ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਨਾ ਲਾਉਣ 'ਤੇ ਪੁਲਸ ਨੇ 100 ਗੋਲ਼ੀਆਂ ਮਾਰ ਕੇ ਭੁੰਨ'ਤਾ ਨੌਜਵਾਨ, ਵੀਡੀਓ ਵਾਇਰਲ
Wednesday, Apr 10, 2024 - 10:48 PM (IST)
ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸ਼ਿਕਾਗੋ 'ਚ ਪੁਲਸ ਨੇ ਸੀਟ ਬੈਲਟ ਨਾ ਲਾਉਣ ਕਾਰਨ ਇਕ ਵਿਅਕਤੀ 'ਤੇ ਗੋਲੀਆਂ ਦਾ ਮੀਂਹ ਵਰ੍ਹਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਕਾਰ ਵਿਚ ਉਹ ਸਫਰ ਕਰ ਰਿਹਾ ਸੀ, ਉਸ 'ਤੇ 41 ਸਕਿੰਟਾਂ ਵਿਚ 100 ਗੋਲੀਆਂ ਚਲਾਈਆਂ ਗਈਆਂ। ਸਿੱਟੇ ਵਜੋਂ ਰੀਡ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਹੈ।
ਵਾਇਰਲ ਹੋ ਰਹੀ ਵੀਡੀਓ ਦੇ ਅਨੁਸਾਰ, ਸਿਰਫ 41 ਸਕਿੰਟਾਂ ਵਿੱਚ ਉਸ ਦੀ ਕਾਰ 'ਤੇ 100 ਗੋਲੀਆਂ ਚਲਾਈਆਂ ਗਈਆਂ। ਰੀਡ ਨਾਂ ਦੇ 26 ਸਾਲਾ ਵਿਅਕਤੀ ਦੀ ਪੁਲਸ ਦੀ ਗੋਲੀਬਾਰੀ ਵਿਚ ਮੌਤ ਹੋ ਗਈ, ਜਦਕਿ ਇੱਕ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। ਇਹ ਘਟਨਾ ਮਾਰਚ ਮਹੀਨੇ ਅਮਰੀਕਾ ਦੇ ਸ਼ਿਕਾਗੋ 'ਚ ਵਾਪਰੀ ਸੀ ਅਤੇ ਇਸ ਨਾਲ ਜੁੜੀ ਵੀਡੀਓ ਹਾਲ ਹੀ 'ਚ ਹੁਣ ਸਾਹਮਣੇ ਆਈ ਹੈ।
ਇਕ ਪੁਲਸ ਵਾਹਨ ਵਿੱਚ ਪੰਜ ਪੁਲਸ ਅਧਿਕਾਰੀਆਂ ਨੇ ਡੇਕਸਟਰ ਰੀਡ ਨਾਮੀ ਵਿਅਕਤੀ ਦੁਆਰਾ ਚਲਾਈ ਜਾ ਰਹੀ ਐੱਸ.ਯੂ.ਵੀ. ਨੂੰ ਘੇਰ ਲਿਆ, ਜਿਸ ਨੇ ਸੀਟਬੈਲਟ ਨਹੀਂ ਲਗਾਈ ਹੋਈ ਸੀ। ਫਿਰ ਰੀਡ ਨੇ ਕਾਰ ਦੀ ਖਿੜਕੀ ਵੀ ਨਹੀਂ ਖੋਲ੍ਹੀ। ਹੋਰ ਅਧਿਕਾਰੀ ਆਉਣ 'ਤੇ ਉਸ ਨੇ ਕਾਰ ਤੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਦੋਸ਼ ਹੈ ਕਿ ਪੁਲਸ ਨੇ ਰੀਡ ਦੀ ਗੋਲੀ ਮਾਰ ਕੇ ਉਸ ਮਾਰ ਸੁੱਟਿਆ ਸੀ।
ਇਹ ਵੀ ਪੜ੍ਹੋ- ਜਲੰਧਰ ਤੇ ਲੁਧਿਆਣਾ ਲੋਕ ਸਭਾ ਸੀਟਾਂ ਤੋਂ ਉਮੀਦਵਾਰ ਉਤਾਰਨ ਬਾਰੇ CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ
ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੀਡ ਨੇ ਪਹਿਲਾਂ ਪੁਲਸ 'ਤੇ ਗੋਲੀ ਚਲਾਈ ਸੀ, ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕੀਤੀ। ਪੁਲਸ ਨੇ ਦੱਸਿਆ ਕਿ ਸ਼ਿਕਾਗੋ ਦੇ ਹਮਬੋਲਟ ਪਾਰਕ ਇਲਾਕੇ ਵਿੱਚ ਰੀਡ ਦੁਆਰਾ ਗੋਲੀਬਾਰੀ ਵਿੱਚ ਇੱਕ ਪੁਲਸ ਅਧਿਕਾਰੀ ਜ਼ਖਮੀ ਹੋ ਗਿਆ। ਉਸ ਨੇ ਕਿਹਾ ਕਿ ਬਾਕੀ ਚਾਰ ਅਧਿਕਾਰੀਆਂ ਨੇ ਫਿਰ ਰੀਡ 'ਤੇ ਗੋਲੀਬਾਰੀ ਕੀਤੀ। ਪੁਲਸ ਸੁਪਰਡੈਂਟ ਲੈਰੀ ਸਨੇਲਿੰਗ ਨੇ ਕਿਹਾ ਕਿ 21 ਮਾਰਚ ਨੂੰ ਪੁਲਸ ਅਤੇ ਰੀਡ ਵਿਚਕਾਰ ਝਗੜਾ ਹੋਇਆ ਸੀ।
