ਜਵਾਨ ਹੁੰਦੇ ਪੁੱਤ ਦੀ ਵੀ ਨਾ ਕੀਤੀ ਸ਼ਰਮ, ਸਭ ਹੱਦਾਂ ਟੱਪ Boyfriend ਨਾਲ ਭੱਜੀ, ਕਰਾ ਲਿਆ ਵਿਆਹ (ਵੀਡੀਓ)

04/23/2024 11:51:47 AM

ਲੁਧਿਆਣਾ (ਵੈੱਬ ਡੈਸਕ, ਰਿਸ਼ੀ) : ਸਥਾਨਕ ਥਾਣਾ ਦੁੱਗਰੀ ਦੇ ਇਲਾਕੇ 'ਚ 11 ਸਾਲਾ ਬੱਚੇ ਦੀ ਮਾਂ ਨੇ ਬੇਸ਼ਰਮੀ ਦੀਆਂ ਸਭ ਹੱਦਾਂ-ਬੰਨ੍ਹੇ ਟੱਪ ਆਪਣੇ ਬੁਆਏਫਰੈਂਡ ਨਾਲ ਭੱਜ ਕੇ ਹੋਟਲ 'ਚ ਵਿਆਹ ਕਰਾ ਲਿਆ। ਉਸ ਨੇ ਆਪਣੇ ਜਵਾਨ ਹੁੰਦੇ ਪੁੱਤ ਦੀ ਵੀ ਸ਼ਰਮ ਨਾ ਕੀਤੀ। ਭੱਜਣ ਤੋਂ ਪਹਿਲਾਂ ਉਕਤ ਔਰਤ ਘਰੋਂ ਗਹਿਣੇ ਅਤੇ 2 ਲੱਖ ਰੁਪਿਆ ਨਕਦੀ ਲੈ ਗਈ। ਇਸ ਮਾਮਲੇ ਸਬੰਧੀ ਔਰਤ ਦੇ ਪਤੀ ਨੇ ਥਾਣਾ ਦੁੱਗਰੀ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਪਹਿਲੀ ਵਾਰ ਚੰਡੀਗੜ੍ਹ ਤੋਂ ਇਕੱਲਿਆਂ ਲੋਕ ਸਭਾ ਚੋਣ ਲੜੇਗਾ ਅਕਾਲੀ ਦਲ

ਪਤੀ ਦੀ ਸ਼ਿਕਾਇਤ 'ਤੇ ਪੁਲਸ ਨੇ ਉਕਤ ਔਰਤ 'ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਉਸ ਦਾ ਬੁਆਏਫਰੈਂਡ ਅਜੇ ਫ਼ਰਾਰ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੰਦੀਪ ਨੇ ਦੱਸਿਆ ਕਿ ਉਸ ਦਾ ਵਿਆਹ 12 ਸਾਲ ਪਹਿਲਾਂ ਜਸਪ੍ਰੀਤ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ 11 ਸਾਲ ਦਾ ਇਕ ਬੱਚਾ ਹੈ।

ਇਹ ਵੀ ਪੜ੍ਹੋ : NDA ਦੀ ਪ੍ਰੀਖਿਆ ਨੂੰ ਲੈ ਕੇ ਅਹਿਮ ਖ਼ਬਰ, ਰਜਿਸਟ੍ਰੇਸ਼ਨ ਦੇ ਬਾਵਜੂਦ 40 ਫ਼ੀਸਦੀ ਉਮੀਦਵਾਰਾਂ ਨੇ ਨਹੀਂ ਦਿੱਤੀ ਪ੍ਰੀਖਿਆ

ਫਿਲਹਾਲ ਜਾਂਚ ਅਧਿਕਾਰੀ ਜਸਵੰਤ ਕੌਰ ਦੇ ਮੁਤਾਬਕ ਪੁਲਸ ਨੂੰ ਪਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਬੀਤੀ 6 ਅਪ੍ਰੈਲ ਨੂੰ ਉਸ ਦੀ ਪਤਨੀ ਆਸ਼ਕ ਨਾਲ ਫ਼ਰਾਰ ਹੋ ਗਈ। ਬੁਆਏਫਰੈਂਡ ਦਾ ਨਾਂ ਮਨੀ ਦੱਸਿਆ ਜਾ ਰਿਹਾ ਹੈ। ਜਿਸ ਗੱਡੀ 'ਚ ਦੋਵੇਂ ਭੱਜੇ ਹਨ, ਉਸ ਦੀ ਨੰਬਰ ਪਲੇਟ ਵੀ ਨਕਲੀ ਦੱਸੀ ਜਾ ਰਹੀ ਹੈ। ਇਸ ਸਬੰਧੀ ਪੁਲਸ ਨੇ 13 ਅਪ੍ਰੈਲ ਨੂੰ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News