ਬਜ਼ੁਰਗ ਔਰਤ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋਣ ਵਾਲੇ ਲੁਟੇਰੇ ਚੜ੍ਹੇ ਪੁਲਸ ਅੜਿੱਕੇ, ਕਰ'ਤੇ ਵੱਡੇ ਖੁਲਾਸੇ

Sunday, Apr 21, 2024 - 09:26 PM (IST)

ਬਾਘਾ ਪੁਰਾਣਾ (ਅਜੇ ਅਗਰਵਾਲ)- ਮੋਗਾ ਵਿਖੇ ਬੀਤੇ ਦਿਨ ਵਾਪਰੀ ਬਜ਼ੁਰਗ ਔਰਤ ਤੋਂ ਪੈਸਿਆਂ ਵਾਲਾ ਪਰਸ ਖੋਹਣ ਦੀ ਘਟਨਾ ਨੂੰ ਪੁਲਸ ਨੇ ਕੁਝ ਹੀ ਘੰਟਿਆਂ ਵਿਚ ਹੱਲ ਕਰ ਲਿਆ ਹੈ। ਪੁਲਸ ਨੇ ਦੋ ਝਪਟਮਾਰ ਮਾਰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 22 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਮੋਗਾ  ਵਿਵੇਕਸ਼ੀਲ ਸੋਨੀ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿਮ ਤਹਿਤ ਪੁਲਸ ਨੇ ਦੋ ਝਪਟਮਾਰ ਕਾਰ ਸਮੇਤ ਗ੍ਰਿਫ਼ਤਾਰ ਕੀਤੇ ਹਨ।

ਡੀ. ਐੱਸ. ਪੀ. ਦਲਬੀਰ ਸਿੰਘ, ਐੱਸ. ਐੱਚ. ਓ. ਜਸਵਰਿੰਦਰ ਸਿੰਘ ਅਤੇ ਐੱਸ. ਆਈ. ਦਿਲਬਾਗ ਸਿੰਘ ਥਾਣਾ ਮੁਖੀ ਸਮਾਲਸਰ ਨੇ ਦੱਸਿਆ ਕਿ ਬੀਤੇ ਦਿਨ ਵਰਨਾ ਕਾਰ ਸਵਾਰ ਦੋ ਝਪਟਮਾਰਾਂ ਨੇ ਪਰਮਜੀਤ ਕੌਰ ਰਾਜਿਆਣਾ ਤੋਂ 34000 ਦੀ ਨਕਦੀ ਭਾਰਤੀ ਕਰੰਸੀ ,02 ਚਾਂਦੀ ਦੀਆਂ ਚੈਨਾਂ ਵਜ਼ਨੀ ਚਾਰ ਤੋਲੇ ਅਤੇ ਉਸ ਦੇ ਜ਼ਰੂਰੀ ਕਾਗਜ਼ਾਂ ਵਾਲਾ ਪਰਸ ਖੋਹ ਕੇ ਵਰਨਾ ਕਾਰ ਵਿੱਚ ਫਰਾਰ ਹੋ ਗਏ ਸਨ। ਜਦੋਂ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਮਿਲੀ ਤਾਂ ਪੁਲਸ ਤੁਰੰਤ ਹਰਕਤ ਵਿੱਚ ਆਈ ਅਤੇ ਝਪਟਮਾਰ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ। 

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮੱਥਾ ਟੇਕਣ ਆਈ 16 ਸਾਲ ਦੀ ਕੁੜੀ ਨਾਲ ਗੈਂਗਰੇਪ, 8 ਨੌਜਵਾਨਾਂ ਨੇ ਕੀਤੀ ਘਿਨੌਣੀ ਹਰਕਤ

PunjabKesari

ਇਸ ਦੌਰਾਨ ਦੋਸ਼ੀ ਕੋਟਲਾ ਰੋਡ ਹੁੰਦੇ ਥਾਣਾ ਸਮਾਲਸਰ ਦੇ ਏਰੀਆ ਵਿਚ ਚਲੇ ਗਏ, ਜਿੱਥੇ ਦੋਸ਼ੀ ਪੁਲਸ ਨੂੰ ਵੇਖ ਇਕ ਡੇਰੇ ਵਿਚ ਵੜ ਗਏ, ਜਿੱਥੇ ਪੁਲਸ ਨੇ ਡੇਰੇ ਨੂੰ ਆਸੇ ਪਾਸੇ ਘੇਰਾ ਪਾ ਲਿਆ ਘੇਰਾ ਪਾ ਕੇ ਵਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਲੀ ਲੰਡੇ, ਸਤਨਾਮ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਰੋਡੇ ਨੂੰ ਕਾਬੂ ਕਰਕੇ ਪਰਸ, ਲੁੱਟ ਦੀ ਵਾਰਦਾਤ ਵਿਚ ਵਰਤੀ ਗਈ ਵਰਨਾ ਗੱਡੀ ਰੰਗ ਚਿੱਟਾ ਬਰਾਮਦ ਕੀਤੀ ਗਈ।  ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ਿਆਂ ਨੇ ਦੱਸਿਆ ਕਿ ਸਾਡਾ ਤੀਜਾ ਸਾਥੀ ਸਤਨਾਮ ਸਿੰਘ ਉਰਫ਼ ਨਿੱਕਾ ਕੁਝ ਪੈਸੇ ਲੈ ਕੇ ਰਾਸਤੇ ਵਿਚ ਹੀ ਉਤਰ ਗਿਆ ਸੀ।

ਉਨ੍ਹਾਂ ਪਾਸੋਂ ਲੁੱਟੀ ਗਈ ਨਕਦੀ ਵਿੱਚੋਂ 22 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਰਿੰਦਰ ਸਿੰਘ ਅਤੇ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤੀਜੇ ਦੀ ਭਾਲ ਜਾਰੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਡੀ. ਐੱਸ. ਪੀ. ਦਲਬੀਰ ਸਿੰਘ ਨੇ ਕਿਹਾ ਕਿ ਮਾੜੇ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ-  ਪਟਿਆਲਾ 'ਚ ਭਿਆਨਕ ਸੜਕ ਹਾਦਸਾ, PRTC ਬੱਸ ਤੇ ਟਿੱਪਰ ਵਿਚਾਲੇ ਹੋਈ ਟੱਕਰ, ਪਲਾਂ 'ਚ ਮਚਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News