ਮੰਤਰੀ ਅਨਮੋਲ ਗਗਨ ਮਾਨ ਹੋਏ ਸਖ਼ਤ, ਬੋਲੇ-ਕਿਸੇ ਵਹਿਮ ''ਚ ਨਾ ਰਹਿਓ, ਤੁਹਾਨੂੰ ਭਜਾਉਣਾ ਬਹੁਤ ਆ ਮੈਂ'' (ਵੀਡੀਓ)

04/23/2024 5:15:03 PM

ਮੋਹਾਲੀ : ਇੱਥੇ ਹਲਕੇ ਦੇ ਕੰਮਾਂ ਦਾ ਜਾਇਜ਼ਾ ਲੈਣ ਦੌਰਾਨ ਮੰਤਰੀ ਅਨਮੋਲ ਗਗਨ ਮਾਨ ਉਨ੍ਹਾਂ ਸਿਆਸੀ ਆਗੂਆਂ ਅਤੇ ਪ੍ਰਧਾਨਾਂ 'ਤੇ ਸਖ਼ਤ ਹੁੰਦੇ ਨਜ਼ਰ ਆਏ, ਜਿਹੜੇ ਲੋਕਾਂ ਦਾ ਕੰਮ ਕਰ ਕੇ ਨਹੀਂ ਦੇ ਰਹੇ। ਅਨਮੋਲ ਗਗਨ ਮਾਨ ਨੇ ਕਿਹਾ ਕਿ ਪਾਰਟੀ ਵਲੋਂ ਜਿਹੜੇ ਕੰਮ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਲੋਕ ਪਸੰਦ ਕਰ ਰਹੇ ਹਨ। ਉੁਨ੍ਹਾਂ ਨੇ ਲੋਕਾਂ ਦੇ ਕੰਮ ਨਾ ਕਰਨ ਵਾਲੇ ਸਿਆਸਤਦਾਨਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਉਕਤ ਸਿਆਸੀ ਆਗੂਆਂ ਦੇ ਗੈਰ-ਕਾਨੂੰਨੀ ਕੰਮਾਂ ਦਾ ਪਿਛਲਾ ਡਾਟਾ ਕੱਢਵਾਉਣ 'ਚ ਮਿਹਨਤ ਕਰਨ ਲਈ ਤਾਂ ਫਿਰ ਇਹ ਲੋਕ ਜਨਤਾ ਦੇ ਸਾਰੇ ਕੰਮ ਬੜੀ ਤੇਜ਼ੀ ਕਰਨਗੇ।

ਇਹ ਵੀ ਪੜ੍ਹੋ : ਜਵਾਨ ਹੁੰਦੇ ਪੁੱਤ ਦੀ ਵੀ ਨਾ ਕੀਤੀ ਸ਼ਰਮ, ਸਭ ਹੱਦਾਂ ਟੱਪ Boyfriend ਨਾਲ ਭੱਜੀ, ਕਰਾ ਲਿਆ ਵਿਆਹ (ਵੀਡੀਓ)

ਉਨ੍ਹਾਂ ਨੇ ਕਿਹਾ ਕਿ 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਅਤੇ ਕਿਸੇ ਵੀ ਕਮੇਟੀ ਦੇ ਪ੍ਰਧਾਨ ਬਾਰੇ ਉਨ੍ਹਾਂ ਕੋਲ ਕੋਈ ਸ਼ਿਕਾਇਤ ਆ ਗਈ ਕਿ ਉਹ ਕੰਮ ਨਹੀਂ ਕਰ ਰਹੇ ਤਾਂ ਕਿਸੇ ਵਹਿਮ 'ਚ ਨਾ ਰਹਿਓ, ਤੁਹਾਨੂੰ ਭਜਾਉਣਾ ਬਹੁਤ ਆ ਮੈਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਲੋਂ ਕਾਨੂੰਨੀ ਤੌਰ 'ਤੇ ਲੋਕਾਂ ਦੇ ਸਾਰੇ ਕੰਮ ਕੀਤੇ ਜਾਣਗੇ। ਕੋਈ ਵੀ ਕੰਮ ਮੁਸ਼ਕਲ ਨਹੀਂ ਹੈ, ਜੇਕਰ ਕੰਮ ਕਰਨ ਵਾਲਾ ਅਫ਼ਸਰ ਮਿਹਨਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਛਾਏ ਸੰਘਣੇ ਕਾਲੇ ਬੱਦਲ, 13 ਜ਼ਿਲ੍ਹਿਆਂ ਲਈ Alert ਜਾਰੀ, ਮੌਸਮ ਬਾਰੇ ਪੜ੍ਹੋ ਪੂਰੀ ਖ਼ਬਰ

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਰੇਸ਼ਾਨ ਕਰਕੇ ਕਿਸੇ ਨੂੰ ਸਫ਼ਲਤਾ ਨਹੀਂ ਮਿਲੀ ਅਤੇ ਜਿੱਥੇ ਲੋਕਾਂ ਦਾ ਕੰਮ ਹੁੰਦਾ ਹੈ, ਉੱਥੇ ਸਿਆਸਤਾਂ ਨਹੀਂ ਕੀਤੀਆਂ ਜਾਂਦੀਆਂ। ਅਨਮੋਲ ਗਗਨ ਮਾਨ ਨੇ ਕਿਹਾ ਕਿ ਕੋਈ ਚੰਗਾ ਕੰਮ ਕਰਨ ਵਾਲਾ ਵਿਅਕਤੀ ਕਿਸੇ ਵੀ ਪਾਰਟੀ ਦਾ ਹੋਵੇ, ਅਸੀਂ ਉਸ ਦੀ ਤਾਰੀਫ਼ ਕਰਦੇ ਹਾਂ।  ਮੈਂ ਕਿਸੇ ਤੋਂ ਨਾ ਰੁਪਿਆ ਮੰਗਦੀ ਹਾਂ ਅਤੇ ਨਾਂ ਹੀ ਖਾਂਦੀ ਹੈ ਅਤੇ ਖਾਣ ਮੈਂ ਤੁਹਾਨੂੰ ਵੀ ਨਹੀਂ ਦੇਣਾ। ਉਨ੍ਹਾਂ ਕਿਹਾ ਕਿ ਮੇਰਾ ਪੂਰਾ ਧਿਆਨ ਹੁਣ ਆਪਣੇ ਹਲਕੇ 'ਚ ਹੈ ਅਤੇ ਇਸ ਨੂੰ ਹਲਕੇ 'ਚ ਨਾ ਲਿਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News