ਧਾਰਮਿਕ ਸਥਾਨ ''ਤੇ ਚੋਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਘਟਨਾ CCTV ''ਚ ਕੈਦ
Wednesday, Apr 17, 2024 - 04:24 PM (IST)
ਝਬਾਲ (ਨਰਿੰਦਰ) : ਪਿੰਡ ਠੱਟਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਚੋਰ 6 ਤੋਲੇ ਸੋਨੇ ਦੇ ਕੈਂਠੇ ਚੋਰੀ ਕਰਕੇ ਲੈ ਗਏ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਹੀਰਾ ਸਿੰਘ ਨੇ ਦੱਸਿਆ ਕਿ ਸਵੇਰੇ 10 ਕੁੱ ਵਜੇ ਇਕ ਨੌਜਵਾਨ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਉਹ ਨੇੜੇ ਬਣੀਆਂ ਬਾਬਾ ਜੀ ਦੀਆਂ ਮੂਰਤੀਆਂ ਕੋਲ ਚਲਾ ਗਿਆ ਅਤੇ ਉਨ੍ਹਾਂ ਦੇ ਗਲੇ ਵਿਚ ਤਿੰਨ-ਤਿੰਨ ਤੋਲੇ ਦੇ ਪਾਏ ਸੋਨੇ ਦੇ ਕੈਂਠੇ ਉਤਾਰ ਕੇ ਬਾਹਰ ਆ ਗਿਆ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦਾ ਸੇਵਾਦਾਰ ਦਰਬਾਰ ਵਿਚ ਗਿਆ ਤਾਂ ਵੇਖਿਆ ਤਾਂ ਦਰਬਾਰ ਵਿਚ ਰੱਖੀਆਂ ਮਹਾਂਪੁਰਖਾਂ ਦੀਆਂ ਮੂਰਤੀਆਂ ਦੇ ਮੁਕਟ ਉਤਾਰੇ ਹੋਏ ਸਨ ਅਤੇ ਗਲੇ ਵਿਚ ਪਾਏ ਕੈਂਠੇ ਗਾਇਬ ਸਨ। ਇਹ ਸਾਰੀ ਘਟਨਾ ਦਰਬਾਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਉਨ੍ਹਾਂ ਨੇ ਥਾਣਾ ਝਬਾਲ ਵਿਖੇ ਦਰਖ਼ਾਸਤ ਦੇ ਕੇ ਚੋਰਾਂ ਦੀ ਭਾਲ ਕਰਨ ਦੀ ਮੰਗ ਕੀਤੀ ਹੈ।