ਔਰਤ ਨੇ ਕਾਰ ਚੋਰੀ ਕਰਨ ਆਏ ਚੋਰ ਨੂੰ ਭਜਾਇਆ ਪੁੱਠੇ ਪੈਰੀਂ, ਬਹਾਦਰੀ ਨਾਲ ਲੜੀ

02/27/2018 6:09:25 PM

ਪਰਥ— ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਸਥਿਤ ਇਕ ਘਰ 'ਚ ਕਾਰ ਚੋਰੀ ਕਰਨ ਆਏ ਚੋਰ ਨਾਲ ਬਜ਼ੁਰਗ ਔਰਤ ਪੂਰੀ ਬਹਾਦਰੀ ਨਾਲ ਲੜੀ। ਘਟਨਾ ਵਿਚ ਔਰਤ ਜ਼ਖਮੀ ਹੋਈ ਹੈ, ਕਿਉਂਕਿ ਚੋਰ ਹਥਿਆਬੰਦ ਸੀ। ਇਹ ਘਟਨਾ ਬੀਤੀ 17 ਫਰਵਰੀ ਦੀ ਹੈ। ਚੋਰ ਨੇ ਹੱਥ 'ਚ ਕੁਹਾੜੀ ਫੜੀ ਹੋਈ ਸੀ। ਸ਼ਨੀਵਾਰ ਦੀ ਸਵੇਰੇ ਤਕਰੀਬਨ 6.00 ਵਜੇ 70 ਸਾਲਾ ਬਜ਼ੁਰਗ ਔਰਤ ਮੌਰੀਨ ਨੂੰ ਚੋਰ ਨੇ ਮਾਰਨ ਦੀ ਧਮਕੀ ਦਿੱਤੀ ਅਤੇ ਮੰਗ ਕੀਤੀ ਕਿ ਉਸ ਨੂੰ ਕਾਰ ਦੀਆਂ ਚਾਬੀਆਂ ਦਿੱਤੀਆਂ ਜਾਣ। ਔਰਤ ਨੇ ਜਦੋਂ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਚੋਰ ਨੇ ਕੁਹਾੜੀ ਨਾਲ ਦਰਵਾਜ਼ੇ ਨੂੰ ਤੋੜ ਦਿੱਤਾ ਅਤੇ ਅੰਦਰ ਦਾਖਲ ਹੋ ਗਿਆ। ਚੋਰ ਨੇ ਔਰਤ ਨੂੰ ਧੱਕਾ ਦਿੱਤਾ, ਜਿਸ ਕਾਰਨ ਉਹ ਡਿੱਗ ਗਈ ਅਤੇ ਉਸ ਦੇ ਸਿਰ 'ਤੇ ਸੱਟ ਲੱਗ ਗਈ। 

PunjabKesari
ਔਰਤ ਨੇ ਕਿਹਾ ਕਿ ਮੈਂ ਫੈਸਲਾ ਲੈ ਲਿਆ ਸੀ ਕਿ ਉਹ ਹਾਰ ਨਹੀਂ ਮੰਨੇਗੀ ਅਤੇ ਉਸ ਨੇ ਕਾਰ ਦੀਆਂ ਚਾਬੀਆਂ ਘੁੱਟ ਕੇ ਫੜ ਲਈਆਂ। ਔਰਤ ਨੇ ਚੀਕਦੇ ਹੋਇਆ ਕਿਹਾ, ''ਤੂੰ ਕਾਰ ਨੂੰ ਨਹੀਂ ਲੈ ਕੇ ਜਾ ਸਕਦਾ।'' ਚੋਰ ਨੇ ਕਾਰ ਦੇ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਦੱਸਿਆ ਕਿ ਜਿਸ ਤੋਂ ਬਾਅਦ ਉਸ ਨੇ ਚੋਰ ਦੇ ਮੂੰਹ 'ਤੇ ਥੱਪੜ ਮਾਰੇ। ਅਖੀਰ ਚੋਰ ਨੂੰ ਦੌੜਨ ਲਈ ਮਜਬੂਰ ਹੋਣਾ ਪਿਆ। ਔਰਤ ਨੇ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਅਤੇ ਦੱਸਿਆ ਕਿ ਉਹ ਉਸ ਚੋਰ ਨਾਲ ਭਿੜ ਗਈ। ਔਰਤ ਨੇ ਚੋਰ ਦੀ ਪਛਾਣ ਵੀ ਪੁਲਸ ਨੂੰ ਦੱਸੀ। ਪੁਲਸ ਚੋਰ ਦੀ ਭਾਲ ਕਰ ਰਹੀ ਹੈ।


Related News