Navratri 2024 : ਵਰਤ ਰੱਖਣ ਵਾਲੇ ਭੁੱਲ ਕੇ ਨਾ ਕਰਨ ਇਹ 'ਗ਼ਲਤੀਆਂ', ਹੋ ਸਕਦੈ ਅਸ਼ੁੱਭ

4/9/2024 10:14:36 AM

ਜਲੰਧਰ (ਬਿਊਰੋ) - ਚੇਤ ਦੇ ਨਰਾਤੇ 9 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਨ। ਚੇਤ ਨਰਾਤਿਆਂ ਵਿਚ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਨੌਂ ਦਿਨ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਇਨੀਂ ਦਿਨੀਂ ਭਗਤ ਦਿਨ ਅਤੇ ਰਾਤ ਆਪਣੀ ਮਨੋਕਾਮਨਾ ਦੀ ਪੂਰਤੀ ਲਈ ਪੂਰੀ ਸ਼ਰਧਾ-ਭਾਵਨਾ ਨਾਲ ਵਰਤ ਰੱਖਕੇ ਮਾਂ ਦੀ ਪੂਜਾ ਕਰਦੇ ਹਨ। ਕਈ ਵਾਰ ਲੋਕ ਨਰਾਤਿਆਂ ਵਿਚ ਕੁਝ ਅਜਿਹੀਆਂ ਗ਼ਲਤੀਆਂ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਇੱਛਾਵਾਂ ਪੂਰੀਆਂ ਨਹੀਂ ਹੋ ਪਾਉਂਦੀਆਂ। ਜੇਕਰ ਨਰਾਤਿਆਂ ਦਾ ਵਰਤ ਰੱਖਣ ਵਾਲੇ ਲੋਕ ਉਕਤ ਗਲਤੀਆਂ ਨਾ ਕਰਨ ਤਾਂ ਉਨ੍ਹਾਂ ਦੀਆਂ ਮਨੋਕਾਮਨਾਵਾਂ ਛੇਤੀ ਤੋਂ ਛੇਤੀ ਪੂਰੀਆਂ ਹੋ ਸਕਦੀਆਂ ਹਨ। ਵਿਸ਼ੇਸ਼ ਰੂਪ ਨਾਲ ਇਹ ਗੱਲਾਂ ਉਨ੍ਹਾਂ ਲੋਕਾਂ 'ਤੇ ਜ਼ਿਆਦਾ ਪ੍ਰਭਾਵ ਪਾਉਂਦੀਆਂ ਹਨ, ਜੋ ਨੌਂ ਦਿਨ ਵਰਤ ਕਰਦੇ ਹਨ।

ਘਰ ਨੂੰ ਖਾਲੀ ਨਾ ਛੱਡੋ
ਨਰਾਤਿਆਂ ਦੇ ਦਿਨਾਂ ’ਚ ਜੇਕਰ ਤੁਸੀਂ ਅਖੰਡ ਜੋਤੀ ਜਗਾਈ ਹੈ ਤਾਂ ਇਨ੍ਹਾਂ 9 ਦਿਨਾਂ ’ਚ ਕਦੇ ਵੀ ਆਪਣੇ ਘਰ ਨੂੰ ਖਾਲੀ ਛੱਡਣ ਦੀ ਗ਼ਲਤੀ ਨਾ ਕਰੋ। ਇਸ ਤੋਂ ਇਲਾਵਾ ਘਰ ’ਚ ਕਿਸੇ ਵੀ ਸਮੇਂ ਅਤੇ ਕਿਸੇ ਵੀ ਕੋਨੇ ’ਤੇ ਹਨੇਰਾ ਨਾ ਹੋਣ ਦਿਓ। ਦੋਵੇਂ ਸਮੇਂ ਮਾਂ ਦੀ ਸਮੁੱਖ ਜੋਤੀ ਜਗਾਓ ਅਤੇ ਦੁਰਗਾ ਚਾਲੀਸਾ ਜਾਂ ਸਪਤਸ਼ਤੀ ਦਾ ਜਾਪ ਕਰੋ।

