ਆਪਣੀਆਂ ਮੁਰਗੀਆਂ ਨੂੰ ਆਂਡਿਆਂ ''ਤੇ ਬੈਠਣ ਤੋਂ ਪਹਿਲਾਂ ਨਾ ਗਿਣੋ
Saturday, Apr 20, 2024 - 03:02 PM (IST)
2024 ਦੀਆਂ ਲੋਕ ਸਭਾ ਚੋਣਾਂ ਲਈ ਪੋਲਿੰਗ ਸ਼ੁਰੂ ਹੋ ਚੁੱਕੀ ਹੈ। ਇਕ ਪੁਰਾਣੀ ਕਹਾਵਤ ਹੈ, ‘‘ਆਪਣੀਆਂ ਮੁਰਗੀਆਂ ਨੂੰ ਅੰਡੇ ਦੇਣ ਤੋਂ ਪਹਿਲਾਂ ਨਾ ਗਿਣੋ।’’ ਇਹ ਕਹਾਵਤ ਮੌਜੂਦਾ ਉਮੀਦਾਂ ’ਤੇ ਲਾਗੂ ਹੋਣੀ ਚਾਹੀਦੀ ਹੈ ਕਿ ਜੇਤੂ ਕੌਣ ਹੋਵੇਗਾ?
ਵਿਆਪਕ ਸਹਿਮਤੀ ਇਸ ਗੱਲ ’ਤੇ ਬਣਦੀ ਨਜ਼ਰ ਆ ਰਹੀ ਹੈ ਕਿ ਨਾ ਸਿਰਫ ਮੋਦੀ ਸਰਕਾਰ ਸੱਤਾ ’ਚ ਵਾਪਸ ਆਏਗੀ ਸਗੋਂ ਸ਼ਾਇਦ 2019 ਤੋਂ ਵੀ ਵੱਡੇ ਬਹੁਮਤ ਨਾਲ ਆਏਗੀ। ਜਦੋਂ ਤੱਕ ਆਖਰੀ ਵੋਟ ਨਹੀਂ ਪੈ ਜਾਂਦੀ ਅਤੇ ਗਿਣਤੀ ਨਹੀਂ ਹੋ ਜਾਂਦੀ, ਉਦੋਂ ਤੱਕ ਅਸੀਂ ਕਿਸੇ ਨਤੀਜੇ ’ਤੇ ਭਰੋਸਾ ਨਹੀਂ ਕਰ ਸਕਦੇ, ਬੇਸ਼ੱਕ ਹੀ ਅਜੇ ਹਾਲਤ ਕਿਸੇ ਖਾਸ ਨਤੀਜੇ ਦੇ ਹੱਕ ’ਚ ਨਜ਼ਰ ਆਉਂਦੀ ਹੋਵੇ।
ਇਸ ਦਾ ਕਾਰਨ ਇੱਥੇ ਹੀ ਹੈ। ਸਭ ਤੋਂ ਪਹਿਲਾਂ ਬੀਤੇ ਸਮੇਂ ਦੇ ਉਲਟ ਹਰ ਦੂਜੇ ਦਿਨ ਟੀ. ਵੀ. ਚੈਨਲਾਂ ’ਤੇ ਬਹੁਤ ਸਾਰੇ ਜਨਤਕ ਸਰਵੇਖਣ ਵਿਖਾਈ ਦਿੰਦੇ ਹਨ। ਉਨ੍ਹਾਂ ’ਚੋਂ ਕੁਝ ਨੂੰ ਵਿਗਿਆਨਕ ਪੱਖੋਂ ਡਿਜ਼ਾਈਨ ਕੀਤਾ ਜਾ ਸਕਦਾ ਹੈ ਪਰ ਹੋਰਨਾਂ ਨੂੰ ਨਹੀਂ। ਅਸਲ ’ਚ ਉਨ੍ਹਾਂ ਦੀਆਂ ਅੰਤਿਮ ਸੀਟਾਂ ਦੇ ਅਨੁਮਾਨਾਂ ’ਚ ਵੱਡੇ ਪੱਧਰ ’ਤੇ ਬਰਾਬਰੀਆਂ ’ਤੇ ਹੈਰਾਨੀ ਹੁੰਦੀ ਹੈ ਕਿ ਕੀ ਇੱਥੇ ਕੰਮ ’ਚ ਕਿਸੇ ਤਰ੍ਹਾਂ ਦਾ ਸਹੀ ਪੇਸ਼ਗੀ ਅਨੁਮਾਨ ਨਹੀਂ ਹੈ।
