ਭਾਰਤੀ ਪੰਜਾਬੀਆਂ ਦਾ ਨਾਮ ਚਮਕਾ ਰਿਹੈ ਇਟਲੀ ਦਾ ਪਹਿਲਾ ਪੰਜਾਬੀ ਡਾਕਟਰ ਰਮਨਜੀਤ ਸਿੰਘ ਘੌਤੜਾ

06/19/2024 1:13:06 PM

ਰੋਮ (ਦਲਵੀਰ ਕੈਂਥ)- ਇਟਲੀ ਦੇ ਪੰਜਾਬੀ ਭਾਰਤੀ ਨੌਜਵਾਨ ਲਗਾਤਾਰ ਕਾਮਯਾਬੀ ਦੇ ਨਵੇਂ ਮੁਕਾਮ ਹਾਸਲ ਕਰ ਰਹੇ ਹਨ। ਇਟਲੀ 'ਚ ਭਾਰਤੀ ਭਾਈਚਾਰੇ ਲਈ ਸੁਨਹਿਰੀ ਭੱਵਿਖ ਦੇ ਆਗਾਜ ਦਾ ਨਗਾਰਾ ਵਜਾ ਰਹੇ ਹਨ ਅਤੇ ਇਸ ਕਾਬਲੇ ਤਾਰੀਫ਼ ਕਾਰਵਾਈ ਵਿਚ ਡਾਕਟਰ ਰਮਨਜੀਤ ਸਿੰਘ ਘੌਤੜਾ ਦਾ ਨਾਮ ਵੀ ਜੁੜ ਗਿਆ ਹੈ। ਜਿਸ ਨੇ ਇਟਲੀ ਵਿਚ ਰਹਿ ਮੈਡੀਕਲ ਸਰਜਰੀ ਦੀ ਮਿਲਾਨ ਯੂਨੀਵਰਸਿਟੀ ਤੋਂ ਡਿਗਰੀ ਹਾਸਿਲ ਕੀਤੀ ਹੈ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਮੈਡੀਕਲ ਖੇਤਰ ਵਿਚ ਮਾਰੀ ਮੱਲ ਦਾ ਜ਼ਿਕਰ ਕਰਦਿਆਂ ਜਸਵੰਤ ਸਿੰਘ ਜੱਸੀ ਸੁਲਤਾਨੀਆ ਪਲਾਟ ਨੇ ਦੱਸਿਆ ਕਿ ਉਨ੍ਹਾਂ ਦੇ ਹੋਣਹਾਰ ਪੁੱਤਰ ਰਮਨਜੀਤ ਸਿੰਘ ਨੇ ਡਾਕਟਰ ਦੀ ਡਿਗਰੀ ਪ੍ਰਾਪਤ ਕਰਕੇ ਜਿਥੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਹੀ ਭਾਰਤੀ ਭਾਈਚਾਰੇ ਦਾ ਨਾਮ ਵੀ ਚਮਕਾਇਆ ਹੈ।

PunjabKesari

ਡਾਕਟਰ ਰਮਨਜੀਤ ਸਿੰਘ ਘੌਤੜਾ ਹਾਲੇ ਹੋਰ ਮੈਡੀਕਲ ਪੜ੍ਹਾਈ ਕਰਨ ਜਾ ਰਹੇ ਹਨ। ਦੱਸਣਯੋਗ ਹੈ ਕਿ ਜਸਵੰਤ ਸਿੰਘ ਜੱਸੀ ਸੁਲਤਾਨੀਆ ਪਲਾਟ (ਚੀਕਾ- ਪਿਹੋਵਾ) ਵਾਲੇ ਜੋ ਕਿ ਪਿਛਲੇ 35 ਸਾਲ ਤੋਂ ਪਰਿਵਾਰ ਸਮੇਤ ਇਟਲੀ ਦੇ ਬਰੇਸ਼ੀਆ ਸ਼ਹਿਰ ਵਿਚ ਰਹਿ ਰਹੇ ਹਨ, ਉਨ੍ਹਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ, ਜਿਸ ਦੇ ਨਤੀਜੇ ਵਜੋਂ ਅੱਜ ਉਨ੍ਹਾਂ ਦਾ ਪੁੱਤਰ ਰਮਨਜੀਤ ਸਿੰਘ ਡਾਕਟਰ ਦੀ ਡਿਗਰੀ ਪ੍ਰਾਪਤ ਕਰ ਗਿਆ ਹੈ। ਇਟਲੀ ਆਪਣੀਆਂ ਬਿਹਤਰ ਸਿਹਤ ਸਹੂਲਤਾਂ ਲਈ ਦੁਨੀਆ ਭਰ 'ਚ ਵਿਸ਼ੇਸ਼ ਸਥਾਨ ਰੱਖਦਾ ਹੈ ਅਤੇ ਇੱਥੋਂ ਦੇ ਕਾਬਿਲ ਡਾਕਟਰਾਂ ਦੀ ਦੁਨੀਆ ਭਰ 'ਚ ਮੰਗ ਹੈ। ਡਾਕਟਰ ਰਮਨਜੀਤ ਸਿੰਘ ਘੌਤੜਾ ਵੀ ਆਪਣੀ ਕਾਬਲੀਅਤ ਦੇ ਦਮ 'ਤੇ ਇਟਲੀ ਦੇ ਸਰਜਨ ਡਾਕਟਰਾਂ ਦੀ ਸੂਚੀ 'ਚ ਸ਼ਾਮਿਲ ਹੋਣ ਵਾਲਾ ਉਹ ਪਹਿਲਾ ਪੰਜਾਬੀ ਭਾਰਤੀ ਹੈ ਅਤੇ ਇਸ ਖੇਤਰ ਵਿਚ ਹੋਰ ਪਰਪੱਖ ਹੋਣ ਲਈ ਉਹ ਮਾਸਟਰ ਡਿਗਰੀ ਕਰਨ ਜਾ ਰਿਹਾ ਹੈ। ਉਸ ਦੀ ਇਸ ਕਾਮਯਾਬੀ ਲਈ ਸਮੁੱਚੇ ਭਾਰਤੀ ਭਾਈਚਾਰੇ ਵਲੋਂ ਪਰਿਵਾਰ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗਾ ਹੋਇਆ ਹੈ। ਇਹ ਵਧਾਈਆਂ ਪਰਿਵਾਰ ਨੂੰ ਉਨ੍ਹਾਂ ਦੇ ਪਿੰਡ ਸੁਲਤਾਨੀਆ ਪਲਾਟ (ਚੀਕਾ) ਵਿਖੇ ਵੀ ਰਮਨਜੀਤ ਸਿੰਘ ਦੇ ਤਾਇਆ ਬਿੱਟੂ (ਅਵਤਾਰ ਸਵੀਟਸ ਚੀਕਾ) ਅਤੇ ਦਾਦੀ ਨੂੰ ਮਿਲ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News