ਆਲਟੋ ਕਾਰ ਚਾਲਕ ਨੇ ਬੁਲੇਟ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ
Saturday, Apr 20, 2024 - 05:58 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ) : ਬੀਤੇ ਦਿਨ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਬੱਸ ਸਟੈਂਡ ਗੁੱਦੜ ਢੰਡੀ ਨੇੜੇ ਕਾਰ ਅਤੇ ਬੁਲਟ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੇ ਮਾਮਲੇ ’ਚ ਹਾਦਸੇ ’ਚ ਜ਼ਖਮੀ ਹੋਏ ਨੌਜਵਾਨ ਦੇ ਬਿਆਨਾਂ ’ਤੇ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਦੋਸ਼ੀ ਕਾਰ ਚਾਲਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸਦੀ ਜਾਣਕਾਰੀ ਦਿੰਦੇ ਸਹਾਇਕ ਇੰਸਪੈਕਟਰ ਗੁਰਕਵਲਜੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਤਰਨਵੀਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪੀ.ਐੱਨ.ਟੀ ਕਾਲੋਨੀ ਮਕਾਨ ਨੰਬਰ 358 ਜੀ.ਟੀ.ਰੋਡ ਛਾਉਣੀ ਫਿਰੋਜ਼ਪੁਰ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੇ ਬੁਲਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਨਾਨਕੇ ਘਰ ਜਲਾਲਾਬਾਦ ਵਿਖੇ ਜਾ ਰਿਹਾ ਸੀ।
ਇਸ ਦੌਰਾਨ ਜਦੋਂ ਉਹ ਬੱਸ ਸਟੈਂਡ ਗੁੱਦੜ ਢੰਡੀ ਨੇੜੇ ਪਹੁੰਚਿਆ ਤਾਂ ਦੋਸ਼ੀ ਸਤਵੀਰ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਸੁੰਦਰ ਨਗਰ ਅਬੋਹਰ ਨੇ ਆਪਣੀ ਆਲਟੋ ਕਾਰ ਉਸਦੇ ਮੋਟਰਸਾਈਕਲ ਵਿੱਚ ਮਾਰੀ ਤੇ ਇਸ ਹਾਦਸੇ ਵਿੱਚ ਮੁਦੱਈ ਦੀ ਲੱਤ ਟੁੱਟ ਗਈ ਅਤੇ ਉਸ ਦੇ ਕਾਫੀ ਹੋਰ ਸੱਟਾਂ ਵੀ ਲੱਗੀਆਂ। ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।