ਜੇਪੀ ਨੱਡਾ ਦੀ ਕਾਰ ਬਨਾਰਸ ਤੋਂ ਬਰਾਮਦ, 2 ਦੋਸ਼ੀ ਗ੍ਰਿਫਤਾਰ, ਡਿਮਾਂਡ ''ਤੇ ਦਿੱਲੀ ਤੋਂ ਕੀਤੀ ਸੀ ਚੋਰੀ

Sunday, Apr 07, 2024 - 12:10 PM (IST)

ਜੇਪੀ ਨੱਡਾ ਦੀ ਕਾਰ ਬਨਾਰਸ ਤੋਂ ਬਰਾਮਦ, 2 ਦੋਸ਼ੀ ਗ੍ਰਿਫਤਾਰ, ਡਿਮਾਂਡ ''ਤੇ ਦਿੱਲੀ ਤੋਂ ਕੀਤੀ ਸੀ ਚੋਰੀ

ਨੈਸ਼ਨਲ ਡੈਸਕ : ਪੁਲਸ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਪਤਨੀ ਦੀ ਚੋਰੀ ਹੋਈ ਕਾਰ ਬਰਾਮਦ ਕਰ ਲਈ ਹੈ। ਪੁਲਸ ਨੇ ਇਸ ਮਾਮਲੇ 'ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਯੂਪੀ ਦੇ ਵਾਰਾਣਸੀ ਤੋਂ ਜੇਪੀ ਨੱਡਾ ਦੀ ਟੋਇਟਾ ਫਾਰਚੂਨਰ ਕਾਰ ਬਰਾਮਦ ਹੋਈ ਹੈ। ਚੋਰੀ ਤੋਂ ਬਾਅਦ ਇਨ੍ਹਾਂ 15 ਦਿਨਾਂ ਵਿੱਚ ਕਾਰ ਨੂੰ 9 ਸ਼ਹਿਰਾਂ ਵਿੱਚ ਲਿਜਾਇਆ ਗਿਆ।

ਇਹ ਵੀ ਪੜ੍ਹੋ :     NCERT ਦੀਆਂ ਕਿਤਾਬਾਂ 'ਚ ਵੱਡਾ ਬਦਲਾਅ, ਬਾਬਰੀ ਮਸਜਿਦ ਤੋਂ ਲੈ ਕੇ ਗੁਜਰਾਤ ਦੰਗਿਆਂ ਤੱਕ ਹੋਇਆ ਫੇਰਬਦਲ

ਕ੍ਰੇਟਾ ਕਾਰ ਤੋਂ ਕਾਰ ਚੋਰੀ ਕਰਨ ਆਏ ਸਨ ਦੋਸ਼ੀ

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਬਡਕਲ ਵਾਸੀ ਸ਼ਾਹਿਦ ਅਤੇ ਸ਼ਿਵਾਂਗ ਤ੍ਰਿਪਾਠੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਕ੍ਰੇਟਾ ਕਾਰ ਵਿੱਚ ਕਾਰ ਚੋਰੀ ਕਰਨ ਆਏ ਸਨ। ਉਸ ਨੇ ਬਡਕਲ ਲੈ ਜਾ ਕੇ ਕਾਰ ਦੀ ਨੰਬਰ ਪਲੇਟ ਬਦਲ ਦਿੱਤੀ ਸੀ। ਫਿਰ ਉਹ ਅਲੀਗੜ੍ਹ, ਲਖੀਮਪੁਰ ਖੇੜੀ, ਬਰੇਲੀ, ਸੀਤਾਪੁਰ, ਲਖਨਊ ਹੁੰਦੇ ਹੋਏ ਬਨਾਰਸ ਪਹੁੰਚੇ।

ਇਹ ਵੀ ਪੜ੍ਹੋ :     ਅੱਧੀ ਰਾਤ ਨੂੰ ਕਿਉਂ ਕੀਤੀ ਛਾਪੇਮਾਰੀ, ਕੀ ਪੁਲਸ ਕੋਲੋਂ ਇਜਾਜ਼ਤ ਲਈ ਸੀ ? NIA ਟੀਮ 'ਤੇ ਹਮਲੇ ਬਾਰੇ ਬੋਲੀ ਮਮਤਾ ਬੈਨਰਜੀ

ਨਾਗਾਲੈਂਡ ਭੇਜਣ ਦੀ ਯੋਜਨਾ ਬਣਾ ਰਹੇ ਸਨ

ਪੁਲਸ ਨੇ ਦੱਸਿਆ ਕਿ ਮੁਲਜ਼ਮ ਕਾਰ ਨੂੰ ਨਾਗਾਲੈਂਡ ਭੇਜਣ ਦੀ ਯੋਜਨਾ ਬਣਾ ਰਹੇ ਸਨ ਅਤੇ ਮੰਗ ’ਤੇ ਇਹ ਚੋਰੀ ਕੀਤੀ ਗਈ ਸੀ। ਡਰਾਈਵਰ ਨੇ ਕਾਰ ਗੋਵਿੰਦਪੁਰੀ ਸਥਿਤ ਸੇਵਾ ਕੇਂਦਰ ਵਿੱਚ ਦਿੱਤੀ ਸੀ ਅਤੇ ਰਾਤ ਦਾ ਖਾਣਾ ਖਾਣ ਲਈ ਆਪਣੇ ਘਰ ਆਇਆ ਸੀ, ਜਦੋਂ ਇਹ ਚੋਰੀ ਹੋ ਗਈ। ਡਰਾਈਵਰ ਜੋਗਿੰਦਰ ਦੀ ਸ਼ਿਕਾਇਤ 'ਤੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਸੂਚਨਾ ਮਿਲਦੇ ਹੀ ਦਿੱਲੀ ਪੁਲਸ ਨੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਤਾਂ ਕਾਰ ਗੁਰੂਗ੍ਰਾਮ ਵੱਲ ਜਾ ਰਹੀ ਸੀ। ਫਿਲਹਾਲ ਕਾਰ ਨੂੰ ਬਰਾਮਦ ਕਰ ਲਿਆ ਗਿਆ ਹੈ। ਜੇਪੀ ਨੱਡਾ ਦੀ ਪਤਨੀ ਦੀ ਕਾਰ ਦਾ ਨੰਬਰ ਹਿਮਾਚਲ ਦਾ ਹੈ।

ਇਹ ਵੀ ਪੜ੍ਹੋ :    ਮਾਈਕ੍ਰੋਸਾਫਟ ਨੇ ਜਾਰੀ ਕੀਤੀ ਚਿਤਾਵਨੀ , ਇਨ੍ਹਾਂ ਦੇਸ਼ਾਂ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਚੀਨੀ ਹੈਕਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Harinder Kaur

Content Editor

Related News