ਔਰਤ ਨੇ ਇੱਕੋ ਸਮੇਂ ਦਿੱਤਾ 4 ਪੁੱਤਰਾਂ ਤੇ 2 ਧੀਆਂ ਨੂੰ ਜਨਮ; 4.7 ਬਿਲੀਅਨ ''ਚੋਂ ਇਕ ਨਾਲ ਹੁੰਦੈ ਅਜਿਹਾ ਕਰਿਸ਼ਮਾ

Saturday, Apr 20, 2024 - 07:50 PM (IST)

ਔਰਤ ਨੇ ਇੱਕੋ ਸਮੇਂ ਦਿੱਤਾ 4 ਪੁੱਤਰਾਂ ਤੇ 2 ਧੀਆਂ ਨੂੰ ਜਨਮ; 4.7 ਬਿਲੀਅਨ ''ਚੋਂ ਇਕ ਨਾਲ ਹੁੰਦੈ ਅਜਿਹਾ ਕਰਿਸ਼ਮਾ

ਗੁਰਦਾਸਪੁਰ/ਪਾਕਿਸਤਾਨ, 20 ਅਪ੍ਰੈਲ (ਵਿਨੋਦ) : ਪਾਕਿਸਤਾਨ ਦੇ ਰਾਵਲਪਿੰਡੀ ਜ਼ਿਲ੍ਹੇ ਤੋਂ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਇਥੇ ਜ਼ਿਲ੍ਹਾ ਹਸਪਤਾਲ ਵਿਚ ਇਕ ਔਰਤ ਨੇ ਸੈਕਸਟੂਪਲੇਟਸ ਯਾਨੀ ਇਕੱਠੇ 6 ਬੱਚਿਆਂ ਨੂੰ ਜਨਮ ਦਿੱਤਾ ਹੈ। ਡਾਕਟਰਾਂ ਅਨੁਸਾਰ ਔਰਤ ਅਤੇ ਬੱਚੇ ਤੰਦਰੁਸਤ ਹਨ।

ਇਹ ਵੀ ਪੜ੍ਹੋ: ਮੇਘਵਾਲ ਦਾ ਵਿਰੋਧੀ ਧਿਰ ’ਤੇ ਤਨਜ, ਤੁਹਾਡੇ ਰਾਜਕਾਲ ’ਚ ਹੀ ਹੋਈ EC, CBI ਦੀ ਸਥਾਪਨਾ

ਕਰਾਚੀ ਦੀ ਹਜ਼ਾਰਾ ਕਾਲੋਨੀ ਦੇ ਵਸਨੀਕ ਵਹੀਦ ਨੇ ਦਰਦ ਕਾਰਨ ਆਪਣੀ ਪਤਨੀ ਜ਼ੀਨਤ ਨੂੰ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹਾ ਹਸਪਤਾਲ ’ਚ ਦਾਖਲ ਕਰਵਾਇਆ ਸੀ। ਲੰਬੇ ਆਪ੍ਰੇਸ਼ਨ ਤੋਂ ਬਾਅਦ ਔਰਤ ਨੇ 6 ਬੱਚਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ’ਚੋਂ 4 ਲੜਕੇ ਅਤੇ 2 ਲੜਕੀਆਂ ਹਨ।

ਇਹ ਵੀ ਪੜ੍ਹੋ: ਇਜ਼ਰਾਈਲ-ਈਰਾਨ ਯੁੱਧ ਦੌਰਾਨ ਮਸਕ ਦੀ ਸਲਾਹ: ਇਕ ਦੂਜੇ ’ਤੇ ਰਾਕੇਟ ਦਾਗਣ ਦੀ ਬਜਾਏ, ਸਿਤਾਰਿਆਂ ਵੱਲ ਦਾਗੋ

ਲੇਬਰ ਰੂਮ ਵਿੱਚ ਮੌਜੂਦ ਡਾਕਟਰ ਨੇ ਦੱਸਿਆ ਕਿ ਇਹ ਕੋਈ ਨਾਰਮਲ ਡਿਲੀਵਰੀ ਨਹੀਂ ਸੀ, ਇਸ ਵਿੱਚ ਕਈ ਪੇਚੀਦਗੀਆਂ ਆਈਆਂ। ਬੱਚਿਆਂ ਦੀ ਮਾਂ ਨੂੰ ਵੀ ਜਣੇਪੇ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਕੁਝ ਹੀ ਦਿਨਾਂ 'ਚ ਸਥਿਤੀ ਆਮ ਵਾਂਗ ਹੋ ਜਾਵੇਗੀ। ਇਸ ਚਮਤਕਾਰ ਤੋਂ ਬਾਅਦ ਡਾਕਟਰ ਅਤੇ ਸਟਾਫ ਕਾਫੀ ਖੁਸ਼ ਹਨ। 

ਇਹ ਵੀ ਪੜ੍ਹੋ: ਟਰੰਪ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਦੇ ਬਾਹਰ ਖ਼ੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੀ ਮੌਤ

ਕੀ ਹੈ ਸੈਕਸਟੂਪਲੇਟਸ ?

ਵੈਰੀਵੈੱਲ ਫੈਮਿਲੀ ਡਾਟ ਕਾਮ ਅਨੁਸਾਰ, ਸੈਕਸਟੂਪਲੇਟਸ 6 ਬੱਚਿਆਂ ਦਾ ਇੱਕ ਸਮੂਹ ਹੈ, ਜੋ ਇਕ ਹੀ ਜਨਮ ਨਾਲ ਪੈਦਾ ਹੁੰਦਾ ਹੈ। ਇਹ ਕਾਫ਼ੀ ਮੁਸ਼ਕਲ ਪ੍ਰਕਿਰਿਆ ਹੁੰਦੀ ਹੈ। ਰਿਪੋਰਟ ਦੇ ਅਨੁਸਾਰ, 4.7 ਬਿਲੀਅਨ ਲੋਕਾਂ ਵਿੱਚੋਂ ਸਿਰਫ ਇੱਕ ਨੂੰ ਹੀ ਸੈਕਸਟੂਪਲੇਟਸ ਹੁੰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News