ਹੋਲੀ ਦੇ ਦਿਨ ਗੁਆਂਢੀ ਔਰਤ ਨਾਲ ਬੁਰਾ ਸਲੂਕ ਕਰਨ ’ਤੇ ਨਿਊਜ਼ ਪੋਰਟਲ ਦਾ ਸੰਚਾਲਕ ਗ੍ਰਿਫ਼ਤਾਰ

Saturday, Mar 30, 2024 - 05:37 PM (IST)

ਹੋਲੀ ਦੇ ਦਿਨ ਗੁਆਂਢੀ ਔਰਤ ਨਾਲ ਬੁਰਾ ਸਲੂਕ ਕਰਨ ’ਤੇ ਨਿਊਜ਼ ਪੋਰਟਲ ਦਾ ਸੰਚਾਲਕ ਗ੍ਰਿਫ਼ਤਾਰ

ਜਲੰਧਰ (ਵਰੁਣ)–ਸ਼ਹੀਦ ਭਗਤ ਸਿੰਘ ਕਾਲੋਨੀ ਵਿਚ ਹੋਲੀ ਵਾਲੇ ਦਿਨ ਆਪਣੀ ਗੁਆਂਢੀ ਔਰਤ ਨਾਲ ਬੁਰਾ ਸਲੂਕ ਕਰਨ ਦੇ ਮਾਮਲੇ ਵਿਚ ਥਾਣਾ ਨੰਬਰ 1 ਦੀ ਪੁਲਸ ਨੇ ਨਿਊਜ਼ ਪੋਰਟਲ ਦੇ ਸੰਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਔਰਤ ਦੇ ਬਿਆਨਾਂ ’ਤੇ ਸੰਚਾਲਕ ’ਤੇ ਕਾਫ਼ੀ ਗੰਭੀਰ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ, ਜੋ ਗੈਰ-ਜ਼ਮਾਨਤੀ ਹੈ। ਸ਼ਨੀਵਾਰ ਪੁਲਸ ਸੰਚਾਲਕ ਗੁਰਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਵੀ ਲੈ ਸਕਦੀ ਹੈ।

ਭਗਤ ਸਿੰਘ ਕਾਲੋਨੀ ਦੀ ਰਹਿਣ ਵਾਲੀ ਗੁਰਦੀਪ ਸਿੰਘ ਦੀ ਗੁਆਂਢਣ ਨੇ ਬਿਆਨ ਦਿੱਤਾ ਸੀ ਕਿ ਹੋਲੀ ਵਾਲੇ ਦਿਨ ਬੱਚਿਆਂ ਦੇ ਝਗੜੇ ਵਿਚ ਗੁਰਦੀਪ ਸਿੰਘ ਪੈ ਗਿਆ ਸੀ। ਜਦੋਂ ਉਹ ਆਪਣੇ ਬੱਚਿਆਂ ਦਾ ਪੱਖ ਲੈਣ ਲੱਗੀ ਤਾਂ ਗੁਰਦੀਪ ਸਿੰਘ ਨੇ ਉਸ ਨਾਲ ਬੁਰਾ ਸਲੂਕ ਕੀਤਾ ਅਤੇ ਥੱਪੜ ਤਕ ਮਾਰੇ। ਗੁਰਦੀਪ ਸਿੰਘ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਵੀ ਸ਼ਿਕਾਇਤਕਰਤਾ ਖ਼ਿਲਾਫ਼ ਭੱਦੀ ਟਿੱਪਣੀ ਕਰਨ, ਛੇੜਖਾਨੀ ਕਰਨ, ਧਮਕੀਆਂ ਦੇਣ ਅਤੇ ਨਿੱਜੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਗਏ ਸਨ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ, ਜਿਸ ਤੋਂ ਬਾਅਦ ਗੁਰਦੀਪ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ।

ਇਹ ਵੀ ਪੜ੍ਹੋ: ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ 'ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਸੁਰੱਖਿਆ 'ਚ ਕੀਤੀ ਕਟੌਤੀ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News