ਧਾਰਮਿਕ ਅਸਥਾਨ ''ਤੇ ਚੋਰੀ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਕੀਤਾ ਕਾਬੂ

Thursday, Apr 04, 2024 - 02:43 PM (IST)

ਜਾਡਲਾ ( ਜਸਵਿੰਦਰ ਔਜਲਾ)- ਪਿੰਡ ਕਰਿਆਮ ਵਿਖੇ ਧਾਰਮਿਕ ਅਸਥਾਨ 'ਤੇ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਵੱਲੋਂ ਕਾਬੂ ਕਰ ਗਿਆ ਹੈ। ਇਸ ਸਬੰਧੀ ਪੁਲਸ ਨੂੰ ਆਪਣੇ ਬਿਆਨਾਂ ਵਿੱਚ ਅਮਰ ਦਾਸ ਪੁੱਤਰ ਨੰਦ ਸਿੰਘ ਵਾਸੀ ਕਰਿਆਮ ਨੇ ਦੱਸਿਆ ਕਿ ਉਹ ਕਰੀਬ 40 ਸਾਲਾਂ ਤੋਂ ਬਾਬਾ ਈਸਰ ਸਿੰਘ ਦੇ ਅਸਥਾਨ 'ਤੇ ਸੇਵਾ ਕਰਦਾ ਹੈ। ਬੀਤੀ ਰਾਤ ਜਦੋਂ ਉਹ ਆਪਣੇ ਘਰ ਖਾਣਾ ਖਾ ਕੇ ਵਾਪਸ ਆਇਆ ਤਾਂ ਇਕ ਵਿਅਕਤੀ ਧਾਰਮਿਕ ਅਸਥਾਨ 'ਤੇ ਰੱਖੀ ਗੋਲਕ ਨੂੰ ਤੋੜ ਰਿਹਾ ਸੀ। ਉਸ ਨੂੰ ਵੇਖ ਕੇ ਜਦੋਂ ਮੈਂ ਰੌਲਾ ਪਾਇਆ ਤਾਂ ਉਕਤ ਵਿਅਕਤੀ ਖੇਤਾਂ ਵੱਲ ਨੂੰ ਭੱਜ ਗਿਆ। 

ਇਹ ਵੀ ਪੜ੍ਹੋ: ਨਡਾਲਾ 'ਚ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਪਲਟੀਆਂ ਖਾ ਕੇ ਡਿੱਗੀ XUV ਗੱਡੀ, ਦੋ ਦੀ ਮੌਤ

ਮੇਰਾ ਰੌਲਾ ਸੁਣ ਕੇ ਰਾਮ ਦਿਆਲ ਵਾਸੀ ਸਾਹਲੋ ਮੌਕੇ 'ਤੇ ਪਹੁੰਚ ਗਿਆ। ਅਮਰਦਾਸ ਨੇ ਪੁਲਸ ਨੂੰ ਦੱਸਿਆ ਕਿ ਇਹ ਵਿਅਕਤੀ ਜੋ ਚੋਰੀ ਕਰ ਰਿਹਾ ਸੀ ਪਹਿਲਾਂ ਵੀ ਇਸ ਦਰਬਾਰ ਵਿੱਚ ਮੱਥਾ ਟੇਕਣ ਆਉਂਦਾ ਹੈ, ਜਿਸ ਪਛਾਣ ਕਰ ਲਈ ਗਈ। ਥਾਣਾ ਸਦਰ ਨਵਾਂਸ਼ਹਿਰ ਦੇ ਐੱਸ. ਐੱਚ. ਓ. ਰਾਜ ਪਰਵਿੰਦਰ ਕੌਰ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਇਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਕਥਿਤ ਦੋਸ਼ੀ ਦੀ ਪਛਾਣ ਜਸਵੀਰ ਸਿੰਘ ਪੁੱਤਰ ਕਸਮੀਰ ਲਾਲ ਵਾਸੀ ਔੜ ਹਾਲ ਵਾਸੀ ਗੜੀ ਅਜੀਤ ਸਿੰਘ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਐਨਕਾਊਂਟਰ ਦੌਰਾਨ ਫੜੇ ਗਏ ਚਿੰਟੂ ਗਰੁੱਪ ਦੇ ਬਦਮਾਸ਼ ਦੀ ਮੌਤ, ਭੈਣ ਨੇ ਲਗਾਏ ਗੰਭੀਰ ਦੋਸ਼
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News