ਇਟਲੀ : ਸਮੁੰਦਰ 'ਚ ਨਹਾਉਣ ਗਏ 21 ਸਾਲਾ ਭਾਰਤੀ ਕਰਨਦੀਪ ਦੀ ਮੌਤ
Friday, Jun 21, 2024 - 12:51 PM (IST)
ਮਿਲਾਨ ਇਟਲੀ (ਸਾਬੀ ਚੀਨੀਆ)- ਇਟਲੀ 'ਚ ਆਏ ਦਿਨ ਭਾਰਤੀਆਂ ਦੇ ਕਿਸੇ ਨਾ ਕਿਸੇ ਹਾਦਸੇ ਜਾਂ ਘਟਨਾ 'ਚ ਜਾਨੀ ਨੁਕਸਾਨ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਜਿੱਥੇ ਬੀਤੇ ਦਿਨੀ ਲਾਤੀਨਾ ਸਟੇਟ 'ਚ 31 ਸਾਲਾ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਕੰਮ 'ਤੇ ਸੱਟ ਲੱਗਣ ਤੋਂ ਬਾਅਦ ਮਾਲਕ ਦੀ ਬੇਰਹਿਮੀ ਦੇ ਚਲਦਿਆਂ ਮੌਤ ਹੋ ਗਈ ਸੀ। ਜਿਸ ਦੇ ਚੱਲਦਿਆ ਸਾਰਾ ਭਾਈਚਾਰਾ ਸੋਗ ਵਿਚ ਸੀ। ਉੱਥੇ ਹੀ ਅੱਜ 21 ਸਾਲਾ ਕਰਨਦੀਪ ਦੀ ਹੋਈ ਮੋਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਇਟਾਲੀਅਨ ਮੀਡੀਆ 'ਚ ਛਪੀ ਖ਼ਬਰ ਅਨੁਸਾਰ ਦੁਪਹਿਰ 1.30 ਵਜੇ ਦੇ ਕਰੀਬ ਰੋਮ 'ਚ ਪੈਂਦੇ ਨਾਤੁਨੋ ਦੇ ਸਮੁੰਦਰ 'ਚ 21 ਸਾਲਾ ਭਾਰਤੀ ਨੌਜਵਾਨ ਨੇ ਗੋਤਾ ਲਾਇਆ। ਖ਼ਰਾਬ ਮੌਸਮ ਦੇ ਚੱਲਦਿਆ ਨੌਜਵਾਨ ਸਮੁੰਦਰ ਦੇ ਪਾਣੀ 'ਚ ਡੁੱਬਣ ਲੱਗਾ। ਹਾਲਾਂਕਿ ਉੱਥੇ ਮੌਜੂਦ ਹੋਰਨਾਂ ਲੋਕਾਂ ਅਤੇ ਸੁਰੱਖਿਆ ਕਰਮੀਆਂ ਵਲੋਂ ਉਸ ਨੂੰ ਬਾਹਰ ਤਾਂ ਕੱਢ ਲਿਆ ਜਾਂਦਾ ਹੈ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਖ਼ਬਰ ਲਿਖਣ ਤੱਕ ਮ੍ਰਿਤਕ 21 ਸਾਲਾ ਕਰਨਦੀਪ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲੀ। ਸਥਾਨਕ ਪੁਲਸ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਇੰਨਾ ਹੀ ਪਤਾ ਲੱਗਾ ਸਕਿਆ ਹੈ ਕਿ ਉਹ ਇਕ ਭਾਰਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8