''ਡਰੋ ਨਾ, ਭੱਜੋ ਨਾ'', ਰਾਹੁਲ ਗਾਂਧੀ ਦੇ ਅਮੇਠੀ ਛੱਡ ਰਾਏਬਰੇਲੀ ਤੋਂ ਚੋਣ ਲੜਨ ''ਤੇ PM ਮੋਦੀ ਨੇ ਵਿੰਨ੍ਹਿਆ ਨਿਸ਼ਾਨਾ

Friday, May 03, 2024 - 01:22 PM (IST)

ਕੋਲਕਾਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਯਾਨੀ ਅੱਜ ਪੱਛਮੀ ਬੰਗਾਲ ਦੇ ਦੌਰੇ 'ਤੇ ਹਨ। ਬਰਧਮਾਨ-ਦੁਰਗਾਪੁਰ 'ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ। ਪੀ.ਐੱਮ. ਮੋਦੀ ਨੇ ਕਿਹਾ ਕਿ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸ਼ਹਿਜ਼ਾਦਾ ਵਾਇਨਾਡ ਵਿੱਚ ਹਾਰ ਦੇ ਡਰ ਕਾਰਨ ਆਪਣੇ ਲਈ ਇੱਕ ਹੋਰ ਸੀਟ ਲੱਭ ਰਿਹਾ ਹੈ। ਹੁਣ ਉਨ੍ਹਾਂ ਨੂੰ ਅਮੇਠੀ ਤੋਂ ਭੱਜ ਕੇ ਰਾਏਬਰੇਲੀ ਸੀਟ ਚੁਣਨੀ ਪਈ ਹੈ। ਇਹ ਲੋਕ ਘੁੰਮ-ਘੁੰਮ ਕੇ ਸਾਰਿਆਂ ਨੂੰ ਕਹਿੰਦੇ ਹਨ - ਡਰੋ ਨਾ। ਮੈਂ ਉਨ੍ਹਾਂ ਨੂੰ ਵੀ ਇਹੀ ਕਹਾਂਗਾ- ਡਰੋ ਨਾ, ਭੱਜੋ ਨਾ। ਅੱਜ ਮੈਂ ਇੱਕ ਗੱਲ ਹੋਰ ਕਹਾਂਗਾ ਕਿ ਇਸ ਵਾਰ ਕਾਂਗਰਸ ਪਹਿਲਾਂ ਨਾਲੋਂ ਘੱਟ ਸੀਟਾਂ 'ਤੇ ਸਿਮਟਨ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਮਮਤਾ ਸਰਕਾਰ ਨੂੰ ਵੀ ਲੰਮੇ ਹੱਥੀਂ ਲਿਆ। ਪੀ.ਐੱਮ. ਮੋਦੀ ਨੇ ਕਿਹਾ, "ਬੰਗਾਲ ਦੀ ਟੀ.ਐੱਮ.ਸੀ. ਸਰਕਾਰ ਨੇ ਇੱਥੇ ਹਿੰਦੂਆਂ ਨੂੰ ਦੂਜੇ ਦਰਜੇ ਦਾ ਨਾਗਰਿਕ ਬਣਾ ਦਿੱਤਾ ਹੈ। ਇਹ ਕਿਹੋ ਜਿਹੇ ਲੋਕ ਹਨ ਜਿਨ੍ਹਾਂ ਨੂੰ ਜੈ ਸ਼੍ਰੀ ਰਾਮ ਦੇ ਨਾਅਰੇ 'ਤੇ ਵੀ ਇਤਰਾਜ਼ ਹੈ... ਮੈਂ ਟੀ.ਐੱਮ.ਸੀ. ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇੱਥੇ ਸੰਦੇਸ਼ਖਾਲੀ 'ਚ ਸਾਡੀਆਂ ਦਲਿਤ ਭੈਣਾਂ ਨਾਲ ਇੰਨਾ ਵੱਡਾ ਜ਼ੁਰਮ ਹੋਇਆ। ਸਾਰਾ ਦੇਸ਼ ਕਾਰਵਾਈ ਦੀ ਮੰਗ ਕਰਦਾ ਰਿਹਾ ਹੈ ਪਰ TMC ਦੋਸ਼ੀ ਨੂੰ ਬਚਾਉਂਦੀ ਰਹੀ। ਕੀ ਸਿਰਫ ਇਸ ਲਈ ਕਿਉਂਕਿ ਉਸ ਦੋਸ਼ੀ ਦਾ ਨਾਂ ਸ਼ਾਹਜਹਾਂ ਸ਼ੇਖ ਸੀ।''

ਪੀ.ਐੱਮ. ਮੋਦੀ ਨੇ ਕਿਹਾ ਕਿ ਮੋਦੀ ਦਾ ਇੱਕ ਹੀ ਸੁਪਨਾ ਹੈ, ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨਾ... ਮੈਨੂੰ ਵੱਧ ਤੋਂ ਵੱਧ ਆਸ਼ੀਰਵਾਦ ਚਾਹੀਦਾ ਹੈ ਤਾਂ ਜੋ ਮੈਂ ਤੁਹਾਡੀ ਵੱਧ ਤੋਂ ਵੱਧ ਸੇਵਾ ਕਰ ਸਕਾਂ। ਤੁਸੀਂ ਤਾਂ ਜਾਣਦੇ ਹੋ ਕਿ ਮੇਰੇ ਕੋਲ ਹੈ ਹੀ ਕੀ? ਨਾ ਅੱਗੇਕੁਝ ਹੈ ਨਾ ਪਿੱਛੇ ਕੁਝ ਹੈ। ਮੈਂ ਕਿਸੇ ਦੇ ਨਾਂ ਕੁਝ ਕਰਕੇ ਨਹੀਂ ਜਾਣਾ। ਮੇਰੇ ਲਈ ਤਾਂ ਤੁਸੀਂ ਹੀ ਮੇਰਾ ਪਰਿਵਾਰ ਹੋ। ਮੇਰਾ ਭਾਰਤ ਮੇਰਾ ਪਰਿਵਾਰ- ਜੇਕਰ ਮੇਰਾ ਕੋਈ ਵਾਰਿਸ ਹੈ ਤਾਂ ਦੇਸ਼ ਦੇ ਹਰ ਪਰਿਵਾਰ ਦੇ ਬੱਚੇ ਮੇਰੇ ਵਾਰਿਸ ਹਨ। ਮੈਂ ਉਨ੍ਹਾਂ ਲਈ ਕੁਝ ਛੱਡ ਕੇ ਜਾਣਾ ਚਾਹਾਂਗਾ। 


Rakesh

Content Editor

Related News