ਕਿਰਤੀਆਂ ਦੇ ਸ਼ੋਸ਼ਣ ਖ਼ਿਲਾਫ਼ ਇਟਲੀ ''ਚ ਲੋਕ ਹੋਏ ਇਕੱਠੇ, ਮਾਲਕ ਦੀ ਅਣਗਹਿਲੀ ਕਾਰਨ ਮਰੇ ਸਤਨਾਮ ਸਿੰਘ ਨੂੰ ਦਿੱਤੀ ਸ਼ਰਧਾਜਲੀ

Sunday, Jun 23, 2024 - 04:51 PM (IST)

ਕਿਰਤੀਆਂ ਦੇ ਸ਼ੋਸ਼ਣ ਖ਼ਿਲਾਫ਼ ਇਟਲੀ ''ਚ ਲੋਕ ਹੋਏ ਇਕੱਠੇ, ਮਾਲਕ ਦੀ ਅਣਗਹਿਲੀ ਕਾਰਨ ਮਰੇ ਸਤਨਾਮ ਸਿੰਘ ਨੂੰ ਦਿੱਤੀ ਸ਼ਰਧਾਜਲੀ

ਰੋਮ /ਮਿਲਾਨ ਇਟਲੀ(ਦਲਵੀਰ ਕੈਂਥ,ਸਾਬੀ ਚੀਨੀਆਂ ) - ਇਟਲੀ ਵਿੱਚ ਕਿਰਤੀਆਂ ਨਾਲ ਦਿਨੋਂ ਦਿਨ ਵੱਧ ਰਹੇ ਮਾਲਕਾਂ ਦੇ ਸੋਸ਼ਣ ਨੂੰ ਲੈ ਕੇ ਭਾਰਤੀ ਮੂਲ ਦੇ ਲੋਕਾਂ ਵਿਚ ਗੁੱਸਾ ਦੇਖਣ ਨੂੰ ਮਿਲਿਆ ਹੈ। ਜ਼ਿਕਰਯੋਗ ਹੈ ਕਿ ਲਾਸੀਓ ਸੂਬੇ ਦੇ ਜਿਲ਼੍ਹਾ ਲਾਤੀਨਾ ਦੇ ਨੇੜੇ ਇੱਕ ਪਿੰਡ ਵਿਚ 31 ਸਾਲਾ ਭਾਰਤੀ ਨੌਜਵਾਨ ਸਤਨਾਮ ਸਿੰਘ ਦੀ ਖੇਤਾਂ ਵਿੱਚ ਕੰਮ ਕਰਦੇ ਸਮੇਂ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਸੀ। ਇਟਾਲੀਅਨ ਮਾਲਕ ਦੀ ਅਣਗਹਿਲੀ ਕਾਰਨ ਹੋਈ ਇਸ ਦਰਦਨਾਕ ਮੌਤ ਦੇ ਕਾਰਨ ਰੋਹ ਵਿੱਚ ਆਏ ਇਟਲੀ ਦੇ ਇਨਸਾਫ਼ ਪਸੰਦ ਲੋਕਾਂ ਵੱਲੋਂ ਇਟਲੀ ਦੀ ਸਿਰਮੌਰ ਜੱਥੇਬੰਦੀ ਸੀ ਜੀ ਆਈ ਐਲ ਦੇ ਝੰਡੇ ਹੇਠ ਲਾਤੀਨਾ ਦੇ ਡੀ ਸੀ ਦਫ਼ਤਰ ਦੇ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। 

PunjabKesari

ਜਿਸ ਵਿੱਚ ਇਟਲੀ ਭਰ ਤੋਂ ਕਿਰਤੀਆਂ ਦੇ ਨਾਲ ਆਮ ਲੋਕਾਂ ਨੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸਮੂਲੀਅਤ ਕਰਦਿਆਂ ਮਰਹੂਮ ਸਤਨਾਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਇਸ ਰੋਸ ਮੁਜ਼ਾਹਰੇ ਵਿੱਚ ਕਿਰਤੀਆਂ ਦੇ ਦੁੱਖ ਨੂੰ ਸੁਣਨ ਤੋਂ ਬਾਅਦ ਇਟਲੀ ਦੀ ਪਾਰਲੀਮੈਂਟ ਤੋਂ 3 ਸੰਸਦ ਮੈਂਬਰਾਂ ਨੇ ਹਜ਼ਾਰਾਂ ਦੇ ਇੱਕਠ ਨੂੰ ਭਰੋਸਾ ਦੁਆਇਆ ਕਿ ਉਹ ਇਟਾਲੀਅਨ ਮਾਲਕ ਵੱਲੋਂ ਮ੍ਰਿਤਕ ਸਤਨਾਮ ਸਿੰਘ ਨਾਲ ਕੀਤੀ ਬੇਇਨਸਾਫ਼ੀ ਦਾ ਮੁੱਦਾ ਪਾਰਲੀਮੈਂਟ ਵਿੱਚ ਰੱਖਣਗੇ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਵਾਇਆ ਕਿ ਭੱਵਿਖ ਵਿੱਚ ਕਿਸੇ ਵੀ ਹੋਰ ਕਿਰਤੀ ਨਾਲ ਅਜਿਹੀ ਘਟਨਾ ਨਾ ਵਾਪਰੇ ਇਸ ਸੰਬਧੀ ਕਾਰਵਾਈ ਕਾਨੂੰਨ ਨੂੰ ਹੋਰ ਸਖ਼ਤ ਕਰਨ ਸੰਬਧੀ ਵਿਚਾਰਿਆ ਜਾਵੇਗਾ।