ਇਹ ਮੰਨਦੇ ਹੋਏ ਕਿ ਸੰਭਾਵਿਤ ਉਮੀਦਵਾਰ ਵੋਟਰਾਂ ਨੂੰ ਦੱਸ ਰਹੇ ਹਨ ਕਿ ਉਹ ਅਸਲ ’ਚ ਵੋਟਾਂ ਪੈਣ ਵਾਲੇ ਦਿਨ ਕੀ ਕਰ ਸਕਦੇ ਹਨ। ਵੋਟਰਾਂ ਵਲੋਂ ਈ. ਵੀ. ਐੱਮ. ਦਾ ਬਟਨ ਦਬਾਉਣ ਤੋਂ ਪਹਿਲਾਂ ਹੀ ਪੋਲਿੰਗ ਦੀ ਪਹਿਲਕਦਮੀ ਨੂੰ ਜਿੱਤ ’ਚ ਬਦਲਣ ਦੇ ਖਤਰਿਆਂ ਨੂੰ ਘੱਟ ਕਰ ਕੇ ਨਹੀਂ ਵੇਖਿਆ ਜਾ ਸਕਦਾ।
ਦੂਜਾ ਮੌਸਮ ਦਫਤਰ ਨੇ ਇਸ ਸਾਲ ਭਿਆਨਕ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਲੂ ਚੱਲੇਗੀ। ਇਸ ਕਾਰਨ ਵੋਟਾਂ ਦੀ ਫੀਸਦੀ ਪ੍ਰਭਾਵਿਤ ਹੋ ਸਕਦੀ ਹੈ। ਵੱਡਾ ਸਵਾਲ ਇਹ ਹੈ ਕਿ ਕੀ ਭਾਜਪਾ ਦਾ ਪ੍ਰਤੀਬੱਧ ਜਾਂ ਇਕ ਸਿਰੇ ’ਤੇ ਬੈਠਾ ਵੋਟਰ ਘਰ ਬੈਠਣ ਦਾ ਫੈਸਲਾ ਕਰੇਗਾ ਜਾਂ ਭਾਜਪਾ ਦੇ ਵਿਰੋਧੀ ਨੂੰ ਵੋਟ ਪਾਏਗਾ। ਅਸੀਂ ਅਸਲ ਪੋਲਿੰਗ ਦਿਵਸ ਤੱਕ ਇਹ ਨਹੀਂ ਜਾਣ ਸਕਦੇ। ਇਹ ਇਕ ਅਸੰਭਵ ਗੱਲ ਹੈ ਜਿਸ ’ਤੇ ਸਭ ਧਿਰਾਂ ਨੂੰ ਵਿਚਾਰ ਕਰਨਾ ਹੋਵੇਗਾ। (ਇਕ ਪਾਸੇ, ਇਹ ਅਫਸੋਸ ਵਾਲੀ ਗੱਲ ਹੈ ਕਿ ਲਗਭਗ ਇਕ ਅਰਬ ਵੋਟਰਾਂ ਨੂੰ ਤਿੱਖੀ ਗਰਮੀ ਦਰਮਿਆਨ ਹੀ ਪੋਲਿੰਗ ਕੇਂਦਰਾਂ ਵੱਲ ਜਾਣਾ ਪੈ ਸਕਦਾ ਹੈ।)
ਸਰਵੇਖਣ : ਤੀਜਾ, ਸਰਵੇਖਣਕਰਤਾਵਾਂ ਅਤੇ ਕੁਝ ਟੀ. ਵੀ. ਐਂਕਰਾਂ ਦੇ ਉਲਟ ਭਾਜਪਾ ਅਜਿਹਾ ਵਤੀਰਾ ਨਹੀਂ ਅਪਣਾ ਰਹੀ ਜਿਵੇਂ ਕਿ ਚੋਣਾਂ ਜਿੱਤ ਲਈਆਂ ਗਈਆਂ ਹੋਣ। ਹਾਲਾਂਕਿ ਉਹ ਸਪੱਸ਼ਟ ਰੂਪ ਨਾਲ ਜਨਤਕ ਤੌਰ ’ਤੇ ਭਰੋਸਾ ਪ੍ਰਗਟ ਕਰਦੇ ਹਨ। ਉਨ੍ਹਾਂ ਯਕੀਨੀ ਤੌਰ ’ਤੇ ਮੌਜੂਦਾ ਚੋਣਾਂ ਨੂੰ ਸਾਧਾਰਨ ਢੰਗ ਨਾਲ ਨਹੀਂ ਲਿਆ। ਨਹੀਂ ਤਾਂ ਮੋਦੀ ਦਿਨ-ਰਾਤ ਪਸੀਨਾ ਨਾ ਵਹਾਉਂਦੇ। ਕਮਜ਼ੋਰ ਸੂਬਿਆਂ ’ਚ ਕਈ ਸਹਿਯੋਗੀਆਂ ਅਤੇ ਦਲ-ਬਦਲੂਆਂ ਦੀ ਭਾਲ ਲਗਾਤਾਰ ਜਾਰੀ ਹੈ। ਇਕ ਅਜਿਹੀ ਪਾਰਟੀ ਵਜੋਂ ਜੋ ਵੋਟਰਾਂ ਦੇ ਮੂਡ ’ਚ ਤਬਦੀਲੀ ਦੇਖਣ ਲਈ ਕਈ ਵਾਰ ਨਿੱਜੀ ਤੌਰ ’ਤੇ ਪੋਲਿੰਗ ਕਰਦੀ ਹੈ। 400 ਪਾਰ ਦੀ ਬਿਆਨਬਾਜ਼ੀ ਪਰਿਵਾਰ ਲਈ ਪ੍ਰਤੀਬੱਧ ਵੋਟਾਂ ਹਾਸਲ ਕਰਨ ਦਾ ਸਪੱਸ਼ਟ ਸੱਦਾ ਹੋ ਸਕਦੀ ਹੈ।
ਸੂਬਿਆਂ ’ਚ ਕਈ ਪੜਾਵਾਂ ’ਚ ਪੋਲਿੰਗ : ਚੌਥਾ, ਵੱਡੇ ਸੂਬਿਆਂ ’ਚ ਪੋਲਿੰਗ ਦੀ ਵਿਆਪਕ ਪ੍ਰਕਿਰਤੀ (ਬਹੁਤ ਘੱਟ ’ਚ ਇਕ ਦਿਨਾ ਪੋਲਿੰਗ ਹੁੰਦੀ ਹੈ) ਕਿ ਪਹਿਲੇ ਪੜਾਅ ’ਚ ਵੋਟਾਂ ਪਿੱਛੋਂ ਉਸਾਰੂ ਅਤੇ ਨਾਂਹਪੱਖੀ ਦੋਹਾਂ ਤਰ੍ਹਾਂ ਦੇ ਪ੍ਰਭਾਵ ਪੈ ਸਕਦੇ ਹਨ। ਵਾੜ ਲਾਉਣ ਵਾਲੇ ਪਹਿਲੇ ਪੜਾਅ ’ਚ ਸੰਭਾਵਿਤ ਜਿੱਤ ਦੀ ਹਮਾਇਤ ਕਰਨ ਦਾ ਬਦਲ ਚੁਣ ਸਕਦੇ ਹਨ, ਜਦੋਂ ਕਿ ਜਿਹੜੇ ਵਿਅਕਤੀ ਮੁੜ ਤੋਂ (ਅੰਦਾਜ਼ਨ) ਮੁੱਢਲੇ ਰੁਝਾਨਾਂ ਵਿਰੁੱਧ ਹਨ, ਉਹ ਬਾਅਦ ਦੇ ਪੜਾਵਾਂ ’ਚ ਬਦਲੇ ਨਾਲ ਵੋਟਾਂ ਪਾ ਸਕਦੇ ਹਨ।
ਬਹੁ-ਪੜਾਵੀ ਪੋਲਿੰਗ ’ਚ ਪਾਰਟੀਆਂ ਕੋਲ ਖੁਦ ਗੇਅਰ ਬਦਲਣ ਅਤੇ ਸੰਦੇਸ਼ ਦੇਣ ਦਾ ਬਦਲ ਹੁੰਦਾ ਹੈ। 2009 ’ਚ ਕਾਂਗਰਸ ਪਾਰਟੀ ਦੇ ਸਵਰਗੀ ਵਾਈ. ਐੱਸ. ਰਾਜਸ਼ੇਖਰ ਰੈੱਡੀ ਨੇ ਪਹਿਲੇ ਪੜਾਅ ’ਚ ਤੇਲੰਗਾਨਾ ਹਮਾਇਤੀ ਭਾਸ਼ਣ ਦਿੱਤੇ ਜਦੋਂ ਕਿ ਅਗਲੇ ਪੜਾਅ ’ਚ ਹਮਲਾਵਰ ਰੁਖ ਵਜੋਂ ਇਕਜੁੱਟ ਆਂਧਰਾ ਪ੍ਰਦੇਸ਼ ਦੀ ਵਕਾਲਤ ਕੀਤੀ। ਉਨ੍ਹਾਂ ਦੋਵੇਂ ਪੜਾਅ ਜਿੱਤੇ।