PunjabKesari

ਦਿਨ ਦੇ ਸਮੇਂ ਸੌਂਣਾ ਨਹੀਂ ਚਾਹੀਦਾ
ਨਰਾਤਿਆਂ ਦਾ ਵਰਤ ਰੱਖਣ ਵਾਲੇ ਲੋਕਾਂ ਨੂੰ ਨਰਾਤਿਆਂ ਦੇ ਦਿਨਾਂ ’ਚ ਦਿਨ ਦੇ ਸਮੇਂ ਸੌਂਣਾ ਨਹੀਂ ਚਾਹੀਦਾ। ਦਿਨ ਦੇ ਸਮੇਂ ਸੌਂਣ ਨਾਲ ਉਮਰ ਘੱਟ ਹੁੰਦੀ ਹੈ ਅਤੇ ਸਰੀਰ ਵਿਚ ਆਲਸ ਬਣਿਆ ਰਹਿੰਦਾ ਹੈ। ਜਿਨ੍ਹਾਂ ਘਰਾਂ ’ਚ ਲੜਾਈ-ਝਗੜਾ ਅਤੇ ਕਲੇਸ਼ ਰਹਿੰਦਾ ਹੈ, ਉਥੇ ਬਰਕਤ ਨਹੀਂ ਹੁੰਦੀ। ਘਰ ’ਚ ਸ਼ਾਂਤੀ ਰੱਖਣ ਨਾਲ ਮਾਤਾ ਜੀ ਖੁਸ਼ ਹੁੰਦੇ ਹਨ।

ਵਾਲ-ਨਹੁੰ ਨਹੀਂ ਕੱਟਨੇ ਚਾਹੀਦੇ
ਨਰਾਤਿਆਂ ਦਾ ਵਰਤ ਰੱਖਣ ਵਾਲੇ ਲੋਕਾਂ ਨੂੰ ਨਰਾਤਿਆਂ ਦੇ ਨੌਂ ਦਿਨਾਂ ਵਿਚ ਵਾਲ-ਨਹੁੰ ਨਹੀਂ ਕੱਟਨੇ ਚਾਹੀਦੇ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ। ਹਾਲਾਂਕਿ ਜੇਕਰ ਤੁਸੀਂ ਆਪਣੇ ਬੱਚੇ ਦਾ ਮੁੰਡਣ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਦਿਨ ਠੀਕ ਹਨ। 

ਇਹ ਵੀ ਪੜ੍ਹੋ - Navratri Special : ਅੱਜ ਤੋਂ ਸ਼ੁਰੂ 'ਚੇਤ ਦੇ ਨਰਾਤੇ', ਜਾਣੋ ਕਲਸ਼ ਸਥਾਪਨਾ ਦਾ 'ਸ਼ੁੱਭ ਮਹੂਰਤ' ਅਤੇ ਪੂਜਾ ਵਿਧੀ

PunjabKesari

ਘਰ ਦੀ ਸਾਫ਼-ਸਫ਼ਾਈ
ਨਰਾਤਿਆਂ ਤੋਂ ਪਹਿਲਾਂ ਘਰ ’ਚ ਲੱਗੇ ਜਾਲੇ ਅਤੇ ਘਰ ਦੀ ਚੰਗੀ ਤਰ੍ਹਾਂ ਨਾਲ ਸਾਫ਼-ਸਫ਼ਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਘਰ ਦੀ ਚੰਗੀ ਤਰ੍ਹਾਂ ਸਫ਼ਾਈ ਕਰਨ ਨਾਲ ਸਾਰੀ ਗੰਦਗੀ ਦੂਰ ਹੋ ਜਾਂਦੀ ਹੈ, ਕਿਉਂਕਿ ਜਿਥੇ ਗੰਦਗੀ ਹੁੰਦੀ ਹੈ, ਉਥੇ ਮਾਤਾ ਰਾਣੀ ਜੀ ਨਹੀਂ ਆਉਂਦੇ।