PunjabKesari

ਇਸ ਵਿਸ਼ਾਲ ਰੋਸ ਮੁਜ਼ਾਹਰੇ ਵਿੱਚ ਆਏ ਹਜ਼ਾਰਾਂ ਲੋਕ ਜਿੱਥੇ ਮਰਹੂਮ ਸਤਨਾਮ ਸਿੰਘ ਨੂੰ ਇਨਸਾਫ਼ ਲਈ ਕਥਿਤ ਦੋਸ਼ੀ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਹਾਅ ਦਾ ਨਾਹਰਾ ਮਾਰ ਰਹੇ ਸਨ। ਉੱਥੇ ਸਾਰੇ ਲੋਕ ਮਰਹੂਮ ਨਾਲ ਹੋਏ ਦੁਰਵਿਵਹਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆਂ ਵੀ ਕਰ ਰਹੇ ਸਨ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਸੀ ਜੀ ਆਈ ਐਲ ਸੰਸਥਾ ਆਗੂ ਮੈਡਮ ਹਰਦੀਪ ਕੌਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਝ ਲੋਕ ਜਾਣਬੁੱਝ ਕਿ ਅਫ਼ਵਾਹਾਂ ਫੈਲਾਅ ਰਹੇ ਹਨ।  ਕਿ ਉਹ ਕੁਆਰਾ ਸੀ ਉਸ ਦੀ ਕੋਈ ਪਤਨੀ ਨਹੀਂ ਪਰ ਜਿਹੜੀ ਕੁੜੀ ਨੇ ਜਖ਼ਮੀ ਸਤਨਾਮ ਸਿੰਘ ਨੂੰ ਲੋਕਾਂ ਦੀ ਸਹਾਇਤਾ ਨਾਲ ਰੋਮ ਹਸਪਤਾਲ ਤੱਕ ਪਹੁੰਚਾਇਆ ਉਹ ਕੌਣ ਹੈ ਇਟਲੀ ਪ੍ਰਸ਼ਾਸ਼ਨ ਸੋਨੀਆਂ ਨਾਮ ਦੀ ਇਸ ਕੁੜੀ ਨਾਲ ਪੂਰੀ ਹਮਦਰਦੀ ਰੱਖ ਰਿਹਾ ਹੈ।

PunjabKesari

ਲੋਕ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਕਿਉਕਿ ਇਟਲੀ ਸਰਕਾਰ ਮ੍ਰਿਤਕ ਸਤਨਾਮ ਦੀ ਪਤਨੀ ਸੋਨੀਆ ਨੂੰ ਹਰ ਸੰਭਵ ਸਹਾਇਤਾ ਪਰਦਾਨ ਕਰਨ ਲਈ ਕਹਿ ਰਹੀ ਤੇ ਉਸ ਦੀ ਪਤਨੀ ਸੋਨੀਆ ਨੂੰ ਇਟਲੀ ਦੀ ਨਿਵਾਸ ਆਗਿਆ ਵੀ ਮੁੱਹਇਆ ਕਰ ਚੁੱਕੀ ਹੈ ਬਾਕੀ ਉਸ ਦੇ ਹੋਰ ਪਰਿਵਾਰ ਨਾਲ ਵੀ ਸਪੰਰਕ ਕਰਨ ਦੀ ਕੋਸ਼ਿਸ਼ ਜਾਰੀ ਹੈ।

ਇਸ ਵਿਸ਼ਾਲ ਰੋਸ ਮੁਜ਼ਾਹਰੇ ਵਿੱਚ ਮਜ਼ਦੂਰ ਜੱਥੇਬੰਦੀ ਸੀ ਜੀ ਆਈ ਐਲ ਦੇ ਕੌਮੀ ਆਗੂਆਂ ਤੋਂ ਇਲਾਵਾ ਭਾਰਤੀ ਸਿੱਖ ਭਾਈਚਾਰੇ ਦੀਆਂ ਵੀ ਕਈ ਨਾਮੀ ਸਖ਼ਸੀਅਤਾਂ ਤੇ ਸਿੱਖ ਸੰਗਤਾਂ ਨੇ ਵੀ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ। ਦੱਸਣਯੋਗ ਹੈ ਕਿ ਇਸ ਇਨਸ਼ਾਫ ਰੈਲੀ ਵਿੱਚ ਠਾਠਾਂ ਮਾਰਦਾ ਇੱਕਠ ਇਹ ਸਾਬਤ ਕਰ ਰਿਹਾ ਸੀ ਕਿ ਲੋਕਾਂ ਨੂੰ ਸਤਨਾਮ ਸਿੰਘ ਦੀ ਮੌਤ ਨੇ ਝਿੰਚੋੜ ਕੇ ਰੱਖ ਦਿੱਤਾ ਕਿਉਕਿ  ਸੋਸ਼ਲ ਮੀਡੀਆਂ 'ਤੇ ਪਹਿਲੀ ਵਾਰ ਇਟਾਲੀਅਨ ਲੋਕਾਂ ਵਲੋਂ ਵੀ ਇਨ੍ਹਾ ਜਿਆਦਾ ਦੁੱਖ ਮਨਾਇਆ ਗਿਆ। ਇਟਾਲੀਅਨ ਮਾਲਕ ਅਨਤੋਨੇਲੋ ਲੋਵਾਤੋ ਵਲੋਂ ਜੋ ਇਨਸਾਨੀਅਤ ਨੂੰ ਸ਼ਰਮਸਾਰ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਉਹ  ਸੱਚ -ਮੁੱਚ ਬਹੁਤ ਹੀ ਨਿੰਦਨਯੋਗ ਸੀ ।

 


author

Harinder Kaur

Content Editor

Related News