। ਕਈ ਵਾਰ ਸਾਹ ਦੀ ਨਾਲੀ 'ਚ ਇਸ ਅਸੰਤੁਲਨ ਕਾਰਨ ਸਾਹ ਚੜ੍ਹਨਾ ਅਤੇ ਉਬਾਸੀ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਥਕਾਵਟ ਮਹਿਸੂਸ ਹੋਣਾ
ਅਸਥਮਾ ਦੇ ਸ਼ੁਰੂਆਤੀ ਲੱਛਣਾਂ 'ਚ ਵਿਅਕਤੀ ਨੂੰ ਜ਼ਿਆਦਾ ਥਕਾਵਟ ਵੀ ਹੋ ਸਕਦੀ ਹੈ। ਲਗਾਤਾਰ ਖੰਘ ਅਤੇ ਗਲੇ 'ਚ ਘਰਘਰਾਹਟ ਹੋਣ ਕਾਰਨ ਵਿਅਕਤੀ ਰਾਤ ਨੂੰ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦਾ, ਜਿਸ ਕਾਰਨ ਉਹ ਪੂਰੀ ਤਰ੍ਹਾਂ ਜਾਗਦਾ ਰਹਿੰਦਾ ਹੈ, ਜਿਸ ਕਾਰਨ ਸਰੀਰ ਥੱਕਿਆ ਰਹਿੰਦਾ ਹੈ ਅਤੇ ਸਰੀਰ 'ਚ ਊਰਜਾ ਵੀ ਘੱਟ ਮਹਿਸੂਸ ਹੁੰਦੀ ਹੈ। ਅਜਿਹੇ 'ਚ ਅਸਥਮਾ 'ਤੇ ਕਾਬੂ ਪਾ ਕੇ ਤੁਸੀਂ ਥਕਾਵਟ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਖੰਘ ਹੋਣਾ
ਜੇਕਰ ਤੁਹਾਨੂੰ ਲੰਬੇ ਸਮੇਂ ਤੋਂ ਖੰਘ ਰਹਿੰਦੀ ਹੈ, ਖ਼ਾਸ ਕਰਕੇ ਸੁੱਕੀ ਖੰਘ ਤਾਂ ਇਹ ਅਸਥਮਾ ਦਾ ਸ਼ੁਰੂਆਤੀ ਲੱਛਣ ਵੀ ਹੋ ਸਕਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਵੀ ਲਗਾਤਾਰ ਖੰਘ ਹੋ ਰਹੀ ਹੈ ਤਾਂ ਇਸ ਨੂੰ ਹਲਕੇ 'ਚ ਨਾ ਲਓ। ਜੇਕਰ ਖੰਘਦੇ ਸਮੇਂ ਗਲੇ 'ਚ ਆਵਾਜ਼ ਆਉਂਦੀ ਹੈ ਤਾਂ ਇਹ ਖਤਰਨਾਕ ਵੀ ਹੋ ਸਕਦਾ ਹੈ। ਅਜਿਹੀ ਸਥਿਤੀ 'ਚ ਡਾਕਟਰ ਨਾਲ ਸੰਪਰਕ ਕਰ ਲਓ।
ਸਾਹ ਲੈਣ 'ਚ ਤਕਲੀਫ
ਸਾਹ ਲੈਣ 'ਚ ਤਕਲੀਫ ਵੀ ਅਸਥਮਾ ਦੇ ਗੰਭੀਰ ਲੱਛਣਾਂ 'ਚੋਂ ਇਕ ਹੈ। ਜੇਕਰ ਤੁਹਾਨੂੰ ਸਾਹ ਲੈਣ 'ਚ ਮੁਸ਼ਕਲ ਆ ਰਹੀ ਹੈ ਅਤੇ ਛਾਤੀ 'ਚ ਜਕੜਨ ਹੋ ਰਹੀ ਹੈ ਤਾਂ ਇੱਕ ਵਾਰ ਡਾਕਟਰ ਨੂੰ ਦਿਖਾ ਲਓ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।