ਨਾ ਕਰੋ ਖੰਡਿਤ ਮੂਰਤੀ ਦੀ ਪੂਜਾ
ਨਰਾਤਿਆਂ ਦੇ ਦਿਨਾਂ ’ਚ ਮਾਂ ਦੁਰਗਾ ਦੀ ਪੁਰਾਣੀ ਅਤੇ ਖੰਡਿਤ ਮੂਰਤੀ ਦੀ ਪੂਜਾ ਕਦੇ ਨਹੀਂ ਕਰਨੀ ਚਾਹੀਦੀ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ। 

ਇਹ ਵੀ ਪੜ੍ਹੋ - ਅੱਜ ਲਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਭਾਰਤ 'ਚ ਵਿਖਾਈ ਦੇਵੇਗਾ ਜਾਂ ਨਹੀਂ

PunjabKesari

16 ਸ਼ਿੰਗਾਰ ਕਰਨਾ
ਮਾਂ ਦੁਰਗਾ ਨੂੰ ਚੋਲਾ, ਫੁਲਾਂ ਦੀ ਮਾਲਾ, ਹਾਰ ਅਤੇ ਨਵੇਂ ਕੱਪੜੇ ਪਹਿਨਾ ਕੇ 16 ਸ਼ਿੰਗਾਰ ਕਰੋ। ਇਨ੍ਹੀਂ ਦਿਨੀਂ ਜਨਾਨੀਆਂ ਨੂੰ ਵੀ ਚੰਗੀ ਤਰ੍ਹਾਂ ਤਿਆਰ ਹੋ ਕੇ ਰਹਿਣਾ ਚਾਹੀਦਾ ਹੈ। ਅਜਿਹਾ ਕਰਨਾ ਘਰ ਅਤੇ ਪਰਿਵਾਰ ਲਈ ਸ਼ੁੱਭ ਹੁੰਦਾ ਹੈ।

ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ
ਨਰਾਤੇ ’ਚ ਸ਼ੁੱਧ ਆਹਾਰ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਨਰਾਤਿਆਂ ’ਚ ਪਿਆਜ਼, ਲਸਣ, ਮਾਸਾਹਾਰੀ ਚੀਜ਼ਾਂ, ਸ਼ਰਾਬ ਆਦਿ ਦਾ ਪਰਹੇਜ਼ ਕਰੋ। 

ਇਹ ਵੀ ਪੜ੍ਹੋ - Navratri : ਇਨ੍ਹਾਂ ਚੀਜ਼ਾਂ ਤੋਂ ਬਿਨਾਂ ਅਧੂਰੀ ਮੰਨੀ ਹੈ ਨਰਾਤਿਆਂ ਦੀ ਪੂਜਾ, ਜਾਣੋਂ ਪੂਜਾ ਸਮੱਗਰੀ ਦੀ ਪੂਰੀ ਸੂਚੀ

PunjabKesari

ਨਾ ਪਾਓ ਇਸ ਰੰਗ ਦੇ ਕੱਪੜੇ
ਕਾਲੇ ਅਤੇ ਨੀਲੇ ਰੰਗ, ਚਮੜੇ ਦੀ ਬੈਲਟ ਅਤੇ ਚੱਪਲ-ਜੂਤੇ, ਬੈਗ ਆਦਿ ਨਾ ਹੀ ਪਾਓ ਅਤੇ ਨਾ ਹੀ ਇਨ੍ਹਾਂ ਦੀ ਖਰੀਦਦਾਰੀ ਕਰੋ। ਪੂਜਾ ’ਚ ਬੈਠਣ ਲਈ ਲਾਲ, ਪੀਲੇ, ਗੁਲਾਬੀ ਜਾਂ ਹਰੇ ਰੰਗ ਦੇ ਕਪੱੜੇ ਹੀ ਪਾਓ।


rajwinder kaur

Content Editor rajwinder kaur