ਰੀਡ ਦੇ ਵਕੀਲਾਂ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਗੋਲੀਬਾਰੀ ਦੀ ਵੀਡੀਓ ਦੇਖ ਕੇ ਰੀਡ ਦੇ ਪਰਿਵਾਰਕ ਮੈਂਬਰਾਂ ਨੇ ਦੁੱਖ ਪ੍ਰਗਟਾਇਆ। ਰੀਡ ਦੇ ਅਟਾਰਨੀ ਐਂਡਰਿਊ ਐਮ. ਸਟ੍ਰੋਥ ਨੇ ਕਿਹਾ ਕਿ ਰੀਡ ਦਾ ਪਰਿਵਾਰ ਵੀਡੀਓ ਦੇਖ ਕੇ "ਤਬਾਹ" ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਰੀਡ 'ਤੇ ਗੋਲੀ ਚਲਾਉਣ ਵਾਲਿਆਂ 'ਤੇ ਕਦੇ ਵੀ ਪੁਲਸ ਨੇ ਕਾਰਵਾਈ ਨਹੀਂ ਕੀਤੀ। ਉਮੀਦ ਹੈ ਕਿ ਇਸ ਮਾਮਲੇ ਦੀ ਜਾਂਚ ਜਲਦੀ ਹੋ ਜਾਵੇਗੀ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਦੇ ਸਾਬਕਾ ਮੰਤਰੀ ਦੇ ਪੁੱਤਰ ਨੂੰ ਚਿੱਟੇ ਸਣੇ ਕੀਤਾ ਗਿਆ ਗ੍ਰਿਫ਼ਤਾਰ
ਵਕੀਲਾਂ ਨੇ ਕਿਹਾ ਕਿ ਰੀਡ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਅਤੇ ਉਹ ਕਿਸੇ ਹੋਰ ਪਰਿਵਾਰ ਨਾਲ ਅਜਿਹਾ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਰੀਡ ਦੀ ਭੈਣ ਪੋਰਬਾਸਾ ਬੈਂਕਸ ਨੇ ਭਿੱਜੀਆਂ ਅੱਖਾਂ ਨਾਲ ਪੱਤਰਕਾਰਾਂ ਨੂੰ ਦੱਸਿਆ, “ਮੈਂ ਅਤੇ ਮੇਰਾ ਪਰਿਵਾਰ ਜਿਸ ਦਰਦ ਵਿੱਚੋਂ ਗੁਜ਼ਰ ਰਹੇ ਹਾਂ, ਉਹ ਦੱਸਿਆ ਨਹੀਂ ਜਾ ਸਕਦਾ। ਰੀਡ ਸਾਡੇ ਪਰਿਵਾਰ ਲਈ ਬਹੁਤ ਮਹੱਤਵਪੂਰਨ ਵਿਅਕਤੀ ਸੀ।”
ਪੁਲਸ ਬੁਲਾਰੇ ਥਾਮਸ ਅਹਰਨ ਨੇ ਕਿਹਾ ਕਿ ਪੁਲਸ ਵਿਭਾਗ ਰੀਡ ਦੀ ਮੌਤ ਦੀ ਜਾਂਚ ਵਿੱਚ ਸਹਿਯੋਗ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜਾਂਚ ਵਿੱਚ ਤੱਥ ਸਾਹਮਣੇ ਨਹੀਂ ਆ ਜਾਂਦੇ ਉਦੋਂ ਤੱਕ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ। ਹਾਲਾਂਕਿ, ਵੀਡੀਓ ਵਿੱਚ ਰੀਡ ਨੂੰ ਪੁਲਸ 'ਤੇ ਗੋਲੀਬਾਰੀ ਕਰਦੇ ਨਹੀਂ ਦਿਖਾਇਆ ਗਿਆ ਹੈ। ਇਹ ਸਪੱਸ਼ਟ ਸੀ ਕਿ ਪੁਲਸ ਨੇ ਰੀਡ ਦੀ ਗੱਡੀ ਤੋਂ ਬੰਦੂਕ ਬਰਾਮਦ ਕੀਤੀ ਸੀ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਰੀਡ ਦੀ ਗੱਡੀ ਨੂੰ ਦਰਜਨਾਂ ਗੋਲੀਆਂ ਲੱਗੀਆਂ।
🇺🇸This is Chicago...
— Mario Nawfal (@MarioNawfal) April 10, 2024
Police fired nearly 100 shots in 41 seconds during the deadly traffic stop. pic.twitter.com/IdzZ9vdvxN
ਇਹ ਵੀ ਪੜ੍ਹੋ- ਜਦੋਂ ਸ਼ਾਹਬਾਜ਼ ਤੇ ਮਰੀਅਮ ਨੂੰ ਉਤਾਰਨ ਲਈ ਇਸਲਾਮਾਬਾਦ ਦੀ ਬਜਾਏ ਲਾਹੌਰ ਵੱਲ ਮੁੜ ਪਿਆ ਜਹਾਜ਼ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e