ਕਾਰ ਦੀ ਟੱਕਰ ਕਾਰਨ ਸਰੀਰਕ ਤੌਰ ''ਤੇ ਦਿਵਿਆਂਗ ਔਰਤ ਨੂੰ ਮਿਲੇਗਾ 41.97 ਲੱਖ ਦਾ ਮੁਆਵਜ਼ਾ
Thursday, Apr 04, 2024 - 02:31 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਕਾਰ ਹਾਦਸੇ 'ਚ ਸਰੀਰਕ ਤੌਰ 'ਤੇ ਦਿਵਿਆਂਗ ਹੋ ਗਈ ਔਰਤ ਨੂੰ 41 ਲੱਖ 97 ਹਜ਼ਾਰ 512 ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ। ਮੁਆਵਜ਼ੇ ਦੀ ਰਕਮ ਡਰਾਈਵਰ, ਵਾਹਨ ਮਾਲਕ ਅਤੇ ਬੀਮਾ ਕੰਪਨੀ ਨੂੰ ਅਦਾ ਕਰਨੀ ਪਵੇਗੀ। ਹਾਦਸਾ ਕਰੀਬ 5 ਸਾਲ ਪਹਿਲਾਂ ਫਰਵਰੀ 2019 ਵਿਚ ਹੋਇਆ ਸੀ। ਪੰਚਕੂਲਾ ਦੇ ਰਾਏਪੁਰ ਰਾਣੀ ਦੀ ਰਹਿਣ ਵਾਲੀ ਮਹਿਲਾ ਰੇਸ਼ਮੀ ਦੇਵੀ (35) ਸ਼ਾਹਜਹਾਂਪੁਰ ਪਿੰਡ ਸਥਿਤ ਪਸ਼ੂ ਸ਼ੈੱਡ ਗਈ ਹੋਈ ਸੀ।
ਪਰਤਦੇ ਸਮੇਂ ਸ਼ਾਹਜਹਾਂਪੁਰ ਰੋਡ ਤੋਂ ਅੱਗੇ ਖੇਤੀ ਏਰੀਏ ਦੇ ਕੋਲ ਤੇਜ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਉਸ ਨੂੰ ਰਾਏਪੁਰ ਰਾਣੀ ਸਿਵਲ ਹਸਪਤਾਲ ਲਜਾਇਆ ਗਿਆ, ਜਿੱਥੇ ਤੋਂ ਡਾਕਟਰਾਂ ਨੇ ਪੰਚਕੂਲਾ ਦੇ ਸੈਕਟਰ-6 ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ। ਡਾਕਟਰਾਂ ਨੇ ਮਹਿਲਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ. ਜੀ. ਆਈ. ਰੈਫ਼ਰ ਕਰ ਦਿੱਤਾ। ਪਟੀਸ਼ਨਕਰਤਾ ਨੇ ਦੱਸਿਆ ਕਿ ਕਾਰ ਚਾਲਕ ਕਾਰ ਨੂੰ ਲਾਪਰਵਾਹੀ ਅਤੇ ਤੇਜ ਰਫ਼ਤਾਰ ਨਾਲ ਚਲਾ ਰਿਹਾ ਸੀ, ਜਿਸ ਕਾਰਨ ਸੜਕ ਹਾਦਸਾ ਵਾਪਰਿਆ।
ਹਾਦਸੇ ਕਾਰਨ ਉਸ ਦੇ ਸਰੀਰ ਵਿਚ ਕਾਫੀ ਇੰਜਰੀ ਆਈ ਸੀ। ਉਹ ਹਮੇਸ਼ਾ ਦੇ ਲਈ ਸਰੀਰਕ ਦਿਵਿਆਂਗ ਹੋ ਗਈ। ਹਾਦਸੇ ਦੇ ਕਾਰਨ ਉਸ ਨੂੰ ਆਰਥਿਕ ਨੁਕਸਾਨ ਪਹੁੰਚਿਆ। ਪਟੀਸ਼ਨ ਕਰਤਾ ਨੇ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ।