ITR ਦੇ ਫਾਰਮ ਈ-ਫਾਈਲਿੰਗ ਪੋਰਟਲ ’ਤੇ ਹੋਏ ਮੁਹੱਈਆ, 4 ਦਿਨਾਂ ’ਚ 23,000 ਰਿਟਰਨ ਦਾਖਲ

04/05/2024 12:54:40 PM

ਨਵੀਂ ਦਿੱਲੀ (ਭਾਸ਼ਾ) - ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਵਿੱਤੀ ਸਾਲ 2023-24 ਲਈ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਜਮ੍ਹਾ ਕਰਨ ਨਾਲ ਸਬੰਧਤ ਫਾਰਮ ਈ-ਫਾਈਲਿੰਗ ਪੋਰਟਲ ’ਤੇ ਮੁਹੱਈਆ ਕਰਵਾ ਦਿੱਤੇ ਗਏ ਹਨ ਅਤੇ ਬੀਤੇ 4 ਦਿਨਾਂ ’ਚ ਲਗਭਗ 23000 ਰਿਟਰਨ ਦਾਖਲ ਕੀਤੇ ਜਾ ਚੁੱਕੇ ਹਨ। ਹਾਲ ਦੇ ਸਾਲਾਂ ’ਚ ਪਹਿਲੀ ਵਾਰ ਇਨਕਮ ਟੈਕਸ ਵਿਭਾਗ ਨੇ ਟੈਕਸਦਾਤਿਆਂ ਨੂੰ ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਹੀ ਆਪਣਾ ਆਈ. ਟੀ. ਰਿਟਰਨ ਦਾਖਲ ਕਰਨ ’ਚ ਸਮਰੱਥ ਬਣਾਇਆ ਹੈ।

ਇਹ ਵੀ ਪੜ੍ਹੋ :    ਮਿਊਚਲ ਫੰਡ, ਸਟਾਕ ਮਾਰਕੀਟ, Gold ਬਾਂਡ: ਰਾਹੁਲ ਗਾਂਧੀ ਕੋਲ ਹੈ ਕਰੋੜਾਂ ਰੁਪਏ ਦੀ ਜਾਇਦਾਦ

ਇਹ ਟੈਕਸ ਪਾਲਣਾ ’ਚ ਸਰਲਤਾ ਅਤੇ ਨਿਰਵਿਘਨ ਟੈਕਸਦਾਤਾ ਸੇਵਾਵਾਂ ਦੀ ਦਿਸ਼ਾ ’ਚ ਉਠਾਇਆ ਗਿਆ ਕਦਮ ਹੈ। ਆਈ. ਟੀ. ਆਰ. ਫਾਰਮ 1 (ਸਹਿਜ) ਅਤੇ ਆਈ. ਟੀ. ਆਰ. ਫਾਰਮ 4 (ਸੁਗਮ) ਵੱਡੀ ਗਿਣਤੀ ’ਚ ਛੋਟੇ ਅਤੇ ਦਰਮਿਆਨੇ ਟੈਕਸਦਾਤਿਆਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ, ਉੱਥੇ ਆਈ. ਟੀ. ਆਰ.-2 ਰਿਹਾਇਸ਼ੀ ਜਾਇਦਾਦ ਤੋਂ ਆਮਦਨ ਵਾਲੇ ਲੋਕਾਂ ਵੱਲੋਂ ਦਾਖਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ :   'ਇਸ ਵਿੱਤੀ ਸਾਲ 'ਚ ਨਹੀਂ ਹੋਵੇਗਾ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ ਵਾਧਾ '

ਇਹ ਵੀ ਪੜ੍ਹੋ :    ਕਿਵੇਂ ਹੈ ਲੋਕ ਸਭਾ ਚੋਣਾਂ ਅਤੇ ਸ਼ੇਅਰ ਬਾਜ਼ਾਰ ਦਾ ਸੁਮੇਲ? ਜਾਣੋ ਨਤੀਜਿਆਂ ਤੋਂ ਪਹਿਲਾਂ ਅਤੇ ਬਾਅਦ ਦੀ ਸਥਿਤੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News