ਪੰਜਵਾਂ, ਪੱਛਮੀ ਬੰਗਾਲ ਵਰਗੇ ਸੂਬਿਆਂ ਜਿੱਥੇ ਇਕ ਹੀ ਮੁੱਦੇ ਭਾਵ ਸੀ. ਏ. ਏ. ’ਤੇ ਵੱਖ-ਵੱਖ ਸੰਦੇਸ਼ ਸੁਣਨ ਦੇ ਇੱਛੁਕ ਕਈ ਚੋਣ ਖੇਤਰ ਹਨ, ਉੱਥੇ ਵੱਖ-ਵੱਖ ਪੜਾਵਾਂ ’ਚ ਸੰਦੇਸ਼ ਵੀ ਵੱਖ-ਵੱਖ ਹੋ ਸਕਦੇ ਹਨ। ਇਸ ਦਾ ਮਤਲਬ ਇਹ ਹੈ ਕਿ ਨਾ ਸਿਰਫ ਵੱਖ-ਵੱਖ ਸੂਬੇ ਸਗੋਂ ਇਕ ਹੀ ਸੂਬੇ ਦੇ ਵੱਖ-ਵੱਖ ਖੇਤਰ ਇਸ ਵਾਰ ਵੱਖ-ਵੱਖ ਪੋਲਿੰਗ ਕਰ ਸਕਦੇ ਹਨ। ਇਸ ਕਾਰਨ ਹੈਰਾਨੀਜਨਕ ਆਈ. ਟੀ. ਆਈ. ਸੀ. ਐੱਸ. ਨਤੀਜਿਆਂ ਦੀ ਸੰਭਾਵਨਾ ਦਾ ਪਤਾ ਲੱਗਦਾ ਹੈ। (ਇਕ ਪਾਸੇ ਮੁੜ ਤੋਂ ਕਿਸੇ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਕੀ ਬਹੁ-ਪੜਾਵੀ ਪੋਲਿੰਗ ਦੇ ਨਾਲ ਹੀ ਚੋਣਾਂ ਨੂੰ 6 ਲੰਬੇ ਹਫਤਿਆਂ ਤੱਕ ਫੈਲਾਇਆ ਜਾਣਾ ਚਾਹੀਦਾ ਹੈ)।
ਛੇਵਾਂ, ਸਹਿਯੋਗੀਆਂ ਦਰਮਿਆਨ ਵੋਟਾਂ ਦੀ ਤਬਦੀਲੀ ਦੀ ਭਵਿੱਖਬਾਣੀ ਕਰਨੀ ਵੀ ਔਖੀ ਹੈ, ਜਦੋਂ ਕਿ ਯੂ. ਪੀ. ’ਚ ਸਪਾ-ਕਾਂਗਰਸ ਗੱਠਜੋੜ ਨੂੰ 2019 ’ਚ ਸਪਾ-ਬਸਪਾ ਗੱਠਜੋੜ ਵਾਂਗ ਉਲਟ-ਪੁਲਟ ਬਿਆਨਾਂ ਦਾ ਸਾਹਮਣਾ ਨਹੀਂ ਕਰਨਾ ਪੈ ਸਕਦਾ। ਮਹਾਰਾਸ਼ਟਰ ’ਚ ਐੱਮ. ਵੀ. ਏ. ਨੂੰ ਇਸ ਗੱਲ ਦੀ ਅਸਲੀਅਤ ਦੀ ਜਾਂਚ ਕਰਨੀ ਹੋਵੇਗੀ ਕਿ ਕੀ ਊਧਵ ਠਾਕਰੇ ਦੇ ਹਿੰਦੂਤਵ ਵੋਟਰ ਕਾਂਗਰਸ ਜਾਂ ਸ਼ਰਦ ਪਵਾਰ ਨੂੰ ਵੋਟ ਪਾਉਣਗੇ ਜਾਂ ਉਸ ਦੇ ਉਲਟ ਵੋਟ ਦੇਣਗੇ। ਸ਼ਿਵ ਸੈਨਾ ਅਤੇ ਐੱਨ. ਸੀ. ਪੀ. ’ਚ ਵੰਡ ਨਾਲ ਵੋਟਰਾਂ ਲਈ ਵੀ ਅਜਿਹੀ ਦੁਬਿਧਾ ਨੂੰ ਹੱਲ ਕਰਨਾ ਹੋਰ ਵੀ ਔਖਾ ਹੋ ਜਾਏਗਾ।
