ਫਰਾਂਸ: ਜੰਗਲੀ ਕੁੱਤਿਆਂ ਨੇ ਕੀਤਾ ਗਰਭਵਤੀ ਔਰਤ ''ਤੇ ਹਮਲਾ, ਹੋਈ ਮੌਤ
Wednesday, Nov 20, 2019 - 04:10 PM (IST)

ਪੈਰਿਸ— ਫਰਾਂਸ 'ਚ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਥੇ ਜੰਗਲ 'ਚ ਪਾਲਤੂ ਕੁੱਤਿਆਂ ਨੂੰ ਘੁਮਾਉਣ ਗਈ ਗਰਭਵਤੀ 'ਤੇ ਜੰਗਲੀ ਕੁੱਤਿਆਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ 29 ਸਾਲਾ ਔਰਤ ਐਲੀਸਾ ਪਿਲਾਰਸਕੀ ਦੀ ਲਾਸ਼ ਵਿਲਰਸਕਾਤਰੇ ਸ਼ਹਿਰ ਦੇ ਜੰਗਲ ਦੇ ਬਾਹਰ ਮਿਲੀ। ਫਰਾਂਸ ਦਾ ਇਹ ਸ਼ਹਿਰ ਰਾਜਧਾਨੀ ਪੈਰਿਸ ਤੋਂ 90 ਕਿਲੋਮੀਟਰ ਦੂਰ ਸਥਿਤ ਹੈ। ਦੱਸਿਆ ਗਿਆ ਹੈ ਕਿ ਪਿਲਾਰਸਕੀ 6 ਮਹੀਨਿਆਂ ਦੀ ਗਰਭਵਤੀ ਸੀ।
ਜਾਂਚ ਅਧਿਕਾਰੀ ਫ੍ਰੈਡਰਿਕ ਤ੍ਰਿਨ ਨੇ ਕਿਹਾ ਕਿ ਪੋਸਟਮਾਰਟਨ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਔਰਤ ਦੀ ਮੌਤ ਕਈ ਕੁੱਤਿਆਂ ਦੇ ਵੱਡਣ ਤੋਂ ਬਾਅਦ ਜ਼ਿਆਦਾ ਖੂਨ ਵਹਿਨ ਕਾਰਨ ਹੋਈ ਹੈ। ਉਥੇ ਹੀ ਕਿਹੜੇ ਕੁੱਤਿਆਂ ਨੇ ਔਰਤ ਤੇ ਹਮਲਾ ਕੀਤਾ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕਰੀਬ 93 ਕੁੱਤਿਆਂ ਦੀ ਜਾਂਚ ਕੀਤੀ ਗਈ ਹੈ ਤੇ ਔਰਤ ਦੇ ਪੰਜ ਪਾਲਤੂ ਕੁੱਤਿਆਂ ਦਾ ਵੀ ਨਿਰੀਖਣ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਜਦੋਂ ਔਰਤ ਨੇ ਜੰਗਲੀ ਕੁੱਤਿਆਂ ਨੂੰ ਦੇਖਿਆ ਤਾਂ ਉਸ ਤੋਂ ਤੁਰੰਤ ਬਾਅਦ ਉਸ ਨੇ ਆਪਣੇ ਪਤੀ ਨੂੰ ਫੋਨ ਕੀਤਾ। ਪਰ ਜਦੋਂ ਤੱਕ ਔਰਤ ਦਾ ਪਤੀ ਉਥੇ ਤੱਕ ਪਹੁੰਚਦਾ ਔਰਤ ਦੀ ਮੌਤ ਹੋ ਚੁੱਕੀ ਸੀ। ਪਤੀ ਨੇ ਦੇਖਿਆ ਕਿ ਪਾਲਤੂ ਕੁੱਤੇ ਜ਼ਖਮੀ ਹਨ ਤੇ ਉਸ ਦੀ ਪਤਨੀ ਮਰੀ ਪਈ ਹੈ।