ਅਣਪਛਾਤੇ ਕਾਰ ਚਾਲਕ ਨੇ ਬਜ਼ੁਰਗ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ

Tuesday, Apr 02, 2024 - 06:17 PM (IST)

ਅਣਪਛਾਤੇ ਕਾਰ ਚਾਲਕ ਨੇ ਬਜ਼ੁਰਗ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ

ਗੁਰਦਾਸਪੁਰ (ਵਿਨੋਦ)-ਸਕੂਟਰੀ 'ਤੇ ਸਵਾਰ ਇੱਕ ਬਜ਼ੁਰਗ ਵਿਅਕਤੀ ਨੂੰ ਪਿੰਡ ਉਦੋਵਾਲ ਦੇ ਨੇੜੇ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਬਜ਼ੁਰਗ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ  ਗਿਆ। ਜਿਸ ਨੂੰ  ਲੋਕਾਂ ਵੱਲੋਂ ਤੁਰੰਤ ਇਲਾਜ ਦੇ ਲਈ 108 ਐਬੂਲੈਂਸ ਦੀ ਸਹਾਇਤਾ ਦੇ ਨਾਲ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ :  ਤੇਜ਼ ਰਫ਼ਤਾਰ ਕਾਰਨ ਸਵਾਰੀਆਂ ਨਾਲ ਭਰੀ ਬੱਸ ਡਰੇਨ 'ਚ ਪਲਟੀ, ਮੌਕੇ 'ਤੇ ਪਿਆ ਚੀਕ-ਚਿਹਾੜਾ

ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਜ਼ਖ਼ਮੀ ਪ੍ਰਤਾਪ ਮਸੀਹ ਨਿਵਾਸੀ ਪਿੰਡ ਧਾਰੀਵਾਲ ਭੋਜੇ ਨੇ ਦੱਸਿਆ ਕਿ ਉਹ ਫੇਰੀ ਲਗਾਉਣ ਦਾ ਕੰਮ ਕਰਦਾ ਅਤੇ ਜਦ ਉਹ ਆਪਣੀ ਸਕੂਟਰੀ 'ਤੇ ਪਿੰਡ ਉਦੋਵਾਲ ਨੇੜੇ ਪਹੁੰਚਿਆ ਤਾਂ ਕਿਸੇ ਅਣਪਛਾਤੇ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਜਦਕਿ ਕਾਰ ਚਾਲਕ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਵਿਦੇਸ਼ ਗਏ ਨੌਜਵਾਨ ਦੀ ਦਿਲ ਦੀ ਦੌਰਾ ਪੈਣ ਕਾਰਨ ਮੌਤ, ਵਿਧਵਾ ਮਾਂ 'ਤੇ ਟੁੱਟਾ ਦੁੱਖਾਂ ਦਾ ਪਹਾੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News