ਦਿੱਲੀ ’ਚ ਭਾਜਪਾ ਦਾ ਡਰ ਅਸਲ ’ਚ ਕਾਂਗਰਸ ਅਤੇ ‘ਆਪ’ ਦੇ ਵੋਟਰਾਂ ਨੂੰ ਇਕੋ ਵੇਲੇ ਕੰਮ ਕਰਨ ਲਈ ਵਧੇਰੇ ਇੱਛੁਕ ਬਣਾ ਸਕਦਾ ਹੈ ਪਰ ਇਹ ਯਕੀਨੀ ਨਹੀਂ ਹੈ ਕਿਉਂਕਿ ਹਰ ਵੋਟਰ ਜਾਣਦਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਸਿਰਫ 10 ਮਹੀਨੇ ਦੂਰ ਹਨ। ਦੋਹਾਂ ਪਾਰਟੀਆਂ ਨੂੰ ਵੱਖ-ਵੱਖ ਕੋਣਿਆਂ ਤੋਂ ਚੋਣ ਲੜਨੀ ਹੋਵੇਗੀ।
ਸੱਤਵਾਂ, ਜੁਡੀਸ਼ੀਅਲ ਕਾਰਵਾਈ ਕਾਰਨ ਕੁਝ ਸੂਬਿਆਂ ’ਚ ਫਰਕ ਪੈ ਸਕਦਾ ਹੈ। ਉਦਾਹਰਣ ਵਜੋਂ ਜੇ ਅਦਾਲਤ ਕੇਜਰੀਵਾਲ ਸਮੇਤ ਜੇਲ ’ਚ ਬੰਦ ‘ਆਪ’ ਦੇ ਸਭ ਸੀਨੀਅਰ ਆਗੂਆਂ ਨੂੰ ਰਿਹਾਅ ਕਰ ਦੇਵੇ ਤਾਂ ਦਿੱਲੀ ਦੇ ਵੋਟਰਾਂ ’ਤੇ ਕੀ ਪ੍ਰਭਾਵ ਪਏਗਾ? ਦਿੱਲੀ ’ਚ ਛੇਵੇਂ ਪੜਾਅ ਦੌਰਾਨ 25 ਮਈ ਨੂੰ ਵੋਟਾਂ ਪੈਣੀਆਂ ਹਨ। ਕੀ ਉਸ ਸਮੇਂ ਹਮਦਰਦੀ ਦੀ ਲਹਿਰ ਵੋਟਰਾਂ ਨੂੰ ਪ੍ਰਭਾਵਿਤ ਕਰੇਗੀ?
ਇਸ ਦਾ ਮਤਲਬ ਇਹ ਨਹੀਂ ਹੈ ਕਿ ਸਭ ਸਰਵੇਖਣ ਗਲਤ ਹਨ ਜਾਂ ਭਾਜਪਾ ਕਿਸੇ ਤਰ੍ਹਾਂ ਨੁਕਸਾਨ ਦੀ ਹਾਲਤ ’ਚ ਹੈ, ਜਿਵੇਂ ਕਿ 2004 ’ਚ ਰਾਇਸ਼ੁਮਾਰੀ ’ਚ ਪਸੰਦ ਵਾਲੇ ਐਲਾਨੇ ਜਾਣ ਪਿੱਛੋਂ ਵਾਜਪਾਈ ਨੂੰ ਨੁਕਸਾਨ ਹੋਇਆ ਸੀ। ਇਕ ਜੂਨ ਤੱਕ ਉਡੀਕ ਕਰਨੀ ਸਭ ਤੋਂ ਚੰਗੀ ਹੈ। ਉਸ ਦਿਨ ਸ਼ਾਮ ਨੂੰ ਐਗਜ਼ਿਟ ਪੋਲ ਆ ਜਾਣਗੇ ਜਾਂ ਫਿਰ ਇਸ ਤੋਂ ਵੀ ਵਧੀਆ ਇਹ ਹੈ ਕਿ 4 ਜੂਨ ਤੱਕ ਉਡੀਕ ਕੀਤੀ ਜਾਵੇ।
ਆਰ. ਜਗਨਨਾਥਨ